ਖਾਲਸਾ ਅਕੈਡਮੀ ਮਹਿਤਾ ਵਿਖੇ ਸੀ.ਬੀ ਐੱਸ.ਈ. ਨੌਰਥ ਜੋਨ- II ਹਾਕੀ ਚੈਂਪੀਅਨਸ਼ਿਪ ਦੀ ਸਮਾਪਤੀ
ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਜੇਤੂਆਂ ਨੂੰ ਕੀਤੇ ਇਨਾਮ ਤਕਸੀਮ
ਚੌਕ ਮਹਿਤਾ, 15 ਸਤੰਬਰ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ)-ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਸੁਯੋਗ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ, ਮਹਿਤਾ ਚੌਂਕ ਵਿਖੇ ਸੀ. ਬੀ.
ਹ
ਹਾਕੀ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਨੂੰ ਟਰਾਫੀ ਦੇ ਕੇ ਸਨਮਾਨਿਤ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ, ਡਾ: ਪ੍ਰਦੀਪ ਬਾਬਾ ਮਧੋਕ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ। ਤਸਵੀਰ : ਜਗਦੀਸ਼ ਸਿੰਘ ਬਮਰਾਹ
16-09-2026
ਚੌਕ ਮਹਿਤਾ, 15 ਸਤੰਬਰ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ)-ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਸੁਯੋਗ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ, ਮਹਿਤਾ ਚੌਂਕ ਵਿਖੇ ਸੀ.ਬੀ.ਐੱਸ.ਈ ਨੋਰਥ ਜੋਨ- II ਹਾਕੀ ਚੈਂਪੀਅਨਸ਼ਿਪ 26 ਦੀਆਂ ਖੇਡਾਂ ਦੀ ਅੱਜ ਸਮਾਪਤੀ ਹੋ ਗਈ। 10 ਸਤੰਬਰ 2026 ਤੋਂ ਸ਼ੁਰੂ ਹੋਈ ਇਹ ਚੈਂਪੀਅਨਸ਼ਿਪ, ਜਿਸ ਵਿਚ ਵੱਖਰੇ ਵੱਖਰੇ ਸੂਬਿਆਂ ਤੋਂ ਕੁੱਲ 16 ਸਕੂਲਾਂ ਦੀਆਂ 24 ਹਾਕੀ ਟੀਮਾਂ ਖਾਲਸਾ ਅਕੈਡਮੀ ਵਿਚ ਖੇਡਣ ਲਈ ਆਈਆਂ ਸਨ । 10 ਤੋਂ ਲੈ ਕੇ 15 ਸਤੰਬਰ 2026 ਤੱਕ ਖਾਲਸਾ ਅਕੈਡਮੀ ਦੇ ਖੇਡ ਮੈਦਾਨਾਂ ਵੱਖ ਵੱਖ ਟੀਮਾਂ ਦੇ ਜ਼ਬਰਦਸਤ ਮੁਕਾਬਲਿਆਂ ਤੋਂ ਬਾਅਦ ਅੱਜ 15 ਸਤੰਬਰ ਨੂੰ ਫਾਈਨਲ ਮੈਚ ਖੇਡੇ ਗਏ । ਜਿਸ ਵਿਚ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਫਾਈਨਲ ਮੈਚ ਦੇ ਖੇਡ ਮੁਕਾਬਲਿਆਂ ਵਿਚ ਪਹੁੰਚ ਕੇ ਖਿਡਾਰੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ । ਅੰਡਰ - 14 ਗਰੁੱਪ ਵਿਚ ਗੁਰੂ ਬ੍ਰਹਮਾਨੰਦ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ ਸਥਾਨ, ਅੰਡਰ - 17 ਵਿਚੋਂ ਖਾਲਸਾ ਅਕੈਡਮੀ ਮਹਿਤਾ ਚੌਂਕ ਨੇ ਅਤੇ ਅੰਡਰ - 19 ਵਿਚੋਂ ਚੰਦਨ ਬਾਲ ਵਿਕਾਸ ਪਬਲਿਕ ਸਕੂਲ ਪਾਣੀਪਤ ਹਰਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਡਾ: ਪ੍ਰਦੀਪ ‘ਬਾਬਾ’ ਮਧੋਕ ( ਭਾਰਤ ਦੇ ਇਕ ਮਸ਼ਹੂਰ ਸਿੱਖਿਆ ਸ਼ਾਸਤਰੀ) ਸੰਸਥਾ ਨਿਰਮਾਤਾ ਅਤੇ ਖੇਡ ਪ੍ਰੇਮੀ/ਵਿਜ਼ਨਰੀ ਦੋ ਕਿ ਮੁੱਖ ਤੌਰ ’ਤੇ ਵਾਰਾਣਸੀ (ਉੱਤਰ ਪ੍ਰਦੇਸ਼) ਅਤੇ ਪੂਰਬੀ ਭਾਰਤ ਵਿਚ ਫੈਲੇ ਡੀ. ਏ. ਐੱਲ਼ ਆਈ. ਐੱਮ. ਐੱਸ. ਐੱਸ. ਸਨਬੀਮ ਗਰੁੱਪ ਆਫ ਸਕੂਲਜ ਦੇ ਪ੍ਰੈਜ਼ੀਡੈਂਟ ਅਤੇ ਚੇਅਰਮੈਨ ਵਜੋਂ ਜਾਣੇ ਜਾਂਦੇ ਹਨ, ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਇਸ ਅਕੈਡਮੀ ਚੈਂਪੀਅਨਸ਼ਿਪ ਦੇ ਹੁਨਰਮੰਦਾਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ । ਦੂਰ ਦੁਰਾਡੇ ਤੋਂ ਆਈਆਂ ਟੀਮਾਂ ਦੇ ਖਿਡਾਰੀ ਅਜਿਹੀ ਪ੍ਰੇਰਨਾਦਾਇਕ ਸ਼ਖ਼ਸੀਅਤ ਨੂੰ ਮਿਲ ਕੇ ਬਹੁਤ ਪ੍ਰਸੰਨ ਹੋਏ ਅਤੇ ਸਕੂਲ ਦੇ ਪ੍ਰਿੰ: ਸਾਹਿਬ ਡਾ: ਜਤਿੰਦਰ ਕੁਮਾਰ ਸ਼ਰਮਾ ਨੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਲਈ ਉਤਸਾ਼ਹਿਤ ਕੀਤਾ। ਇਸ ਮੌਕੇ ਡਾਇਰੈਕਟਰ ਪ੍ਰਿੰ: ਡਾ: ਜਤਿੰਦਰ ਕੁਮਾਰ ਸ਼ਰਮਾ, ਕਾਲਜ ਪ੍ਰਿੰ: ਗੁਰਦੀਪ ਸਿੰਘ ਜਲਾਲ ਉਸਮਾ, ਹਰਸ਼ਦੀਪ ਸਿੰਘ ਰੰਧਾਵਾ ਡਾਇਰੈਕਟਰ ਦਸ਼ਮੇਸ਼ ਵਿਦਿਅਕ ਸੰਸਥਾਵਾਂ, ਜਥੇਦਾਰ ਅਜੀਤ ਸਿੰਘ ਤਰਨਾ ਦਲ , ਭਾਈ ਸਾਹਿਬ ਸਿੰਘ, ਡਾ: ਅਵਤਾਰ ਸਿੰਘ ਬੁੱਟਰ, ਪ੍ਰਿੰ: ਤੇਜਬੀਰ ਸਿੰਘ ਸੋਹਲ, ਹੋਰਨਾਂ ਸਕੂਲਾਂ ਤੋਂ ਆਏ ਹਾਕੀ ਕੋਚ ਮਨਮੀਤ ਸਿੰਘ , ਦਮਨਦੀਪ ਸਿੰਘ, ਹਰਜੀਤ ਕੌਰ, ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਸਾਰੇ ਹੀ ਹਾਕੀ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤੀ।