26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਵਿਦਿਆਰਥੀ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਬੂਟੇ ਲਗਾਉਣ- ਐਸ.ਐਚ.ਓ. ਸੁਮਨਪ੍ਰੀਤ ਕੌਰ

ਜੇਠੂਵਾਲ , 26 ਅਗਸਤ ( ਮਿੱਤਰਪਾਲ ਸਿੰਘ ਰੰਧਾਵਾ )- ਫਲੋਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਚੇਅਰਮੈਨ ਕੈਲਾਸ਼ ਸ਼ਰਮਾ ਦੀ ਰਹਿਨੁਮਾਈ ਹੇਠ ਸਕੂਲ ਮੈਨੇਜਮੈਂਟ , ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਵਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਅਤੇ ਵਾਤਾਵਰਨ ਨੂੰ ਸਾਫ਼ - ਸੁਥਰਾ ਤੇ ਹਰਿਆ - ਭਰਿਆ ਰੱਖਣ ਲਈ ਛਾਂਦਾਰ ਅਤੇ ਫਲਦਾਰ ਬੂਟੇ ਮੁੱਖ ਮਹਿਮਾਨ ਐੱਸ . ਐੱਚ .

Ad Position 21
No active advertisement
ਅਜੀਤ ਡੈਸਕ 27-08-2026
ਜੇਠੂਵਾਲ , 26 ਅਗਸਤ ( ਮਿੱਤਰਪਾਲ ਸਿੰਘ ਰੰਧਾਵਾ )- ਫਲੋਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਚੇਅਰਮੈਨ ਕੈਲਾਸ਼ ਸ਼ਰਮਾ ਦੀ ਰਹਿਨੁਮਾਈ ਹੇਠ ਸਕੂਲ ਮੈਨੇਜਮੈਂਟ , ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਵਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਅਤੇ ਵਾਤਾਵਰਨ ਨੂੰ ਸਾਫ਼ - ਸੁਥਰਾ ਤੇ ਹਰਿਆ - ਭਰਿਆ ਰੱਖਣ ਲਈ ਛਾਂਦਾਰ ਅਤੇ ਫਲਦਾਰ ਬੂਟੇ ਮੁੱਖ ਮਹਿਮਾਨ ਐੱਸ . ਐੱਚ . ਓ . ਸੁਮਨਪ੍ਰੀਤ ਕੌਰ ਅਤੇ ਚੇਅਰਮੈਨ ਕੈਲਾਸ਼ ਸ਼ਰਮਾ ਵਲੋਂ ਲਗਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਗਿਆ । ਇਸ ਮੌਕੇ ਐਸ . ਐਚ . ਓ . ਸੁਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਵਾਤਾਵਰਨ ਨੂੰ ਸਾਫ਼ - ਸੁਥਰਾ ਰੱਖਣਾ ਅਤੇ ਪ੍ਰਦੂਸ਼ਣ ਦੀ ਰੋਕਥਾਮ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ । ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਘੱਟੋ - ਘੱਟ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ । ਚੇਅਰਮੈਨ ਕੈਲਾਸ਼ ਸ਼ਰਮਾ ਨੇ ਕਿਹਾ ਕਿ ਸਕੂਲ ਨੂੰ ਹਰਿਆ - ਭਰਿਆ ਬਣਾਉਣ ਲਈ ਮੈਨੇਜਮੈਂਟ ਵਲੋਂ ਹਰ ਸਾਲ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਜਾਂਦੇ ਹਨ । ਇਸ ਮੌਕੇ ਪ੍ਰਿੰਸੀਪਲ ਡਾ . ਕੰਵਲਬੀਰ ਕੌਰ ਮਾਹਲ , ਮਿਸਟਰ ਰਾਹੁਲ ਸ਼ਰਮਾ , ਮਿਸ ਜਾਨਵੀ ਸ਼ਰਮਾ , ਮਿਸਟਰ ਅਮਿਤ ਸ਼ਰਮਾ , ਮਿਸ ਰੰਜਨਾ ਜੋਸ਼ੀ , ਮਿਸ ਰੇਨੂ ਸ਼ਰਮਾ , ਮਿਸ ਹਰਪ੍ਰੀਤ ਕੌਰ , ਮਿਸ ਸਰਬਜੀਤ ਕੌਰ , ਮਿਸ ਪ੍ਰਮੀਲਾ , ਮਿਸ ਅਮਨਦੀਪ ਕੌਰ , ਮਿਸ ਤਾਨੀਆ ਸ਼ਰਮਾ , ਮਿਸ ਸੋਨਿਕਾ ਸ਼ਰਮਾ , ਮਿਸ ਸੀਮਾ , ਮਿਸ ਉਜਲਾ , ਮਿਸ ਅਰਸ਼ਪ੍ਰੀਤ , ਮਿਸ ਨਵਜੋਤ ਕੌਰ ਅਤੇ ਮਿਸ ਅੰਮ੍ਰਿਤ ਵਰਮਾ ਸਮੇਤ ਹੋਰ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗਤਕਾ ਮੁਕਾਬਲਿਆਂ ’ਚ ਇੰਟਰਨੈਸ਼ਨਲ ਫਤਹਿ ਅਕੈਡਮੀ ਦੀਆਂ ਖਿਡਾਰਨਾਂ ਦਾ ਦਮਦਾਰ ਪ੍ਰਦਰਸ਼ਨ ਅਗਲੀ ਖ਼ਬਰ ‘ ਸਾਚਾ ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ‘ਰੱਖੜ ਪੁੁੰਨਿਆ’ ਅੱਜ ਤੋਂ
Ad Position 24