02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਾਬਾ ਮਹਿਰ ਬੁਖ਼ਾਰੀ ਵਿਖੇ 2 ਰੋਜ਼ਾ ਸਾਲਾਨਾ ਜੋੜ ਸਮਾਗਮ ਉਤਸ਼ਾਹ ਨਾਲ ਕਰਵਾਇਆ

ਅਜਨਾਲਾ, 1 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ ’ਤੇ ਨਵੀਂ ਕਚਹਿਰੀ ਨਜ਼ਦੀਕ ਸਥਿਤ ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਬਾਬਾ ਮਹਿਰ ਬੁਖ਼ਾਰੀ ਵਿਖੇ ਮੁੱਖ ਸੇਵਾਦਾਰ ਬਾਬਾ ਜੋਗਾ ਸਿੰਘ ਪੰਜਗਰਾਈਆਂ ਵਾਲਿਆਂ ਦੀ ਸੁਚੱਜੀ ਅਗਵਾਈ ਹੇਠ 2 ਰੋਜ਼ਾ ਜੋੜ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸਜਾਏ ਧਾਰਮਿਕ ਦੀਵਾਨਾਂ ਦੌਰਾਨ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਅਤੇ ਬਾਬਾ ਰਵਿੰਦਰ ਸਿੰਘ (ਬਾਬਾ ਜੋਨੀ) ਅਤੇ ਅੱਜ ਦੂਸਰੇ ਦਿਨ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਤਰਸੇਮ ਸਿੰਘ ਮੋਰਾਂਵਾਲੀਆ, ਢਾਡੀ ਗਿਆਨੀ ਸਤਨਾਮ ਸਿੰਘ ਲਾਲੂਘੁੰਮਣ ਅਤੇ ਕਥਾਵਾਚਕ ਗਿਆਨੀ ਜੰਗ ਸਿੰਘ ਵਲੋਂ ਆਈਆਂ ਸੰਗਤਾਂ ਨਾਲ ਇਲਾਹੀ ਬਾਣੀ ਦਾ ਕੀਰਤਨ, ਕਥਾ ਵਿਚਾਰਾਂ ਅਤੇ ਸੂਰਬੀਰ ਯੋਧਿਆਂ ਦੀਆਂ ਢਾਡੀ ਵਾਰਾਂ ਦੀ ਸਾਂਝ ਪਾਉਂਦਿਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਅਜਨਾਲਾ, 1 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ ’ਤੇ ਨਵੀਂ ਕਚਹਿਰੀ ਨਜ਼ਦੀਕ ਸਥਿਤ ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਬਾਬਾ ਮਹਿਰ ਬੁਖ਼ਾਰੀ ਵਿਖੇ ਮੁੱਖ ਸੇਵਾਦਾਰ ਬਾਬਾ ਜੋਗਾ ਸਿੰਘ ਪੰਜਗਰਾਈਆਂ ਵਾਲਿਆਂ ਦੀ ਸੁਚੱਜੀ ਅਗਵਾਈ ਹੇਠ 2 ਰੋਜ਼ਾ ਜੋੜ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸਜਾਏ ਧਾਰਮਿਕ ਦੀਵਾਨਾਂ ਦੌਰਾਨ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਅਤੇ ਬਾਬਾ ਰਵਿੰਦਰ ਸਿੰਘ (ਬਾਬਾ ਜੋਨੀ) ਅਤੇ ਅੱਜ ਦੂਸਰੇ ਦਿਨ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਤਰਸੇਮ ਸਿੰਘ ਮੋਰਾਂਵਾਲੀਆ, ਢਾਡੀ ਗਿਆਨੀ ਸਤਨਾਮ ਸਿੰਘ ਲਾਲੂਘੁੰਮਣ ਅਤੇ ਕਥਾਵਾਚਕ ਗਿਆਨੀ ਜੰਗ ਸਿੰਘ ਵਲੋਂ ਆਈਆਂ ਸੰਗਤਾਂ ਨਾਲ ਇਲਾਹੀ ਬਾਣੀ ਦਾ ਕੀਰਤਨ, ਕਥਾ ਵਿਚਾਰਾਂ ਅਤੇ ਸੂਰਬੀਰ ਯੋਧਿਆਂ ਦੀਆਂ ਢਾਡੀ ਵਾਰਾਂ ਦੀ ਸਾਂਝ ਪਾਉਂਦਿਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ । ਸਮਾਗਮ ਦੇ ਅੱਜ ਦੂਸਰੇ ਦਿਨ ਹਲਕਾ ਅਜਨਾਲਾ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਜੋਗਾ ਸਿੰਘ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਮੇਤ ਆਏ ਜਥਿਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਸਮਾਗਮ ਦੇ ਅੰਤ ਵਿਚ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੌਮਾਂਤਰੀ ਪੱਧਰ ਦੀਆਂ ਟੀਮਾਂ ਵਿਚਕਾਰ ਕਬੱਡੀ ਮੁਕਾਬਲੇ ਕਰਵਾਏ ਗਏ ਤੇ ਜੇਤੂਆਂ ਨੂੰ ਇਨਾਮ ਦਿੱਤੇ । ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਬਾਬਾ ਜੋਧਬੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪ੍ਰਧਾਨ ਮਨਦੀਪ ਸਿੰਘ ਨਿੱਝਰ, ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਨਿੱਝਰ, ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਅਮਿੱਤ ਔਲ, ਬਲਾਕ ਸੰਮਤੀ ਰਮਦਾਸ ਦੇ ਚੇਅਰਮੈਨ ਪ੍ਰਿਥੀਪਾਲ ਸਿੰਘ ਘੋਨੇਵਾਲਾ, ਖਜਾਨਚੀ ਧਰਮਿੰਦਰ ਸਿੰਘ ਨਿੱਝਰ, ਜਗਜੀਤ ਸਿੰਘ ਪੰਜਗਰਾਈਆਂ, ਡਾ: ਕੁਲਦੀਪ ਸਿੰਘ ਲਵਲੀ, ਸਤਨਾਮ ਸਿੰਘ ਨਿੱਝਰ, ਜਸਵਿੰਦਰ ਸਿੰਘ, ਰਵੇਲ ਸਿੰਘ, ਮੋਹਿੰਦਰਪ੍ਰਤਾਪ ਸਿੰਘ ਸਦਿਉੜਾ, ਚਰਨਜੀਤ ਸਿੰਘ ਚੰਨ, ਜੁਗਰਾਜ ਸਿੰਘ ਨਿੱਝਰ, ਚਰਨਜੀਤ ਸਿੰਘ ਭਿੰਡਰ, ਨਿਸ਼ਾਨ ਸਿੰਘ ਨੰਗਲ, ਗ੍ਰੰਥੀ ਬਾਬਾ ਰਵੇਲ ਸਿੰਘ, ਗਗਨਦੀਪ ਸਿੰਘ ਬਠਲਾ, ਜੋਬਨਬੀਰ ਸਿੰਘ ਧਾਲੀਵਾਲ, ਗ੍ਰੰਥੀ ਭੁਪਿੰਦਰ ਸਿੰਘ ਸਰਾਏ, ਸੁੱਖ ਨਿੱਝਰ, ਅਵਿਨਾਸ਼ ਮਸੀਹ, ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਗੱਲਬਾਤ ਕਰਦਿਆਂ ਬਾਬਾ ਜੋਗਾ ਸਿੰਘ ਨੇ ਦੱਸਿਆ ਕਿ ਕੱਲ੍ਹ 2 ਸਤੰਬਰ ਨੂੰ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਵੀ ਕਰਵਾਏ ਜਾਣਗੇ I
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੇ ਧੜਾਧੜ ਵੀਜ਼ੇ ਲਗਵਾ ਰਹੇ ਹਨ ‘ਗੈਵੀ ਕਲੇਰ’ ਬਹੁਤ ਹੀ ਘੱਟ ਖਰਚੇ ਵਿਚ ਕੈਨੇਡਾ ਦਾ ਵੀਜ਼ਾ ਲੈਣਾ ਹੋਇਆ ਬੇਹਦ ਆ... ਅਗਲੀ ਖ਼ਬਰ ਸਰਹੱਦੀ ਪਿੰਡ ਬੇਦੀਛੰਨਾ ’ਚ ਦਰਜਨਾਂ ਪਰਿਵਾਰ ਆਪ ’ਚ ਸ਼ਾਮਿਲ
Ad Position 24