ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰਾਏਪੁਰ ਕਲਾਂ ’ਚ ਮੀਟਿੰਗ
ਨਵਾਂ ਪਿੰਡ, 15 ਸਤੰਬਰ ( ਜਸਪਾਲ ਸਿੰਘ )-ਹਲਕਾ ਜੰਡਿਆਲਾ ਦੇ ਪਿੰਡ ਰਾਏਪੁਰ ਕਲਾਂ ਵਿਖੇ ਦਲਜੀਤ ਸਿੰਘ ਦੇ ਗ੍ਰਹਿ ’ਚ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਤੇ ਤਾਲਮੇਲ ਇੰਚਾਰਜ ਹਲਕਾ ਜੰਡਿਆਲਾ ਦੇ ਉਪਰਾਲੇ ਤੇ ਕੋਟਲਾ ਭਰਾ ਸਾਬਕਾ ਵਿਧਾਇਕ ਡਾ. ਦਲਬੀਰ ਤੇ ਬਿਕਰਮਜੀਤ ਸਿੰਘ ਦੀ ਅਗਵਾਈ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਵਿਸ਼ੇਸ਼ ਮੀਟਿੰਗ ਹੋਈ।
ਨਵਾਂ ਪਿੰਡ, 15 ਸਤੰਬਰ ( ਜਸਪਾਲ ਸਿੰਘ )-ਹਲਕਾ ਜੰਡਿਆਲਾ ਦੇ ਪਿੰਡ ਰਾਏਪੁਰ ਕਲਾਂ ਵਿਖੇ ਦਲਜੀਤ ਸਿੰਘ ਦੇ ਗ੍ਰਹਿ ’ਚ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਤੇ ਤਾਲਮੇਲ ਇੰਚਾਰਜ ਹਲਕਾ ਜੰਡਿਆਲਾ ਦੇ ਉਪਰਾਲੇ ਤੇ ਕੋਟਲਾ ਭਰਾ ਸਾਬਕਾ ਵਿਧਾਇਕ ਡਾ. ਦਲਬੀਰ ਤੇ ਬਿਕਰਮਜੀਤ ਸਿੰਘ ਦੀ ਅਗਵਾਈ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਕੋਟਲਾ ਭਰਵਾਂ ਨੇ ਟਕਸਾਲੀ ਅਕਾਲੀਆਂ ਜਿੰਨ੍ਹਾ ’ਚ ਮਨਜੀਤ ਸਿੰਘ ਕਹਿਣੀ, ਸਾਬਕਾ ਸਰਪੰਚ ਸਰਬਜੀਤ ਸਿੰਘ ਬਿੱਟੂ, ਦਲਜੀਤ ਸਿੰਘ, ਧਿਆਨ ਸਿੰਘ ਛੀਨਾ, ਰਣਧੀਰ ਸਿੰਘ ਰਸੂਲਪੁਰ, ਹੀਰਾ ਸਿੰਘ, ਜਸਵਿੰਦਰ ਸਿੰਘ, ਸਰਬਜੀਤ ਸਿੰਘ, ਜਗਤਾਰ ਸਿੰਘ, ਭੁਪਿੰਦਰ ਸਿੰਘ , ਸੁਖਰਾਜ ਸਿੰਘ ਤੇ ਅਤਸ਼ਪ੍ਰੀਤ ਸਿੰਘ ਆਦਿ ਨਾਲ ਵਿਚਾਰ ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ’ਚ ਪਾਰਟੀ ਦੀ ਮਜ਼ਬੂਤੀ ਲਈ ਲਾਮਬੰਧ ਕੀਤਾ ਗਿਆ। ਇਸ ਮੌਕੇ ਕੋਟਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪਿੱਛਲੀਆਂ ਸਰਕਾਰਾਂ ’ਤੇ ਤੰਜ ਕੱਸਦਿਆਂ ਕਿਹਾ ਇਨ੍ਹਾਂ ਦੀਆਂ ਪੰਜਾਬ ਤੇ ਲੋਕ ਵਿਰੋਧੀ ਨੀਤੀਆਂ ਕਾਰਨ ਪੰਜਾਬ ਅੱਜ ਬਰਬਾਦੀ ਦੇ ਕੰਢੇ ਆਣ ਖਲੋਤਾ ਹੈ।