29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸ੍ਰੀ ਗੁਰੂ ਰਾਮ ਦਾਸ ਨਰਸਿੰਗ ਇੰਸਟੀਚਿਊਟ ਪੰਧੇਰ ਵਿਖੇ ਮਾਨਸਿਕ ਸਿਹਤ ਸੰਬੰਧੀ ਸੀ.ਐੱਨ.ਈ. ਕਾਨਫਰੰਸ ਸਮਾਪਤ

ਚੇਤਨਪੁਰਾ, 29 ਸਤੰਬਰ (ਮਹਾਂਬੀਰ ਸਿੰਘ ਗਿੱਲ)-ਸ੍ਰੀ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ, ਪੰਧੇਰ ਵਿਖੇ ‘ਅਦਿੱਖ ਸੰਕਟ ਨੂੰ ਸਮਝਣਾ : ਡਿਪ੍ਰੈਸ਼ਨ, ਨਿਊਰੋਬਾਇਓਲੋਜੀ ਅਤੇ ਸਮੁੱਚੀਆਂ ਮਾਨਸਿਕ ਸਿਹਤ ਦਖ਼ਲਅੰਦਾਜ਼ੀਆਂ’ ਵਿਸ਼ੇ ’ਤੇ ਕਰਵਾਈ ਗਈ ਸੀ. ਐੱਨ.

Ad Position 21
No active advertisement
ਸ੍ਰੀ ਗੁਰੂ ਰਾਮਦਾਸ ਨਰਸਿੰਗ ਕਾਲਜ ਵਿਖੇ ਕਰਵਾਏ ਸਮਾਗਮ ਦੌਰਾਨ ਸ਼ਮਾ ਰੌਸ਼ਨ ਕਰਦੀਆਂ ਹੋਈਆਂ ਸ਼ਖ਼ਸੀਅਤਾਂ । ਤਸਵੀਰ : ਮਹਾਂਬੀਰ ਸਿੰਘ ਗਿੱਲ 30-09-2026
ਚੇਤਨਪੁਰਾ, 29 ਸਤੰਬਰ (ਮਹਾਂਬੀਰ ਸਿੰਘ ਗਿੱਲ)-ਸ੍ਰੀ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ, ਪੰਧੇਰ ਵਿਖੇ ‘ਅਦਿੱਖ ਸੰਕਟ ਨੂੰ ਸਮਝਣਾ : ਡਿਪ੍ਰੈਸ਼ਨ, ਨਿਊਰੋਬਾਇਓਲੋਜੀ ਅਤੇ ਸਮੁੱਚੀਆਂ ਮਾਨਸਿਕ ਸਿਹਤ ਦਖ਼ਲਅੰਦਾਜ਼ੀਆਂ’ ਵਿਸ਼ੇ ’ਤੇ ਕਰਵਾਈ ਗਈ ਸੀ.ਐੱਨ.ਈ. ਕਾਨਫਰੰਸ ਸਫਲਤਾਪੂਰਵਕ ਸੰਪੰਨ ਹੋ ਗਈ। ਕਾਨਫਰੰਸ ਦੌਰਾਨ ਦੇਸ਼-ਵਿਦੇਸ਼ ਤੋਂ ਪੁੱਜੇ ਮਾਹਿਰਾਂ ਨੇ ਉਦਾਸੀ, ਆਤਮਹੱਤਿਆ ਦੀ ਰੋਕਥਾਮ, ਮਾਨਸਿਕ ਸਿਹਤ ਸਮੱਸਿਆਵਾਂ ਦੀ ਪਛਾਣ, ਸੰਕਟਕਾਲੀਨ ਦਖ਼ਲਅੰਦਾਜ਼ੀ, ਪੁਨਰਵਾਸ ਅਤੇ ਮਾਨਸਿਕ ਸਿਹਤ ਦੇ ਖੇਤਰ ਵਿਚ ਡਿਜੀਟਲ ਤਕਨਾਲੋਜੀ ਤੇ ਨਕਲੀ ਬੁੱਧੀ ਦੀ ਭੂਮਿਕਾ ਬਾਰੇ ਵਿਸਥਾਰਤ ਵਿਚਾਰ ਸਾਂਝੇ ਕੀਤੇ। ਕਾਨਫਰੰਸ ਵਿਚ ਮੁੱਖ ਮਹਿਮਾਨ ਵਜੋਂ ਏਮਜ਼ ਅਵੰਤੀਪੋਰਾ (ਜੰਮੂ-ਕਸ਼ਮੀਰ) ਦੇ ਕਾਰਜਕਾਰੀ ਨਿਰਦੇਸ਼ਕ ਡਾ. ਸਚਿਦਾਨੰਦ ਮੋਹੰਤੀ ਐੱਮ.ਡੀ. ਅਵਤਾਰ ਸਿੰਘ ਕੰਗ, ਵਾਈਸ ਪ੍ਰੈਜ਼ੀਡੈਂਟ ਗੁਲਵਤਨ ਸਿੰਘ ਕੰਗ ਅਤੇ ਮੁੰਬਈ ਵਿਖੇ ਹੋਏ 26/11 ਅੱਤਵਾਦੀ ਹਮਲਿਆਂ ਦੌਰਾਨ ਦਲੇਰੀ ਨਾਲ ਆਪਣੀ ਡਿਊਟੀ ਨਿਭਾਉਣ ਵਾਲੀ ਨਰਸ ਅੰਜਲੀ ਵਿਜ਼ੇ ਕੁਲਥੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਅੰਜਲੀ ਵਿਜ਼ੇ ਕੁਲਥੇ ਨੂੰ ਉਨ੍ਹਾਂ ਦੀ ਬਹਾਦਰੀ, ਸੇਵਾ-ਭਾਵਨਾ ਅਤੇ ਔਖੇ ਹਾਲਾਤ ਵਿਚ ਮਰੀਜ਼ਾਂ ਦੀ ਸੇਵਾ ਪ੍ਰਤੀ ਸਮਰਪਣ ਲਈ ਵਿਸ਼ੇਸ਼ ਤੌਰ ’ਤੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਸੋਸਾਇਟੀ ਅਤੇ ਨਰਸਿੰਗ ਸਕਾਲਰ ਸੋਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ। ਉਪਰੰਤ ਡਾ. ਆਨੰਦਜੀਤ ਕੌਰ ਨੇ ਮੁੱਖ ਭਾਸ਼ਣ ਦਿੰਦਿਆਂ ਮਾਨਸਿਕ ਸਿਹਤ ਸੰਬੰਧੀ ਜਾਗਰੂਕਤਾ ਅਤੇ ਸਮਾਜ ਵਿਚ ਇਸ ਵਿਸ਼ੇ ਪ੍ਰਤੀ ਸੰਵੇਦਨਸ਼ੀਲ ਪਹੁੰਚ ਅਪਣਾਉਣ ‘ਤੇ ਜ਼ੋਰ ਦਿੱਤਾ। ਪਹਿਲੇ ਤਕਨੀਕੀ ਸੈਸ਼ਨ ਵਿਚ ਵਿਸ਼ਵ ਸਿਹਤ ਸੰਗਠਨ, ਜਨੇਵਾ ਦੀ ਸਲਾਹਕਾਰ ਸ੍ਰੀਮਤੀ ਰਾਧਾ ਸੈਨੀ ਨੇ ਮੁੱਖ ਡਿਪ੍ਰੈਸਿਵ ਬਿਮਾਰੀ ਦੀ ਨਿਊਰੋਬਾਇਓਲੋਜੀ ਅਤੇ ਮਨੋਵਿਗਿਆਨਕ ਰੋਗ ਵਿਗਿਆਨ ਸੰਬੰਧੀ ਜਾਣਕਾਰੀ ਦਿੰਦਿਆਂ ਡਿਪ੍ਰੈਸ਼ਨ ਦੇ ਵੱਖ-ਵੱਖ ਪੱਖਾਂ ਅਤੇ ਇਸ ਦੀ ਸਮੇਂ ਸਿਰ ਪਛਾਣ ਦੀ ਮਹੱਤਤਾ ਬਾਰੇ ਦੱਸਿਆ। ਦੂਜੇ ਸੈਸ਼ਨ ਵਿਚ ਯੂਨੀਵਰਸਿਟੀ ਆਫ਼ ਕੋਲੰਬੋ (ਸ੍ਰੀਲੰਕਾ) ਦੀ ਨਰਸਿੰਗ ਫੈਕਲਟੀ ਦੇ ਡੀਨ ਡਾ. ਸੁਦਾਥ ਸ਼ਿਰਲੇ ਪਥਮਾਸਿਰੀ ਵਰਨਾਕੁਲਾਸੂਰੀਆ ਨੇ ਆਤਮਹੱਤਿਆ ਦੇ ਕਾਰਨਾਂ, ਇਸ ਨਾਲ ਸੰਬੰਧਿਤ ਕਾਰਕਾਂ ਅਤੇ ਰੋਕਥਾਮ ਬਾਰੇ ਵਿਚਾਰ ਸਾਂਝੇ ਕੀਤੇ। ਇਸੇ ਦੌਰਾਨ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਅੰਮ੍ਰਿਤਸਰ ਦੇ ਕਾਲਜ ਆਫ਼ ਨਰਸਿੰਗ ਦੀ ਪ੍ਰੋਫੈਸਰ ਤੇ ਵਾਈਸ ਪ੍ਰਿੰਸੀਪਲ ਡਾ. ਅਮਨਦੀਪ ਕੌਰ ਬਾਜਵਾ ਨੇ ਆਤਮਹੱਤਿਆ ਦੇ ਯਤਨਾਂ ਤੋਂ ਬਚੇ ਵਿਅਕਤੀਆਂ ਅਤੇ ਗੰਭੀ ਰ ਡਿਪ੍ਰੈਸ਼ਨ ਤੋਂ ਪੀੜਤ ਵਿਅਕਤੀਆਂ ਲਈ ਤੁਰੰਤ ਸੰਕਟਕਾਲੀਨ ਦਖ਼ਲਅੰਦਾਜ਼ੀ ਅਤੇ ਪੁਨਰਵਾਸ ਬਾਰੇ ਜਾਣਕਾਰੀ ਦਿੱਤੀ। ਕਾਨਫਰੰਸ ਦੇ ਵੱਖ-ਵੱਖ ਤਕਨੀਕੀ ਸੈਸ਼ਨਾਂ ਦੀ ਚੇਅਰਪਰਸਨ ਵਜੋਂ ਡਾ. ਭੁਵੇਸ਼ ਸ਼ੁਕਲਾ, ਪ੍ਰਿੰਸੀਪਲ, ਸਰਕਾਰੀ ਨਰਸਿੰਗ ਕਾਲਜ ਅੰਮ੍ਰਿਤਸਰ, ਡਾ. ਅਮਨਦੀਪ ਕੌਰ, ਐੱਮ.ਡੀ., ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਸਾਇੰਸ, ਡਾ. ਗੁਲਵਤਨ ਸਿੰਘ ਕੰਗ (ਸੀਨੀਅਰ ਰੈਜ਼ੀਡੈਂਟ, ਜੀ. ਐੱਮ. ਸੀ. ਅੰਮ੍ਰਿਤਸਰ), ਡਾ. ਆਨੰਦਜੀਤ ਕੌਰ (ਗਾਇਨੇਕੋਲੋਜਿਸਟ, ਐਸ.ਜੀ.ਆਰ.ਜੀ. ਹਸਪਤਾਲ ਅਤੇ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ), ਅਵਨੀਤ ਕੌਰ (ਨਰਸਿੰਗ ਟਿਊਟਰ, ਗੋਇੰਦਵਾਲ ਨਰਸਿੰਗ ਕਾਲਜ), ਨੂਤਨ, ਪ੍ਰਿੰਸੀਪਲ, ਅਮਨ ਭੱਲਾ ਕਾਲਜ ਆਫ਼ ਨਰਸਿੰਗ, ਡਾ. ਯਸ਼ਪ੍ਰੀਤ ਕੌਰ, ਪ੍ਰਿੰਸੀਪਲ, ਸੀ.ਕੇ.ਡੀ. ਨਰਸਿੰਗ ਕਾਲਜ ਅਤੇ ਰੰਜਨਾ ਦੇਵੀ, ਅਸਿਸਟੈਂਟ ਪ੍ਰੋਫੈਸਰ, ਸ੍ਰੀ ਗੁਰੂ ਰਾਮਦਾਸ ਨਰਸਿੰਗ ਕਾਲਜ, ਪੰਧੇਰ ਨੇ ਆਪਣੀ ਭੂਮਿਕਾ ਨਿਭਾਈ। ਇਸ ਮੌਕੇ ਸ੍ਰੀਮਤੀ ਸੋਨੀਆ ਨੰਦਾ, ਵਾਈਸ ਪ੍ਰਿੰਸੀਪਲ, ਦਾਤਾ ਰਣਪਤ ਦੇਵ ਕਾਲਜ ਆਫ਼ ਨਰਸਿੰਗ, ਜੰਮੂ, ਡਾ. ਅਵਿਨਾਸ਼ ਕੁਮਾਵਤ, ਪ੍ਰਿੰਸੀਪਲ; ਇੰਦਰਾ, ਪ੍ਰਿੰਸੀਪਲ, ਐਸਕੌਨ ਕਾਲਜ ਆਫ਼ ਨਰਸਿੰਗ; ਗੁਰਜੀਤ ਕੌਰ ਅਤੇ ਪਵਨ ਕੁਮਾਰ, ਐਸੋਸੀਏਟ ਪ੍ਰੋਫੈਸਰ, ਸੁਖਜਿੰਦਰਾ ਨਰਸਿੰਗ ਕਾਲਜ, ਗੁਰਦਾਸਪੁਰ, ਪਰਜਿੰਦਰ ਕੌਰ ਸੰਗਰੂਰ, ਵੀ. ਐੱਮ. ਐੱਸ. ਕਾਲਜ ਪੱਟੀ, ਭਾਈ ਘਈਆ ਕਾਲਜ ਸਮੇਤ ਵੱਖ-ਵੱਖ ਨਰਸਿੰਗ ਕਾਲਜਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਅੰਤ ਵਿਚ ਵੈਲੀਡਿਕਟਰੀ ਸੈਸ਼ਨ ਦੌਰਾਨ ਵਾਈਸ ਪ੍ਰਿੰਸੀਪਲ ਸ੍ਰੀਮਤੀ ਸ਼ਿਫਾਲੀ ਤਿੱਗਾ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਇਸ ਮੌਕੇ ਡਾ. ਗੁਲਵਤਨ ਸਿੰਘ ਕੰਗ (ਵਾਈਸ ਪ੍ਰੈਜ਼ੀਡੈਂਟ) ਅਵਤਾਰ ਸਿੰਘ ਕੰਗ (ਮੈਨੇਜਿੰਗ ਡਾਇਰੈਕਟਰ), ਐਡਵੋਕੇਟ ਮਨਦੀਪ ਸਿੰਘ ਬੋਪਾਰਾਏ, ਪ੍ਰਭਜੋਤ ਕੌਰ (ਕਾਨਫਰੰਸ ਦੀ ਪ੍ਰਬੰਧਕੀ ਸਕੱਤਰ) ਤੋਂ ਇਲਾਵਾ ਹਰਮਨਪ੍ਰੀਤ ਕੌਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ... ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵਲੋਂ ਹੱਕੀ ਮੰਗਾਂ ਨੂੰ ਲੈ ਕੇ ਐੱਸ.ਡੀ.ਐੱਮ. ਨੂੰ ਦਿੱਤਾ ਮੰਗ ਪੱਤਰ
Ad Position 24