14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਇੰਟਰਨੈਸ਼ਨਲ ਫਤਹਿ ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ ਐਜੂਕੇਸ਼ਨ ਆਈਕੋਨ ਆਫ ਦਾ ਯੀਅਰ 2026 ਨਾਲ ਸਨਮਾਨਿਤ

ਜੰਡਿਆਲਾ ਗੁਰੂ, 14 ਸਤੰਬਰ (ਪ੍ਰਮਿੰਦਰ ਸਿੰਘ ਜੋਸਨ, ਅੰਮ੍ਰਿਤ ਪਾਲ ਸਿੰਘ)– ਵਿਦਿਆ ਦੇ ਖੇਡਾਂ ਦੇ ਖੇਤਰ ਵਿਚ ਝੰਡੇ ਗੱਡ ਰਹੇ ਅਤੇ ਸਿੱਖੀ ਨੂੰ ਪ੍ਰਫੁੱਲਤ ਕਰ ਰਹੇ ਵਿੱਦਿਅਕ ਅਦਾਰੇ ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਦੇ ਚੇਅਰਮੈਨ ਜਗਬੀਰ ਸਿੰਘ ਨੂੰ ਐਜੂਕੇਸ਼ਨ ਆਈਕੋਨ ਆਫ ਦਾ ਯੀਅਰ– 2026 ਦੇ ਵੱਕਾਰੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਜਗਬੀਰ ਸਿੰਘ ਲਈ ਇਹ ਸਨਮਾਨ ਕੇਵਲ ਇਕ ਵਿਅਕਤੀਗਤ ਉਪਲਬੱਧੀ ਨਹੀਂ ਇਹ ਉਸ ਵਿਚਾਰ ਦੀ ਪ੍ਰਤਿਸ਼ਠਾ ਹੈ, ਜਿਸ ਨੇ ਇਕ ਸੰਕਲਪ ਨੂੰ ਸੰਸਥਾ ਦਾ ਰੂਪ ਦਿੱਤਾ ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਜੰਡਿਆਲਾ ਗੁਰੂ, 14 ਸਤੰਬਰ (ਪ੍ਰਮਿੰਦਰ ਸਿੰਘ ਜੋਸਨ, ਅੰਮ੍ਰਿਤ ਪਾਲ ਸਿੰਘ)– ਵਿਦਿਆ ਦੇ ਖੇਡਾਂ ਦੇ ਖੇਤਰ ਵਿਚ ਝੰਡੇ ਗੱਡ ਰਹੇ ਅਤੇ ਸਿੱਖੀ ਨੂੰ ਪ੍ਰਫੁੱਲਤ ਕਰ ਰਹੇ ਵਿੱਦਿਅਕ ਅਦਾਰੇ ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਦੇ ਚੇਅਰਮੈਨ ਜਗਬੀਰ ਸਿੰਘ ਨੂੰ ਐਜੂਕੇਸ਼ਨ ਆਈਕੋਨ ਆਫ ਦਾ ਯੀਅਰ– 2026 ਦੇ ਵੱਕਾਰੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਜਗਬੀਰ ਸਿੰਘ ਲਈ ਇਹ ਸਨਮਾਨ ਕੇਵਲ ਇਕ ਵਿਅਕਤੀਗਤ ਉਪਲਬੱਧੀ ਨਹੀਂ ਇਹ ਉਸ ਵਿਚਾਰ ਦੀ ਪ੍ਰਤਿਸ਼ਠਾ ਹੈ, ਜਿਸ ਨੇ ਇਕ ਸੰਕਲਪ ਨੂੰ ਸੰਸਥਾ ਦਾ ਰੂਪ ਦਿੱਤਾ । ਸਾਲ, 2008 ਵਿਚ ਇੰਟਰਨੈਸ਼ਨਲ ਫਤਹਿ ਅਕੈਡਮੀ ਦੀ ਸਥਾਪਨਾ ਦਾ ਰੂਪ ਧਾਰਿਆ। ਜਗਬੀਰ ਸਿੰਘ ਦੀ ਸਿੱਖਿਆ-ਯਾਤਰਾ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕਈ ਮਾਨ ਸਨਮਾਨ ਮਿਲ ਚੁੱਕੇ ਹਨ। 15 ਜੂਨ 2014 ਨੂੰ ਤਾਸ਼ਕੰਦ, ਉਜ਼ਬੇਕਿਸਤਾਨ ਵਿਚ ਗਲੋਬਲ ਅਚੀਵਰਜ ਫਾਊਂਡੇਸ਼ਨ ਵਲੋਂ ਉਨ੍ਹਾਂ ਨੂੰ ਏਸ਼ੀਆ ਪੈਸੇਫਿਕ ਅਚੀਵਰਜ ਐਵਾਰਡ ਫਾਰ ਐਜੂਕੇਸ਼ਨ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਇੰਡੀਅਨ ਇਕਨੋਮਿਕ ਡਿਵੈਲਪਮੈਂਟ ਅਤੇ ਰਿਸਰਚ ਐਸੋਸੀਏਸ਼ਨ ਨਵੀਂ ਦਿੱਲੀ ਵਲੋਂ ਪ੍ਰਦਾਨ ਕੀਤਾ ਗਿਆ ਇੰਡੀਅਨ ਅਚੀਵਰਜ ਐਵਾਰਡ ਫਾਰ ਐਜੂਕੇਸ਼ਨ ਐਕਸੀਲੈਂਸ ਉਨ੍ਹਾਂ ਦੀ ਵਿੱਦਿਅਕ ਅਗਵਾਈ ਅਤੇ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਿਲੀ ਰਾਸ਼ਟਰੀ ਮਾਣਤਾ ਦਾ ਪ੍ਰਤੀਕ ਹੈ। ਉਨ੍ਹਾਂ ਨੂੰ ਆਊਟ ਸਟੈਂਡਿੰਗ ਇੰਡਵਿਜੁਅਲ ਅਚੀਵਮੈਂਟ ਐਂਡ ਡਿਸਟਿੰਗਇਸਡ ਸਰਵਿਸਿਜ਼ ਟੂ ਦਾ ਨੇਸ਼ਨ ਦੇ ਸਨਮਾਨ ਨਾਲ ਵੀ ਨਿਵਾਜਿਆ ਗਿਆ ਅਤੇ ਹੁਣ ਐਜੂਕੇਸ਼ਨ ਆਈਕੋਨ ਆਫ ਦਾ ਯੀਅਰ 2026 — ਇਸ ਗੌਰਵਮਈ ਯਾਤਰਾ ਵਿਚ ਇਕ ਹੋਰ ਪ੍ਰਕਾਸ਼ਮਾਨ ਅਧਿਆਇ। ਚੇਅਰਮੈਨ ਜਗਬੀਰ ਸਿੰਘ ਨੂੰ ਐਜੂਕੇਸ਼ਨ ਆਈਕੋਨ ਆਫ ਦਾ ਯੀਅਰ 2026 ਨਾਲ ਸਨਮਾਨਿਤ ਕੀਤੇ ਜਾਣ ’ਤੇ ਇੰਟਰਨੈਸ਼ਨਲ ਫਤਹਿ ਅਕੈਡਮੀ ਦੇ ਸਟਾਫ, ਬੱਚਿਆਂ ਅਤੇ ਉਹਨਾਂ ਦੇ ਮਾਤਾ ਪਿਤਾ ਅਤੇ ਇਲਾਕੇ ਵਿਚ ਵੱਡੀ ਖੁਸ਼ੀ ਪਾਈ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਅਜਨਾਲਾ ਦੇ ਨੌਜਵਾਨ ਦੀ ਦਰਦਨਾਕ ਮੌਤ ਅਗਲੀ ਖ਼ਬਰ ਬਿਜਲੀ ਕੱਟਾਂ ਕਾਰਨ ਮੰਡਲ ਜੰਡਿਆਲਾ ਗੁਰੂ ਦੇ ਬਾਹਰ ਰੋਸ ਧਰਨਾ ਕਿਸਾਨ ਆਗੂਆਂ ਲਖਬੀਰ ਸਿੰਘ ਨਿਜਾਮਪੁਰਾ, ਗੁਰਮੇਜ ਸਿੰਘ ਤ...
Ad Position 24