ਰਣੀਕੇ ਦੀ ਅਗਵਾਈ ’ਚ ਸੁਖਬੀਰ ਅੱਜ ਅਟਾਰੀ ਹਲਕੇ ਦੇ ਪਿੰਡ ਚੀਚਾ ਵਿਖੇ ਡੋਰ-ਟੂ-ਡੋਰ ਮੁਹਿੰਮ ਦਾ ਕਰਨਗੇ ਆਗਾਜ਼ : ਸਰਨਬੀਰ ਸੋਹੀ
ਜੇਠੂਵਾਲ, 6 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਐੱਸ. ਸੀ.
ਜੇਠੂਵਾਲ, 6 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਾਣੀਕੇ ਦੀ ਅਗਵਾਈ ਹੇਠ ਹਲਕਾ ਅਟਾਰੀ ਦੇ ਪਿੰਡ ਚੀਚਾ ਵਿਖੇ ਆਉਣ ਵਾਲੀਆਂ 2027 ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਵਲੋਂ ਲੋਕਾਂ ਦੇ ਵਿਚਾਰ ਸੁਣਨ ਲਈ ਕੱਲ੍ਹ 7 ਅਕਤੂਬਰ, ਨੂੰ ਹਲਕੇ ਦੇ ਪਿੰਡ ਚੀਚਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 11 ਵਜੇ ਡੋਰ-ਟੂ-ਡੋਰ ਮੁਹਿੰਮ ਦਾ ਆਗਾਜ਼ ਕਰਨਗੇ ਅਤੇ ਲੋਕਾਂ ਨਾਲ ਆਉਣ ਵਾਲੀਆਂ ਚੋਣਾਂ ਸੰਬੰਧੀ ਘਰ ਘਰ ਜਾ ਕੇ ਵਿਚਾਰਾਂ ਦਾ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਬਾਦਲ ਸਰਕਲ ਪੰਡੋਰੀ ਦੇ ਪ੍ਰਧਾਨ ਸਰਨਬੀਰ ਸਿੰਘ ਸੋਹੀ ਵਲੋਂ ਪਿੰਡ ਸੋਹੀਆਂ ਖੁਰਦ ’ਚ ਅਕਾਲੀ ਵਰਕਰਾਂ ਨਾਲ ਡੋਰ ਟੂ ਡੋਰ ਸੰਬੰਧੀ ਹੋਈ ਮੀਟਿੰਗ ਦੌਰਾਨ ਕੀਤਾ । ਸ਼ਰਨਬੀਰ ਸੋਹੀ ਨੇ ਕਿਹਾ ਕਿ ਰਣੀਕੇ ਵਲੋਂ ਪਾਰਟੀ ਲਈ ਦਿਨ ਰਾਤ ਕੀਤੀ ਜਾ ਰਹੀ ਮਿਹਨਤ ਸਦਕਾ ਪਿੰਡਾਂ ਵਿਚ ਅਕਾਲੀ ਦਲ ਦੀ ਚੜਤ ਪੂਰੀ ਤਰਾਂ ਬਰਕਰਾਰ ਹੈ ਅਤੇ ਹਲਕੇ ਦੇ ਲੋਕ ਅੱਜ ਵੀ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਹਨ। ਉਨ੍ਹਾਂ ਹਲਕੇ ਦੇ ਲੋਕਾਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਹਲਕੇ ’ਚ ਸ਼ੁਰੂ ਹੋਣ ਵਾਲੇ ਡੋਰ-ਟੂ-ਡੋਰ ਮੁਹਿੰਮ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਵਿਰੋਧੀਆਂ ਨੂੰ ਇਹ ਦੱਸ ਦੇਣ ਕਿ ਹੈ ਕਿ ਲੋਕ ਇਸ ਵਾਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਵਿਚ ਹਨ। ਮੀਟਿੰਗ ਵਿਚ ਧਰਮਬੀਰ ਸਿੰਘ ਸੋਹੀ, ਨੰਬਰਦਾਰ ਭੁਪਿੰਦਰ ਸਿੰਘ, ਸਾਬਕਾ ਬਲਾਕ ਸੰਮਤੀ ਯਾਦਵਿੰਦਰ ਸਿੰਘ ਸੋਹੀ, ਗੁਰਪ੍ਰੀਤ ਸਿੰਘ ਸ਼ੇਰਾ, ਪੰਚ ਬਲਦੇਵ ਸਿੰਘ, ਆਤਮਾ ਸਿੰਘ ਬੱਲ, ਮਨਦੀਪ ਸਿੰਘ ਸੰਨੀ, ਦਲਬੀਰ ਸਿੰਘ ਫੌਜੀ, ਕਸ਼ਮੀਰ ਸਿੰਘ, ਮਨਜੀਤ ਸਿੰਘ, ਲੱਖਾ ਸਿੰਘ, ਗੁਰਵਿੰਦਰ ਸਿੰਘ, ਗੋਪਾਲ ਸਿੰਘ, ਹਰਮਨਜੀਤ ਸਿੰਘ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਵਿੰਦਰ ਸਿੰਘ ਸਮੇਤ ਹੋਰ ਅਕਾਲੀ ਵਰਕਰ ਸ਼ਾਮਿਲ ਸਨ।