ਦਾਣਾ ਮੰਡੀ ਮਜੀਠਾ ਵਿਖੇ ਝੋਨੇ ਦੀ ਆਮਦ ਜ਼ੋਰਾਂ ’ਤੇ, ਕਰੀਬ ਇਕ ਲੱਖ ਕੁਇੰਟਲ ਝੋਨਾ
ਮਜੀਠਾ, 17 ਸਤੰਬਰ (ਮਨਿੰਦਰ ਸਿੰਘ ਸੋਖੀ)-ਝੋਨੇ ਦੀ ਫਸਲ ਪੱਕ ਚੁੱਕੀ ਹੈ ਤੇ ਕਿਸਾਨਾਂ ਵਲੋਂ ਤੇਜ਼ੀ ਨਾਲ ਫਸਲ ਕੱਟ ਕੇ ਮੰਡੀਆਂ ਵਿਚ ਵੇਚਣ ਵਾਸਤੇ ਲਿਜਾਈ ਜਾ ਰਹੀ ਹੈ। ਦਾਣਾ ਮੰਡੀ ਮਜੀਠਾ ਵਿਚ ਵੀ 1509 ਕਿਸਮ ਦੀ ਬਾਸਮਤੀ ਦੀ ਆਮਦ ਜ਼ੋਰਾਂ ’ਤੇ ਹੈ।
ਮਜੀਠਾ, 17 ਸਤੰਬਰ (ਮਨਿੰਦਰ ਸਿੰਘ ਸੋਖੀ)-ਝੋਨੇ ਦੀ ਫਸਲ ਪੱਕ ਚੁੱਕੀ ਹੈ ਤੇ ਕਿਸਾਨਾਂ ਵਲੋਂ ਤੇਜ਼ੀ ਨਾਲ ਫਸਲ ਕੱਟ ਕੇ ਮੰਡੀਆਂ ਵਿਚ ਵੇਚਣ ਵਾਸਤੇ ਲਿਜਾਈ ਜਾ ਰਹੀ ਹੈ। ਦਾਣਾ ਮੰਡੀ ਮਜੀਠਾ ਵਿਚ ਵੀ 1509 ਕਿਸਮ ਦੀ ਬਾਸਮਤੀ ਦੀ ਆਮਦ ਜ਼ੋਰਾਂ ’ਤੇ ਹੈ। ਮਾਰਕੀਟ ਕਮੇਟੀ ਮਜੀਠਾ ਦੇ ਸੁਪਾਰਵਾਈਜ਼ਰ ਕੁਲਦੀਪ ਸਿੰਘ ਕਾਹਲੋਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਦਾਣਾ ਮੰਡੀ ਮਜੀਠਾ ਵਿਚ ਅੱਜ ਸ਼ਾਮ ਤੱਕ ਕਰੀਬ 95000 ਕੁਇੰਟਲ 1509 ਕਿਸਮ ਦੀ ਬਾਸਮਤੀ ਦੀ ਆਮਦ ਹੋ ਚੁੱਕੀ ਹੈ। ਜਿਹੜੀ ਕਿ ਸਾਰੀ ਦੀ ਸਾਰੀ ਪ੍ਰਾਈਵੇਟ ਖਰੀਦ ਏਜੰਸੀਆਂ ਵਲੋਂ ਖਰੀਦ ਕੀਤੀ ਗਈ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਇਸ ਵਾਰ ਇਸ ਕਿਸਮ ਦੀ ਬਾਸਮਤੀ 3200 ਰੁਪਏ ਪ੍ਰਤੀ ਕੁਇੰਟਲ ਤੋਂ ਲੈ ਕੇ 3800 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਹੀ ਹੈ। ਇਸ ਵਾਰ ਮੌਸਮ ਵਿਚ ਜ਼ਿਆਦਾ ਖਰਾਬੀ ਨਾ ਹੋਣ ਕਰਕੇ ਝੋਨੇ ਦਾ ਝਾੜ ਚੰਗਾ ਹੈ ਤੇ ਕੁਆਲਿਟੀ ਵੀ ਠੀਕ ਹੈ। ਜਿਸ ਕਰਕੇ ਖਰੀਦ ਏਜੰਸੀਆਂ ਵਲੋਂ ਫਸਲ ਦਾ ਵਾਜਬ ਭਾਅ ਲਗਾਇਆ ਜਾ ਰਿਹਾ ਹੈ। ਮੰਡੀ ਵਿਚੋਂ ਝੋਨਾ ਨਾਲ ਦੀ ਨਾਲ ਚੁੱਕਿਆ ਜਾ ਰਿਹਾ ਹੈ ਅਤੇ ਖਰੀਦ ਤੋਂ 15 ਦਿਨਾਂ ਦੇ ਅੰਦਰ ਵਪਾਰੀਆਂ ਵਲੋਂ ਪੇਮੈਂਟ ਕੀਤੀ ਜਾ ਰਹੀ ਹੈ। ਕਾਹਲੋਂ ਦੇ ਦੱਸਣ ਅਨੁਸਾਰ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਦਾ ਅਨੁਮਾਨ ਹੈ। ਸਰਕਾਰ ਵਲੋਂ ਪਰਮਲ ਝੋਨੇ ਦੀ ਖਰੀਦ ਕੀਤੀ ਜਾਦੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਰਕਾਰੀ ਖਰੀਦ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕਿਸਾਨਾਂ ਨੂੰ ਮੰਡੀ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਦੀ ਹਰੇਕ ਸਹੂਲਤ ਦਾ ਵਿਸ਼ੇਸ਼ ਤੌਰ ’ਤੇ ਖਿਆਲ ਰਖਿਆ ਜਾਵੇਗਾ। ਮੰਡੀ ਵਿਚ ਕੁਝ ਕਿਸਾਨਾਂ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੰਡੀ ਵਿਚ ਕੋਈ ਮੁਸ਼ਕਲ ਨਹੀਂ ਆ ਰਹੀ ਇਸ ਵਾਰ ਝੋਨੇ ਦਾ ਝਾੜ ਚੰਗਾ ਹੈ ਤੇ ਕੁਆਲਿਟੀ ਵੀ ਚੰਗੀ ਹੈ। ਵਿਕੀ ਹੋਈ ਫਸਲ ਦੀ ਅਦਾਇਗੀ ਵੀ ਸਮੇ ਸਿਰ ਹੋ ਰਹੀ ਹੈ।