21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਸੁਧਾਰਨ ਤੇ ਨਸ਼ੇ ਖਤਮ ਕਰਨ ਲਈ ਖ਼ਾਲਸਾ ਸਰਕਾਰ ਸਮੇਂ ਦੀ ਲੋੜ-ਕੋਟਲਾ ਭਰਾ

ਨਵਾਂ ਪਿੰਡ, 21 ਸਤੰਬਰ (ਜਸਪਾਲ ਸਿੰਘ)-ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਕੋਟਲਾ ਸਰਗਰਮ ਵਰਕਰ ਤੇ ਉਨ੍ਹਾਂ ਦੇ ਭਰਾ ਬਿਕਰਮਜੀਤ ਸਿੰਘ ਕੋਟਲਾ ਸੇਵਾਦਾਰ ਹਲਕਾ ਜੰਡਿਆਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਾਰਟੀ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਜੱਲੂਪੁਰ ਖੈੜਾ ਤੇ ਪਾਰਟੀ ਉੱਚ ਕਮਾਨ ਦੇ ਦਿਸ਼ਾ -ਨਿਰਦੇਸ਼ਾਂ ’ਤੇ ਅਤੇ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਤੇ ਤਾਲਮੇਲ ਇੰਚਾਰਜ ਹਲਕਾ ਜੰਡਿਆਲਾ ਦੀ ਅਗਵਾਈ ’ਚ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਤੇ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਜੰਡਿਆਲਾ ’ਚ ਸਿਆਸੀ ਸਰਗਰਮੀਆਂ ਤੇਜ ਕਰਦਿਆਂ ਉਨ੍ਹਾਂ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਤੂਫ਼ਾਨੀ ਦੌਰੇ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 22-09-2026
ਨਵਾਂ ਪਿੰਡ, 21 ਸਤੰਬਰ (ਜਸਪਾਲ ਸਿੰਘ)-ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਕੋਟਲਾ ਸਰਗਰਮ ਵਰਕਰ ਤੇ ਉਨ੍ਹਾਂ ਦੇ ਭਰਾ ਬਿਕਰਮਜੀਤ ਸਿੰਘ ਕੋਟਲਾ ਸੇਵਾਦਾਰ ਹਲਕਾ ਜੰਡਿਆਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਾਰਟੀ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਜੱਲੂਪੁਰ ਖੈੜਾ ਤੇ ਪਾਰਟੀ ਉੱਚ ਕਮਾਨ ਦੇ ਦਿਸ਼ਾ -ਨਿਰਦੇਸ਼ਾਂ ’ਤੇ ਅਤੇ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਤੇ ਤਾਲਮੇਲ ਇੰਚਾਰਜ ਹਲਕਾ ਜੰਡਿਆਲਾ ਦੀ ਅਗਵਾਈ ’ਚ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਤੇ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਜੰਡਿਆਲਾ ’ਚ ਸਿਆਸੀ ਸਰਗਰਮੀਆਂ ਤੇਜ ਕਰਦਿਆਂ ਉਨ੍ਹਾਂ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਤੂਫ਼ਾਨੀ ਦੌਰੇ ਕੀਤੇ ਗਏ। ਇਸ ਮੌਕੇ ਉਨ੍ਹਾਂ ਲੰਮੇ ਸਮੇਂ ਤੋਂ ਪੰਜਾਬ ’ਤੇ ਰਾਜ ਕਰਦੀਆਂ ਆ ਰਹੀਆਂ ਸਰਕਰਾਂ ਤੇ ਮੌਜੂਦਾ ਆਪ ਸਰਕਰ ਨੂੰ ਪੰਥ ਤੇ ਪੰਜਾਬ ਵਿਰੋਧੀ ਦੱਸਦਿਆਂ ਕਿਹਾ ਕਿ ਇਨ੍ਹਾਂ ਸਰਕਾਰਾਂ ਨੂੰ ਪੰਜਾਬ ਦੇ ਹੱਕਾਂ, ਇਸਦੇ ਭਖਦੇ ਮੁੱਦਿਆਂ ’ਤੇ ਇਥੋਂ ਦੇ ਵਸਨੀਕਾਂ ਨਾਲ ਕੋਈ ਹਮਰਦੀ ਨਹੀਂ ਹੈ। ਇਸ ਮੌਕੇ ਉਨ੍ਹਾਂ ਜਨਤਾ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ’ਚ ਖ਼ਾਲਸਾ ਸਰਕਾਰ ਬਣਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਮਨਜੀਤ ਸਿੰਘ ਕਹਿਨੀ ਰਾਏਪੁਰ, ਸੁਪਨਦੀਪ ਸਿੰਘ ਸਾਹਬੀ ਖਾਨਕੋਟ, ਧਿਆਨ ਸਿੰਘ ਛੀਨਾ, ਮੁਖਵੰਤ ਸਿੰਘ ਨਵਾਂ ਪਿੰਡ, ਮਣਧੀਰ ਸਿੰਘ ਰਸੂਲਪੁਰ, ਅਮਰੀਕ ਸਿੰਘ ਜੋਸਨ ਤੇ ਸੁੱਖਵਿੰਦਰ ਸਿੰਘ ਖ਼ਾਲਸਾ ਨਿਜ਼ਾਮਪੁਰ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ-ਭਾਈ ਅਮਰੀਕ ਸਿੰਘ ਬਿੱਟਾ ਅਗਲੀ ਖ਼ਬਰ ਸੇਂਟ ਫਰਾਂਸਿਸ ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ਵਿਚ ਸੋਨ ਤਗਮੇ ਜਿੱਤੇ
Ad Position 24