ਭਾਜਪਾ ਕਾਨਫ਼ਰੰਸ ਦੀਆਂ ਤਿਆਰੀਆਂ ਲਈ ਰਾਜੇਸ਼ ਬਾਘਾ, ਰਾਕੇਸ਼ ਰਾਠੌਰ ਅਤੇ ਮੰਨਾ ਨੇ ਲਿਆ ਜਾਇਜ਼ਾ
ਬਾਬਾ ਬਕਾਲਾ ਸਾਹਿਬ, 25 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾਈ ਸੈਕਟਰੀ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਭਾਜਪਾ ਵਲੋਂ 28 ਅਗਸਤ ਨੂੰ ਪਹਿਲੀ ਵਾਰ ਹੋਣ ਜਾ ਰਹੀ ਵਿਸ਼ਾਲ ਕਾਨਫਰੰਸ ਸੰਬੰਧੀ ਅੱਜ ਇੱਥੇ ਬੀ. ਜੇ.
ਬਾਬਾ ਬਕਾਲਾ ਸਾਹਿਬ, 25 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾਈ ਸੈਕਟਰੀ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਭਾਜਪਾ ਵਲੋਂ 28 ਅਗਸਤ ਨੂੰ ਪਹਿਲੀ ਵਾਰ ਹੋਣ ਜਾ ਰਹੀ ਵਿਸ਼ਾਲ ਕਾਨਫਰੰਸ ਸੰਬੰਧੀ ਅੱਜ ਇੱਥੇ ਬੀ.ਜੇ.ਪੀ. ਪੰਜਾਬ ਦੇ ਜਨਰਲ ਸਕੱਤਰ ਰਾਜੇਸ਼ ਬਾਘਾ, ਮੀਤ ਪ੍ਰਧਾਨ ਪੰਜਾਬ ਰਾਕੇਸ਼ ਰਾਠੌਰ, ਪੰਜਾਬ ਸੈਕਟਰੀ ਸੂਰਜ ਭਾਰਦਵਾਜ ਅਤੇ ਅਜੈਬੀਰਪਾਲ ਸਿੰਘ ਰੰਧਾਵਾ ਨੇ ਜਿੱਥੇ ਸਜਾਏ ਜਾ ਰਹੇ ਪੰਡਾਲ ਦਾ ਜਾਇਜ਼ਾ ਲਿਆ, ਉਥੇ ਦਾਅਵਾ ਕੀਤਾ ਕਿ 28 ਅਗਸਤ ਨੂੰ ਇੱਥੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਭਾਜਪਾ ਪਹਿਲੀ ਵਾਰ ਵਿਸ਼ਾਲ ਕਾਨਫਰੰਸ ਕਰਵਾਉਣ ਜਾ ਰਹੀ ਹੈ, ਜਿਸ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੇਂਦਰ ਤੋਂ ਪ੍ਰਮੁੱਖ ਆਗੂ ਸਾਹਿਬਾਨ ਪੁੱਜ ਰਹੇ ਹਨ, ਉਨ੍ਹਾਂ ਸਮੂਹ ਵਰਕਰਾਂ ਨੂੰ ਕਾਨਫਰੰਸ ’ਚ ਵਧ ਚੜ੍ਹਕੇ ਪੁੱਜਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਇਤਿਹਾਸਕ ਹੋਵੇਗੀ, ਜੋ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨ੍ਹੇਗੀ । ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਜ਼ਿਲ੍ਹਾ ਜ: ਸੈਕਟਰੀ ਰਾਜੇਸ਼ ਟਾਂਗਰੀ, ਸਰਕਲ ਪ੍ਰਧਾਨ ਸਰਬਰਿੰਦਰ ਸਿੰਘ ਬੌਬੀ ਬੋਦੇਵਾਲ, ਹਰਪ੍ਰੀਤ ਸਿੰਘ ਹੈਪੀ ਖੱਖ ਪੀ.ਏ., ਸਾਬਕਾ ਸਰਪੰਚ ਅਵਤਾਰ ਸਿੰਘ ਵਜੀਰ ਭੁੱਲਰ, ਸਰਕਲ ਪ੍ਰਧਾਨ ਰਾਜੇਸ਼ ਦਨਿਆਲ, ਸਰਕਲ ਪ੍ਰਧਾਨ ਲਾਟ ਸ਼ਾਹ, ਚਾਂਦ ਡੇਅਰੀ ਸਰਕਲ ਪ੍ਰਧਾਨ, ਗੁਰਚਰਨ ਸਿੰਘ, ਨੰਬਰਦਾਰ ਲਾਡੀ ਮਹਿਤਾ, ਰਾਜਬੀਰ ਸਿੰਘ ਮਹਿਤਾ, ਬਲਵਿੰਦਰ ਸਿੰਘ ਪੱਡਾ, ਬਿਕਰਮਜੀਤ ਸਿੰਘ ਬਾਠ, ਬਲਵਿੰਦਰ ਸਿੰਘ ਭੁੱਲਰ, ਮਨਦੀਪ ਸਿੰਘ ਬਾਬਾ ਬਕਾਲਾ ਸਾਹਿਬ ਪ੍ਰਦੀਪ ਰਾਮਪਾਲ, ਬਿਕਰਮ ਨਰਿੰਜਨਪੁਰ, ਰਵੀ ਟਪਿਆਲਾ, ਪਿੰਦਰ ਦੌਲੋ ਨੰਗਲ, ਗਾਂਧੀ ਭਿੰਡਰ, ਅਮਰੀਕ ਸਿੰਘ, ਆਦਿ ਹਾਜ਼ਰ ਸਨ ।