14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸਾਹਿਤ ਸਭਾ ਚੋਗਾਵਾਂ ਵਲੋਂ 37ਵਾਂ ਸਾਲਾਨਾ ਸਨਮਾਨ ਸਮਾਰੋਹ 1 ਨਵੰਬਰ ਨੂੰ

ਰਾਮ ਤੀਰਥ, 14 ਸਤੰਬਰ (ਔਲਖ) ਪੰਜਾਬੀ ਸਾਹਿਤ ਸਭਾ ਚੋਗਾਵਾਂ ਦੀ ਜ਼ਰੂਰੀ ਇਕੱਤਰਤਾ ਬਾਬਾ ਜਾਗੋ ਸ਼ਹੀਦ ਆਦਰਸ਼ ਸਕੂਲ ਕੋਹਾਲੀ ਵਿਖੇ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੌਰਾਨ ਸਭਾ ਵਲੋਂ 37ਵਾਂ ਸਾਲਾਨਾ ਸਨਮਾਨ ਸਮਾਰੋਹ 1 ਨਵੰਬਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਰਾਮ ਤੀਰਥ, 14 ਸਤੰਬਰ (ਔਲਖ) ਪੰਜਾਬੀ ਸਾਹਿਤ ਸਭਾ ਚੋਗਾਵਾਂ ਦੀ ਜ਼ਰੂਰੀ ਇਕੱਤਰਤਾ ਬਾਬਾ ਜਾਗੋ ਸ਼ਹੀਦ ਆਦਰਸ਼ ਸਕੂਲ ਕੋਹਾਲੀ ਵਿਖੇ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੌਰਾਨ ਸਭਾ ਵਲੋਂ 37ਵਾਂ ਸਾਲਾਨਾ ਸਨਮਾਨ ਸਮਾਰੋਹ 1 ਨਵੰਬਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਵਾਰ ‘ਸਤਨਾਮ ਸਿੱਧੂ ਫ਼ਰੀਦਕੋਟੀ ਪੁਰਸਕਾਰ’ ਗਾਇਕ ਤੇ ਗੀਤਕਾਰ ਮਾਹੀ ਮਰਜਾਣਾ ਨੂੰ, ‘ਕਾਮਰੇਡ ਸੋਹਣ ਸਿੰਘ ਜੋਸ਼ ਪੁਰਸਕਾਰ’ ਮੈਗਜ਼ੀਨ ‘ਅਨੁਤਾਸ਼’ ਦੇ ਸੰਪਾਦਕ ਕਮਲ ਗਿੱਲ ਨੂੰ, ਕਵੀ ਹਰੀ ਸਿੰਘ ਗਰੀਬ ਪੁਰਸਕਾ ਸ਼ਾਇਰ ਸਤਨਾਮ ਜੱਸੜ ਨੂੰ, ਦਰਸ਼ਨ ਸਿੰਘ ਧੰਜਲ ਕਥਾ ਪੁਰਸਕਾਰ ਬਹੁਪੱਖੀ ਲੇਖਕ ਰੋਜ਼ੀ ਸਿੰਘ ਨੂੰ ਅਤੇ ਹਰਭਜਨ ਸਿੰਘ ਜੱਬਲ ਪੁਰਸਕਾਰ ਅਦਾਕਾਰ ਤੇ ਨਾਟ ਡਾਇਰੈਕਟਰ ਦਲਜੀਤ ਸੋਨਾ ਨੂੰ ਪ੍ਰਦਾਨ ਕੀਤੇ ਜਾਣਗੇ। ਇਕੱਤਰਤਾ ਦੌਰਾਨ ਸਭਾ ਦੀਆਂ ਪਿਛਲੀਆਂ ਸਾਹਿਤਕ ਸਰਗਰਮੀਆਂ ਸੰਬੰਧੀ ਵਿਚਾਰ-ਵਟਾਂਦਰਾ ਕਰਨ ਤੋਂ ਇਲਾਵਾ ਆਗਾਮੀ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਹਾਜ਼ਰ ਸਾਹਿਤਕਾਰਾਂ ਵਲੋਂ ਆਪਣੀਆਂ ਕਾਵਿ ਰਚਨਾਵਾਂ ਵੀ ਪੜ੍ਹੀਆਂ ਗਈਆਂ । ਇਸ ਮੌਕੇ ਡਾ. ਕੇਵਲ ਸਿੰਘ ਰੰਧਾਵਾ, ਸਤਿੰਦਰਪਾਲ ਸਿੰਘ ਰੰਧਾਵਾ, ਕੁਲਵਿੰਦਰ ਸਿੰਘ ਅਨੰਦ, ਕਾਬਲ ਸਿੰਘ ਛੀਨਾ, ਨਿਸ਼ਾਨ ਸਿੰਘ ਛੀਨਾ, ਸਤਨਾਮ ਸਿੰਘ ਜੱਸੜ, ਸਰਤਾਜ ਸਿੰਘ ਸੰਧੂ, ਰਾਜ ਕੁਮਾਰ ਰਾਜ, ਕੁਲਵੰਤ ਸਿੰਘ ਕੰਤ, ਲਾਡੀ ਹੁੰਦਲ, ਯੁੱਧਵੀਰ ਸਿੰਘ ਔਲਖ ਸਮੇਤ ਸਭਾ ਦੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਸਮੇਸ਼ ਸੀਨੀ: ਸੈਕੰ: ਪਬਲਿਕ ਸਕੂਲ ਕੋਟਲਾ ਸੁਲਤਾਨ ਸਿੰਘ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਅਗਲੀ ਖ਼ਬਰ ਖਾਲਸਾ ਅਕੈਡਮੀ ਮਹਿਤਾ ਵਿਖੇ ਹਾਕੀ ਚੈਂਪੀਅਨਸ਼ਿਪ ਦੇ ਹੋਏ ਜ਼ਬਰਦਸਤ ਮੁਕਾਬਲੇ
Ad Position 24