15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਅਟਾਰੀ ਸਰਹੱਦ ’ਤੇ ‘ਹਮਾਰੇ ਰਾਮ’ ਨਾਟਕ ਦੀ ਟੀਮ ਦੀਪਕ ਬਾਲੀ ਦੀ ਅਗਵਾਈ ਵਿਚ ਪੁੱਜੀ

ਅਟਾਰੀ ਸਰਹੱਦ, ( ਅੰਮ੍ਰਿਤਸਰ) 15 ਸਤੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਅਟਾਰੀ ਵਾਹਗਾ ਸਰਹੱਦ ਵਿਖੇ ਦੋਵੇਂ ਦੇਸ਼ਾਂ ਤੇ ਜਵਾਨਾਂ ਦਰਮਿਆਨ ਹੁੰਦੀ ਝੰਡੇ ਦੀ ਰਸਮ ਨੂੰ ਵੇਖਣ ਲਈ ‘ਹਮਾਰੇ ਰਾਮ’ ਨਾਟਕ ਦੀ ਟੀਮ ਦੇ ਬਾਲੀਵੁੱਡ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਤੇ ਹੋਰ ਕਲਾਕਾਰ ਸਰਹੱਦ ’ਤੇ ਪੁੱਜੇ। ਇਸ ਮੌਕੇ ਪੰਜਾਬ ਦੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਅਟਾਰੀ ਸਰਹੱਦ, ( ਅੰਮ੍ਰਿਤਸਰ) 15 ਸਤੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਅਟਾਰੀ ਵਾਹਗਾ ਸਰਹੱਦ ਵਿਖੇ ਦੋਵੇਂ ਦੇਸ਼ਾਂ ਤੇ ਜਵਾਨਾਂ ਦਰਮਿਆਨ ਹੁੰਦੀ ਝੰਡੇ ਦੀ ਰਸਮ ਨੂੰ ਵੇਖਣ ਲਈ ‘ਹਮਾਰੇ ਰਾਮ’ ਨਾਟਕ ਦੀ ਟੀਮ ਦੇ ਬਾਲੀਵੁੱਡ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਤੇ ਹੋਰ ਕਲਾਕਾਰ ਸਰਹੱਦ ’ਤੇ ਪੁੱਜੇ। ਇਸ ਮੌਕੇ ਪੰਜਾਬ ਦੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਅਟਾਰੀ ਸਰਹੱਦ ’ਤੇ ਰੋਜਾਨਾ ਸ਼ਾਮ ਪਾਕਿਸਤਾਨ ਰੇਂਜਰਾਂ ਤੇ ਬੀ. ਐੱਸ. ਐੱਫ. ਜਵਾਨਾਂ ਦਰਮਿਆਨ ਹੁੰਦੀ ਝੰਡੇ ਦੀ ਰਸਮ ਰੀਟਰੀਟ ਨੂੰ ਦੇਖ ਕੇ ਇਹ ਕਲਾਕਾਰ ਗਦਗਦ ਹੋ ਗਏ ਸਨ । ਅਟਾਰੀ ਸਰਹੱਦ ਵਿਖੇ ਇਹ ਕਲਾਕਾਰਾਂ ਦਾ ਪਹੁੰਚਣ ’ਤੇ ਬੀ. ਐੱਸ. ਐੱਫ. ਦੇ ਕਮਾਂਡਰ ਪ੍ਰਦੀਪ ਸਿੰਘ ਅਤੇ ਕਮਾਂਡਰ ਅਮਨਦੀਪ ਸਿੰਘ ਵਲੋਂ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ੂਤੋਸ਼ ਰਾਣਾ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ ਦੋ ਦਿਨਾਂ 16 ਅਤੇ 17 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ‘ਹਮਾਰੇ ਰਾਮ’ ਨਾਟਕ ਦੇ ਚਾਰ ਸ਼ੋਅ ਪੇਸ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਇਸ ਨਾਟਕ ਦੇ ਸ਼ੋਅ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਪੰਜਾਬ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਮੌਕੇ ਕਲਾਕਾਰਾਂ ਵਲੋਂ ਪੰਜਾਬ ਸਰਕਾਰ ਦੀ ਤਰਫੋਂ ਬੀ. ਐੱਸ. ਐੱਫ. ਦੇ ਜਵਾਨਾਂ ਤੇ ਅਧਿਕਾਰੀਆਂ ਨੂੰ ਵੀ ਇਹ ਨਾਟਕ ਵੇਖਣ ਲਈ ਅਪੀਲ ਕੀਤੀ ਗਈ। ਇਸ ਮੌਕੇ ਸ੍ਰੀ ਦੀਪਕ ਬਾਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸੂਬੇ ਦ ੀ ਅਮੀਰ ਸੱਭਿਆਚਾਰਕ, ਧਾਰਮਿਕ ਵਿਰਾਸਤ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ‘ਹਮਾਰੇ ਰਾਮ’ ਨਾਟਕ ਦੀ ਵਿਆਪਕ ਪੇਸ਼ਕਾਰੀ ਕਰਵਾਈ ਜਾ ਰਹੀ ਹੈ। ਇਸੇ ਲੜੀ ਤਹਿਤ ਦੋ ਦਿਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਇਸ ਨਾਟਕ ਦਾ ਮੰਚਨ ਕੀਤਾ ਜਾਵੇਗਾ। ਇਸ ਮੌਕੇ ਨਾਟਕ ਦੀ ਟੀਮ ਵਲੋਂ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਰਹੱਦ ਨੂੰ ਦਰਸਾਉਂਦੀ ਪਿੱਲਰ ਬੁਰਜੀ ਨੂੰ ਵੀ ਨਜ਼ਦੀਕ ਤੋਂ ਹੋ ਕੇ ਵੇਖਿਆ ਤੇ ਬੀ. ਐੱਸ. ਐੱਫ. ਦੇ ਜਵਾਨਾਂ ਨਾਲ ਰੀਟਰੀਟ ਝੰਡੇ ਦੀ ਰਸਮ ਖਤਮ ਹੋਣ ਤੋਂ ਉਪਰੰਤ ਯਾਦਗਾਰੀ ਤਸਵੀਰਾਂ ਵੀ ਖੁਸ਼ੀ ਖੁਸ਼ੀ ਖਿਚਵਾਈਆਂ। ਇਸ ਮੌਕੇ ਬੀ. ਐੱਸ. ਐੱਫ. ਵਲੋਂ ਨਾਟਕ ਟੀਮ ਲਈ ਵਿਸ਼ੇਸ਼ ਤੌਰ ’ਤੇ ਚਾਹ ਪਾਣੀ ਦਾ ਵੀ ਪ੍ਰਬੰਧ ਅਟਾਰੀ ਸਰਹੱਦ ’ਤੇ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਖਾਲਸਾ ਅਕੈਡਮੀ ਮਹਿਤਾ ਵਿਖੇ ਸੀ.ਬੀ ਐੱਸ.ਈ. ਨੌਰਥ ਜੋਨ- II ਹਾਕੀ ਚੈਂਪੀਅਨਸ਼ਿਪ ਦੀ ਸਮਾਪਤੀ ਦਮਦਮੀ ਟਕਸਾਲ ਮੁਖੀ ਸੰਤ ਗ... ਅਗਲੀ ਖ਼ਬਰ ਅਜਨਾਲਾ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਵਲੋਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦੇ ਕੰਮ ਦਾ ਬਾਈਕਾਟ ਕਰਨ ਦਾ ਐਲਾਨ
Ad Position 24