24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅਥਲੈਟਿਕਸ ਮੁਕਾਬਲਿਆਂ ਵਿਚ ਸੇਂਟ ਸੋਲਜਰ ਦੀਆਂ ਖਿਡਾਰਨਾਂ ਨੇ ਜਿੱਤੇ ਕਈ ਤਗਮੇ

ਜੰਡਿਆਲਾ ਗੁਰੂ, 23 ਸਤੰਬਰ (ਅੰਮ੍ਰਿਤ ਪਾਲ ਸਿੰਘ)–70ਵੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜ਼ਿਲ੍ਹਾ ਪੱਧਰੀ ਲੜਕੀਆਂ ਦੀਆਂ ਅਥਲੈਟਿਕਸ ਖੇਡਾਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ ਤਮਗੇ ਹਾਸਲ ਕੀਤੇ। ਮੁਕਾਬਲਿਆਂ ਵਿਚ ਕਮਲਪ੍ਰੀਤ ਕੌਰ ਨੇ 100 ਮੀਟਰ ਦੌੜ ਵਿਚ ਚਾਂਦੀ ਅਤੇ 4×400 ਮੀਟਰ ਰਿਲੇਅ ਵਿਚ ਕਾਂਸੀ ਦਾ ਤਮਗਾ ਜਿੱਤਿਆ।

Ad Position 21
No active advertisement
ਅਥਲੈਟਿਕਸ ਮੁਕਾਬਲਿਆਂ ਵਿਚ ਸੇਂਟ ਸੋਲਜਰ ਦੀਆਂ ਤਗਮੇ ਜਿੱਤਣ ਵਾਲੀਆਂ ਖਿਡਾਰਨਾਂ ਦੇ ਨਾਲ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ, ਡਾਕਟਰ ਅਮਰਪ੍ਰੀਤ ਕੌਰ ਅਤੇ ਸਕੂਲ ਸਟਾਫ । ਤਸਵੀਰ ਅੰਮ੍ਰਿਤ ਪਾਲ ਸਿੰਘ 24-09-2026
ਜੰਡਿਆਲਾ ਗੁਰੂ, 23 ਸਤੰਬਰ (ਅੰਮ੍ਰਿਤ ਪਾਲ ਸਿੰਘ)–70ਵੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜ਼ਿਲ੍ਹਾ ਪੱਧਰੀ ਲੜਕੀਆਂ ਦੀਆਂ ਅਥਲੈਟਿਕਸ ਖੇਡਾਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ ਤਮਗੇ ਹਾਸਲ ਕੀਤੇ। ਮੁਕਾਬਲਿਆਂ ਵਿਚ ਕਮਲਪ੍ਰੀਤ ਕੌਰ ਨੇ 100 ਮੀਟਰ ਦੌੜ ਵਿਚ ਚਾਂਦੀ ਅਤੇ 4×400 ਮੀਟਰ ਰਿਲੇਅ ਵਿਚ ਕਾਂਸੀ ਦਾ ਤਮਗਾ ਜਿੱਤਿਆ। ਖੁਸ਼ਮਨ ਕੌਰ ਨੇ ਅੰਡਰ-17 ਜੈਵਲਿਨ ਥਰੋਅ ਵਿਚ ਚਾਂਦੀ, ਮਨਰੀਤ ਕੌਰ ਨੇ 400 ਮੀਟਰ ਹਰਡਲ ਅਤੇ 4×400 ਮੀਟਰ ਰਿਲੇਅ ਵਿਚ ਕ੍ਰਮਵਾਰ ਚਾਂਦੀ ਤੇ ਕਾਂਸੀ, ਜਦਕਿ ਮਨਦੀਪ ਕੌਰ ਨੇ 200 ਮੀਟਰ ਵਿਚ ਚਾਂਦੀ ਅਤੇ 4×400 ਮੀਟਰ ਰਿਲੇਅ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ। ਇਬਾਦਤ ਕੌਰ ਨੇ ਹੈਮਰ ਥਰੋਅ ਵਿਚ ਚਾਂਦੀ ਅਤੇ ਜੈਵਲਿਨ ਤੇ ਡਿਸਕਸ ਥਰੋਅ ਵਿਚ ਕਾਂਸੀ ਦੇ ਤਗਮੇ ਜਿੱਤੇ। ਇਸੇ ਤਰ੍ਹਾਂ ਸਮਰੀਨ ਕੌਰ ਨੇ ਅੰਡਰ-19 ਦੀ 400 ਮੀਟਰ ਹਰਡਲ ਵਿਚ ਕਾਂਸੀ ਅਤੇ 4×400 ਮੀਟਰ ਰਿਲੇਅ ਵਿਚ ਚਾਂਦੀ, ਕੋਮਲਪ੍ਰੀਤ ਕੌਰ ਨੇ ਟ੍ਰਿਪਲ ਜੰਪ ਅਤੇ ਰਿਲੇਅ ਵਿਚ ਕਾਂਸੀ ਦੇ ਤਗਮੇ ਹਾਸਲ ਕੀਤੇ। ਹਰਸਿਮਰਤ ਕੌਰ, ਅਨੁਰੀਤ ਕੌਰ ਨੇ 4×400 ਮੀਟਰ ਰਿਲੇਅ ਵਿਚ ਕਾਂਸੀ, ਸੁਖਲੀਨ ਕੌਰ ਨੇ 4×100 ਮੀਟਰ ਰਿਲੇਅ ਵਿਚ ਚਾਂਦੀ, ਜਦਕਿ ਸੁਖਮਨਪ੍ਰੀਤ ਕੌਰ ਤੇ ਚੇਤਨਜੋਤ ਕੌਰ ਨੇ ਅੰਡਰ-19 4×400 ਮੀਟਰ ਰਿਲੇਅ ਵਿਚ ਚਾਂਦੀ ਦੇ ਤਗਮੇ ਜਿੱਤੇ। ਅਨਮੋਲਪ੍ਰੀਤ ਕੌਰ ਨੇ ਅੰਡਰ-14 ਹੈਮਰ ਥਰੋਅ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ। ਸਕੂਲ ਪਹੁੰਚਣ ’ਤੇ ਜੇਤੂ ਖਿਡਾਰਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ-ਪ੍ਰਿੰ: ਡਾ.ਅਮਰਪ੍ਰੀਤ ਕੌਰ ਨੇ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਕੋਚਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰ: ਸੰਦੀਪ ਸ਼ਰਮਾ, ਵਾਈਸ ਪ੍ਰਿੰ: ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਨੀਲਾਕਸ਼ੀ ਗੁਪਤਾ, ਕੋਆਰਡੀਨੇਟਰ ਮਮਤਾ ਅਰੋੜਾ ਸਮੇਤ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਦੇਰ ਰਾਤ ਪੁੱਜਣ ’ਤੇ ਸ਼੍ਰੋਮਣੀ ਕਮੇਟੀ ਅਤੇ ਸੰਗਤਾਂ ਵਲੋਂ... ਅਗਲੀ ਖ਼ਬਰ ਹਾਈ ਕੋਰਟਾਂ ’ਚ ਸਿੱਖਾਂ ਨੂੰ ਨੁਮਾਇੰਦਗੀ ਨਾ ਮਿਲਣਾ ਚਿੰਤਾ ਦਾ ਵਿਸ਼ਾ – ਸਾਬੀ ਛੱਜਲਵੱਡੀ
Ad Position 24