ਬਿਆਸ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਹੋਈ ਭਾਰੀ ਖੱਜਲ ਖੁਆਰੀ
ਰੇਲਵੇ ਅਧਿਕਾਰੀਆਂ ਅਤੇ ਯਾਤਰੀਆਂ ਦੀ ਹੋਈ ਆਪਸੀ ਬਹਿਸ
ਬਿਆਸ, 17 ਸਤੰਬਰ (ਨਰਿੰਦਰ ਸਿੰਘ)- ਰੇਲਵੇ ਸਟੇਸ਼ਨ ਬਿਆਸ ਵਿਖੇ ਅੱਜ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਨਾਲ ਯਾਤਰੀਆਂ ਨੂੰ ਬਹੁਤ ਜਿਆਦਾ ਨਿਰਾਸ਼ਾ ਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਟਰੇਨਾਂ ਦਾ ਪ੍ਰਭਾਵਿਤ ਹੋਣ ਦਾ ਕਾਰਨ ਜੰਡਿਆਲਾ ਗੁਰੂ ਨੇੜੇ ਪਿੰਡ ਦੇਵੀਦਾਪੁਰਾ ਰੇਲਵੇ ਟਰੈਕ ’ਤੇ ਕਿਸਾਨਾਂ ਦੀਆਂ ਆਪਣੀਆਂ ਮੰਗਾਂ ਸੰਬੰਧੀ ਧਰਨਾ ਦੱਸਿਆ ਗਿਆ।
ਬਿਆਸ, 17 ਸਤੰਬਰ (ਨਰਿੰਦਰ ਸਿੰਘ)- ਰੇਲਵੇ ਸਟੇਸ਼ਨ ਬਿਆਸ ਵਿਖੇ ਅੱਜ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਨਾਲ ਯਾਤਰੀਆਂ ਨੂੰ ਬਹੁਤ ਜਿਆਦਾ ਨਿਰਾਸ਼ਾ ਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਟਰੇਨਾਂ ਦਾ ਪ੍ਰਭਾਵਿਤ ਹੋਣ ਦਾ ਕਾਰਨ ਜੰਡਿਆਲਾ ਗੁਰੂ ਨੇੜੇ ਪਿੰਡ ਦੇਵੀਦਾਪੁਰਾ ਰੇਲਵੇ ਟਰੈਕ ’ਤੇ ਕਿਸਾਨਾਂ ਦੀਆਂ ਆਪਣੀਆਂ ਮੰਗਾਂ ਸੰਬੰਧੀ ਧਰਨਾ ਦੱਸਿਆ ਗਿਆ। ਸੂਤਰਾਂ ਅਨੁਸਾਰ ਕਿਸਾਨਾਂ ਦਾ ਇਹ ਧਰਨਾ 4 ਘੰਟਿਆਂ ਲਈ ਸੀ। ਰੇਲਵੇ ਸਟੇਸ਼ਨ ਮਾਸਟਰ ਧੀਰਜ ਕੁਮਾਰ ਦੇ ਕਹਿਣ ਅਨੁਸਾਰ ਕਰੀਬ 20 ਅੱਪ ਡਾਊਨ ਟਰੇਨਾਂ ਪ੍ਰਭਾਵਿਤ ਹੋਈਆਂ। ਯਾਤਰੀਆਂ ਨੂੰ ਰੇਲਵੇ ਅਧਿਕਾਰੀਆਂ ਨਾਲ ਕਾਫੀ ਗੁੱਸੇ ’ਚ ਗੱਲਬਾਤ ਅਤੇ ਬਹਿਸ ਕਰਦਿਆਂ ਹੋਇਆਂ ਦੇਖਿਆ ਗਿਆ। ਯਾਤਰੀਆਂ ਦੇ ਭਾਰੀ ਨਿਰਾਸ਼ਾ ਅਤੇ ਖੱਜਲ ਖੁਆਰੀ ਨੁੰ ਦੇਖਦਿਆਂ ਦੋ ਟਰੇਨਾਂ ਜਿਸ ’ਚ ਨੰਗਲ ਡੈਮ ਤੇ ਨਵੀਂ ਦਿੱਲੀ ਸ਼ਤਾਬਦੀ ਨੂੰ ਅੰਮ੍ਰਿਤਸਰ ਦੇ ਲਈ ਵਾਇਆ ਤਰਨਤਾਰਨ ਡਾਇਵਰਟ ਕਰ ਦਿੱਤਾ ਗਿਆ। ਕੁਝ ਯਾਤਰੀਆਂ ਨੇ ਖੱਜਲ ਖੁਆਰੀ ਦੇ ਚਲਦਿਆਂ ਪ੍ਰਾਈਵੇਟ ਟੈਕਸੀਆਂ ਮੰਗਵਾ ਲਈਆਂ, ਜਿਸ ’ਚ ਉਨ੍ਹਾਂ ਟੈਕਸੀ ਚਾਲਕਾਂ ’ਤੇ ਵੀ ਨਿਰਾਸ਼ਾ ਪ੍ਰਗਟਾਈ ਕਿ ਜਰੂਰਤ ਤੋਂ ਵੱਧ ਕਿਰਾਇਆ ਵਸੂਲ ਕੀਤਾ ਜਾ ਰਿਹਾ ਹੈ ਅਮ੍ਰਿਤਸਰ ਜਾਣ ਲਈ। ਯਾਤਰੀਆਂ ਦਾ ਗੁੱਸਾ ਹੋਰ ਵੀ ਜਿਆਦਾ ਫੁੱਟਿਆ ਜਦੋਂ ਸਾਮਾਨ ਲੈ ਕੇ ਪੌੜੀਆਂ ਰਸਤੇ ਵਾਪਸੀ ਨੂੰ ਜਾਣਾ ਪਿਆ, ਕਿਉਂਕਿ ਰੇਲਵੇ ਸਟੇਸ਼ਨ ਬਿਆਸ ਦੀਆਂ ਐਸਕਾਲੇਟਰ ਵੀ ਨਹੀਂ ਚੱਲ ਰਹੀਆਂ ਸਨ।