ਪਿੰਡ ਕੱਕੜ੍ਹ ਵਿਖੇ ਮੁਫ਼ਤ ਮੈਡੀਕਲ ਅਤੇ ਖ਼ੂਨਦਾਨ ਕੈਂਪ
ਚੋਗਾਵਾਂ, 29 ਸਤੰਬਰ (ਗੁਰਵਿੰਦਰ ਸਿੰਘ ਕਲਸੀ)-’ਗੁਰੂ ਗੋਬਿੰਦ ਸਿੰਘ ਖਾਲਸਾ ਏਡ ਸੇਵਾ ਸੁਸਾਇਟੀ’ ਵਲੋਂ ਸਰਹੱਦੀ ਪਿੰਡ ਕੱਕੜ ਦੇ ਸਾਲਾਨਾ ਜੋੜ ਮੇਲੇ ਦੌਰਾਨ ਮੁਫ਼ਤ ਮੈਡੀਕਲ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ। ਸੁਸਾਇਟੀ ਦੇ ਚੇਅਰਪਰਸਨ ਪਵਨਜੀਤ ਕੌਰ ਮਾਨ ਅਤੇ ਉੱਪ ਚੇਅਰਮੈਨ ਡਾ.
ਚੋਗਾਵਾਂ, 29 ਸਤੰਬਰ (ਗੁਰਵਿੰਦਰ ਸਿੰਘ ਕਲਸੀ)-’ਗੁਰੂ ਗੋਬਿੰਦ ਸਿੰਘ ਖਾਲਸਾ ਏਡ ਸੇਵਾ ਸੁਸਾਇਟੀ’ ਵਲੋਂ ਸਰਹੱਦੀ ਪਿੰਡ ਕੱਕੜ ਦੇ ਸਾਲਾਨਾ ਜੋੜ ਮੇਲੇ ਦੌਰਾਨ ਮੁਫ਼ਤ ਮੈਡੀਕਲ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ। ਸੁਸਾਇਟੀ ਦੇ ਚੇਅਰਪਰਸਨ ਪਵਨਜੀਤ ਕੌਰ ਮਾਨ ਅਤੇ ਉੱਪ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਕੰਬੋ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਮਕਸਦ ਲੋੜਵੰਦਾਂ ਦੀ ਮਦਦ ਕਰਨਾ ਹੈ। ਕੈਂਪ ਦੌਰਾਨ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ‘ਅੰਮ੍ਰਿਤ ਬਲੱਡ ਸੈਂਟਰ’ ਦੇ ਸਹਿਯੋਗ ਨਾਲ ਲਗਾਏ ਕੈਂਪ ਵਿਚ ਨੌਜਵਾਨਾਂ ਨੇ ਵੱਧ-ਚੜ੍ਹ ਕੇ ਖ਼ੂਨਦਾਨ ਕੀਤਾ। ਇਸ ਮੌਕੇ ਸੇਵਾਵਾਂ ਨਿਭਾਉਣ ਲਈ ਡਾਕਟਰਾਂ ਦੀ ਟੀਮ ਵਿਚ ਪਵਨਜੀਤ ਕੌਰ ਮਾਨ, ਅੰਮ੍ਰਿਤ ਕੌਰ, ਹਰਪ੍ਰੀਤ ਕੌਰ, ਰਾਣੀ ਦੇਵੀ, ਡਾ. ਗੁਰਪ੍ਰੀਤ ਸਿੰਘ ਕੰਬੋ, ਡਾ. ਨੀਰਜ ਰਾਏ ਸ਼ਰਮਾ ਅਤੇ ਡਾ. ਜਗਰੂਪ ਸਿੰਘ ਉਚੇਚੇ ਤੌਰ ’ਤੇ ਹਾਜ਼ਰ ਸਨ।