02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਗੁਰੂ ਨਾਨਕ ਦੇਵ ਗਲੋਬਲ ਅਕੈਡਮੀ ਚੰਨਣਕੇ ਨੇ ਵਾਇਰਲ ਵੀਡੀਓ ’ਤੇ ਰੱਖਿਆ ਆਪਣਾ ਪੱਖ ਕਿਹਾ , ਸ਼ਰਾਰਤੀ ਅਨਸਰ ਸੰਸਥਾ ਨੂੰ ਬਦਨਾਮ ਕਰਨ ਦੀ ਕਰ ਰਹੇ ਹਨ ਕੋਸ਼ਿਸ਼

ਚੌਕ ਮਹਿਤਾ, 1 ਸਤੰਬਰ (ਜਗਦੀਸ਼ ਸਿੰਘ ਬਮਰਾਹ)- ਗੁਰੂ ਨਾਨਕ ਦੇਵ ਗਲੋਬਲ ਅਕੈਡਮੀ ਅੱਡਾ ਨਾਥ ਦੀ ਖੂਹੀ (ਚੰਨਣਕੇ) ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵਾਇਰਲ ਹੋ ਰਹੀ ਇਕ ਵੀਡੀਓ ’ਚ ਕੀਤੇ ਗਏ ਦਾਅਵਿਆਂ ਨੂੰ ਮੁੱਢੋਂ ਰੱਦ ਕਰਦੇ ਹੋਏ ਸਕੂਲ਼ ਮੈਨੇਜਮੈਂਟ ਨੇ ਸਾਰੀ ਘਟਨਾ ਦੀ ਸੀ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਚੌਕ ਮਹਿਤਾ, 1 ਸਤੰਬਰ (ਜਗਦੀਸ਼ ਸਿੰਘ ਬਮਰਾਹ)- ਗੁਰੂ ਨਾਨਕ ਦੇਵ ਗਲੋਬਲ ਅਕੈਡਮੀ ਅੱਡਾ ਨਾਥ ਦੀ ਖੂਹੀ (ਚੰਨਣਕੇ) ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵਾਇਰਲ ਹੋ ਰਹੀ ਇਕ ਵੀਡੀਓ ’ਚ ਕੀਤੇ ਗਏ ਦਾਅਵਿਆਂ ਨੂੰ ਮੁੱਢੋਂ ਰੱਦ ਕਰਦੇ ਹੋਏ ਸਕੂਲ਼ ਮੈਨੇਜਮੈਂਟ ਨੇ ਸਾਰੀ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ਼ ਜਾਰੀ ਕਰਦਿਆਂ ਕਿਹਾ ਕਿ ਇਹ ਵੀਡਿਓ ਬਣਾਉਣ ਵਾਲੇ ਵਿਅਕਤੀ ਵਲੋਂ ਨਸ਼ੇ ਸਬੰਧੀ ਸਕੂਲ ਉੱਪਰ ਲਗਾਏ ਜਾ ਰਹੇ ਦੋਸ਼ ਬਿਲਕੁਲ ਝੂਠੇ ਅਤੇ ਬੇ-ਬੁਨਿਆਦ ਹਨ। ਵਾਇਰਲ ਵੀਡੀਓ ’ਚ ਪੁਲਿਸ ਵਲੋਂ ਇਕ ਨੌਜਵਾਨ ਨੂੰ ਅਕੈਡਮੀ ਦੇ ਮੁੱਖ ਗੇਟ ਦੇ ਨੇੜੇ ਕਥਿਤ ਤੌਰ ’ਤੇ ਨਸ਼ੇ ਸਮੇਤ ਕਾਬੂ ਕੀਤੇ ਜਾਣ ਤੋਂ ਬਾਅਦ ਕਿਸੇ ਵਿਅਕਤੀ ਵਲੋਂ ਗਲਤ ਵੀਡਿਓ ਬਣਾ ਕੇ ਸਕੂਲ ਦੇ ਪ੍ਰਬੰਧਾਂ ਉੱਪਰ ਸਵਾਲ ਉਠਾਏ ਗਏ ਸਨ ਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਨਸ਼ਾ ਤਸਕਰ ਸਕੂਲ਼ ਦੇ ਗੇਟ ਤੋਂ ਕਾਬੂ ਕੀਤਾ ਗਿਆ ਹੈ, ਜੋ ਸਵੇਰ ਸ਼ਾਮ ਇੱਥੇ ਆ ਕੇ ਬੱਚਿਆਂ ਨੂੰ ਨਸ਼ਾ ਸਪਲਾਈ ਕਰਦਾ ਹੈ। ਇਸ ਮਾਮਲੇ ਸਬੰਧੀ ਆਪਣਾ ਪੱਖ ਅਤੇ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਸਾਹਮਣੇ ਰੱਖਦੇ ਹੋਏ ਸਕੂਲ ਪ੍ਰਬੰਧਨ ਵਲੋਂ ਡੀ.ਪੀ. ਬਲਦੇਵ ਸਿੰਘ ਨੇ ਜਾਣਕਾਰੀ ਦਿੱਤੀ ਕਿ ਘਟਨਾ ਵਾਲੇ ਦਿਨ ਆਪਣੇ ਰੁਟੀਨ ਮੁਤਾਬਕ ਸੜਕ ’ਤੇ ਗਸ਼ਤ ਕਰ ਰਹੀ ਮਹਿਤਾ ਪੁਲਿਸ ਦੇ ਏ.ਐੱਸ.ਆਈ. ਸੁਰਿੰਦਰਪਾਲ ਸਿੰਘ ਵਲੋਂ ਸਕੂਲ ਦੇ ਅੱਗੋਂ ਲੰਘ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ, ਜਿਸ ਦੌਰਾਨ ਇਕ ਨੌਜਵਾਨ ਚਕਮਾ ਦੇ ਕੇ ਫਰਾਰ ਹੋ ਜਾਣ ’ਚ ਕਾਮਯਾਬ ਹੋ ਗਿਆ, ਜਦਕਿ ਕਾਬੂ ਕੀਤੇ ਗਏ ਨੌਜਵਾਨ ਤੋਂ ਕਥਿਤ ਤੌਰ ’ਤੇ ਨਸ਼ਾ ਸਮੱਗਰੀ ਬਰਾਮਦ ਹੋਣ ’ਤੇ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਪੁਲਿਸ ਵਲੋਂ ਆਪਣੇ ਜ਼ਿੰਮੇਵਾਰੀ ਅਧੀਨ ਕੀਤੀ ਗਈ ਇੱਕ ਪ੍ਰਸ਼ਾਸ਼ਨਿਕ ਕਾਰਵਾਈ ਸੀ, ਜਿਸਦਾ ਸਕੂਲ ਦਾ ਕੋਈ ਲੈਣਾ ਦੇਣਾ ਨਹੀਂ ਹੈ। ਡੀ.ਪੀ. ਬਲਦੇਵ ਸਿੰਘ ਨੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸ਼ੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਝੂਠੀਆਂ ਤੇ ਬੇ-ਮਤਲਬ ਦੀਆਂ ਅਫਵਾਹਾਂ ’ਤੇ ਵਿਸ਼ਵਾਸ਼ ਨਾ ਕਰਨ ਤੇ ਸਕੂਲ ਦੇ ਪ੍ਰਬੰਧਾਂ ਉਪਰ ਪੂਰਾ ਭਰੋਸਾ ਰੱਖਣ।
Ad Position 22
No active advertisement
ਪਿਛਲੀ ਖ਼ਬਰ ਜੱਟਾ ਗ੍ਰਨੇਡ ਹਮਲਾ ਮਾਮਲਾ: ਗ੍ਰਿਫ਼ਤਾਰ ਦੋਵੇਂ ਨੌਜਵਾਨਾਂ ਨੂੰ ਨਿਆਇਕ ਹਿਰਾਸਤ ਲਈ ਜੇਲ੍ਹ ਭੇਜਿਆ ਅਗਲੀ ਖ਼ਬਰ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਸ਼ਹਿਰੀ ਆਗੂਆਂ ਨਾਲ ਮੀਟਿੰਗ
Ad Position 24