ਸਰਹਦੀ ਪਿੰਡ ਭਿੰਡੀ ਨੈਣ ਦੇ 60 ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ
ਓਠੀਆ, 15 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸਰਹੱਦੀ ਪਿੰਡ ਭਿੰਡੀ ਨੈਣ ਤੋ ਸ੍ਰ ਲਖਬੀਰ ਸਿੰਘ, ਜਥੇਦਾਰ ਅਮਰਜੀਤ ਸਿੰਘ,ਜਥੇਦਾਰ ਬਾਬਾ ਬਿੱਲਾ ਸਿੰਘ, ਰਾਜਵਿੰਦਰ ਸਿੰਘ, ਪਰਮਜੀਤ ਸਿੰਘ, ਮੋਰ ਸਿੰਘ ਅਤੇ ਬੱਗਾ ਸਿੰਘ ਦੀ ਪ੍ਰੇਰਨਾ ਸਦਕਾ 60 ਦੇ ਕਰੀਬ ਪਰਿਵਾਰਾਂ ਨੇ ਵੱਖ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ ਵਿਚ ਖੜ੍ਹਨ ਦਾ ਫੈਸਲਾ ਲਿਆ । ਅਕਾਲੀ ਦਲ ਵਾਰਿਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਮੈਂਬਰ ਜਥੇਦਾਰ ਜਸਕਰਨ ਸਿੰਘ ਲੋਪੋਕੇ ਅਤੇ ਬਲਜਿੰਦਰ ਸਿੰਘ ਥਾਂਦੇ ਵਲੋਂ ਪਾਰਟੀ ਦੇ ਚਿੰਨ ਵਾਲੇ ਮਫਲਰ ਦੇ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਕੀਤਾ ।
ਅਜੀਤ ਡੈਸਕ
16-09-2026