ਵਿਸ਼ੇਸ਼ ਕੈਂਪ ਦੌਰਾਨ ਵੋਟਰ ਸੂਚੀ ਦੀ ਸੁਧਾਈ ਦਾ ਕੀਤਾ ਕੰਮ
ਪਿੰਡ ਭੀਲੋਵਾਲ ਪੱਕਾ ਵਿਖੇ ਪੀਰ ਬਾਬਾ ਸੰਗਨ ਮੰਗਨ ਦਾ ਸਾਲਾਨਾ ਮੇਲਾ ਕਰਵਾਇਆ
ਚੋਗਾਵਾਂ, 1 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਪਿੰਡ ਭੀਲੋਵਾਲ ਪੱਕਾ ਵਿਖੇ ਪੀਰ ਬਾਬਾ ਸੰਗਨ ਮੰਗਨ ਦੀ ਦਰਗਾਹ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਦਰਗਾਹ ਦੇ ਮੁੱਖ ਸੇਵਾਦਾਰਾਂ ਵਲੋਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਕੇ ਕੀਤੀ ਗਈ ।
ਚੋਗਾਵਾਂ, 1 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਪਿੰਡ ਭੀਲੋਵਾਲ ਪੱਕਾ ਵਿਖੇ ਪੀਰ ਬਾਬਾ ਸੰਗਨ ਮੰਗਨ ਦੀ ਦਰਗਾਹ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਦਰਗਾਹ ਦੇ ਮੁੱਖ ਸੇਵਾਦਾਰਾਂ ਵਲੋਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਕੇ ਕੀਤੀ ਗਈ । ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਮਿੰਟੂ ਗਵਾਲੀਆ, ਗੁਰਮੀਤ ਪੰਜਾਬੀ ਅਤੇ ਬੀਬਾ ਹੁਸਨਪ੍ਰੀਤ ਨੇ ਆਪਣੀ ਗਾਇਕੀ ਰਾਹੀਂ ਹਾਜ਼ਰ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਅਤੇ ਮੇਲੇ ਦੀ ਰੌਣਕ ਨੂੰ ਵਧਾਇਆ। ਪ੍ਰੋਗਰਾਮ ਦੇ ਅਖ਼ੀਰ ਵਿਚ ਮੇਲਾ ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਸਮੂਹ ਕਲਾਕਾਰਾਂ ਅਤੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਸਿੰਘ ਭਸੀਨੀਆ, ਰਿਸ਼ੀ ਵੋਹਰਾ, ਅਸ਼ੌਕ ਸੋਨੀ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਭਸੀਨੀਆ, ਹਨੀ ਅਰੋੜਾ, ਅਮਨਪ੍ਰੀਤ ਸਿੰਘ ਭਸੀਨੀਆ, ਬਲਵਿੰਦਰ ਸਿੰਘ ਭਸੀਨੀਆ, ਕੁਲਦੀਪ ਸਿੰਘ ਭਸੀਨੀਆ, ਅਵਤਾਰ ਸਿੰਘ, ਰੌਣਕੀ, ਗੁਰਸਾਹਿਬ ਸਿੰਘ ਭਸੀਨੀਆ, ਸਤਿੰਦਰ ਭਸੀਨੀਆ, ਯੁਵਰਾਜ ਨੰਦਾ, ਸਰਪੰਚ ਗੋਤਮ ਮਹਿਤਾ, ਮੇਜਰ ਸਿੰਘ, ਸਾਬਕਾ ਸਰਪੰਚ ਰਾਜੂ, ਕੁਲਦੀਪ ਅਰੋੜਾ, ਚੰਦਨ ਅਰੋੜਾ, ਜੋਬਨ, ਬਿੱਕਾ ਡਾਕੀਆ, ਦੀਪੂ ਅਤੇ ਦੀਪ ਅਰੌੜਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।