ਬਾਬਾ ਬਕਾਲਾ ਸਾਹਿਬ ਵਿਖੇ ਐਡਵੋਕਟ ਅਜੇਵੀਰ ਸਿੰਘ ਆਜ਼ਾਦ ਦਾ ਸਨਮਾਨ
ਬਾਬਾ ਬਕਾਲਾ ਸਾਹਿਬ, 6 ਅਕਤੂਬਰ (ਪ. ਪ.)
ਬਾਬਾ ਬਕਾਲਾ ਸਾਹਿਬ, 6 ਅਕਤੂਬਰ (ਪ. ਪ.)-ਅੱਜ ਇਥੇ ਫੀਲਡ ਪੱਤਰਕਾਰ ਐਸੋਸੀਏਸ਼ਨ, ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਹਰਜੀਪ੍ਰੀਤ ਸਿੰਘ ਕੰਗ ਦੀ ਦੇਖ ਰੇਖ ਵਿਚ, ਸਬ ਡਵੀਜਨ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਦੀ ਪ੍ਰਧਾਨਗੀ ਹੇਠ ਹੋਈ, ਇਸ ਮੌਕੇ ਫੀਲਡ ਪੱਤਰਕਾਰ ਐਸੋਸੀਏਸ਼ਨ ਬਾਬਾ ਬਕਾਲਾ ਸਾਹਿਬ ਸਬ ਡਵੀਜਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਲੱਖਾ ਸਿੰਘ ਅਜ਼ਾਦ ਦੇ ਸਪੁੱਤਰ ਅਜੇਵੀਰ ਸਿੰਘ ਅਜ਼ਾਦ ਨੂੰ ਐਡਵੋਕੇਟ ਬਣਨ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫੀਲਡ ਪੱਤਰਕਾਰ ਐਸੋਸੀਏਸ਼ਨ ਵਲੋਂ ਪਿਛਲੇ ਸਮੇਂ ਦੌਰਾਨ ਕੀਤੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਸਾਲ 2 026-27 ਲਈ ਨਵੇਂ ਪ੍ਰੋਗਰਾਮ ਉਲੀਕਣ ਲਈ ਵਿਚਾਰਾਂ ਹੋਈਆਂ। ਫੀਲਡ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਨੇ ਦਰਪੇਸ਼ ਮੁਸ਼ਕਿਲਾਂ ’ਤੇ ਵਿਚਾਰਾਂ ਕੀਤੀਆਂ । ਇਸ ਮੌਕੇ ਇਸ ਮੌਕੇ ਸਰਵਸ੍ਰੀ ਧਰਮਿੰਦਰ ਸਿੰਘ ਭੰਮਰਾ, ਜਗੀਰ ਸਿੰਘ ਸਫਰੀ, ਨਰਿੰਦਰ ਸਿੰਘ ਬਿਆਸ, ਕੈਪਟਨ ਸਿੰਘ ਮਹਿਤਾ, ਗੁਰਪ੍ਰੀਤ ਸਿੰਘ ਬਾਬਾ ਬਕਾਲਾ, ਅਤਰ ਸਿੰਘ ਤਰਸਿੱਕਾ, ਗੌਰਵ ਜੋਸ਼ੀ, ਸੁਸ਼ੀਲ ਅਰੋੜਾ, ਸੁਰਿੰਦਰਪਾਲ ਸਿੰਘ ਲੱਡੂ, ਲੱਖਾ ਸਿੰਘ ਅਜ਼ਾਦ, ਬਲਵਿੰਦਰ ਸਿੰਘ ਅਠੌਲ਼ਾ, ਪਰਮਜੀਤ ਸਿੰਘ ਰੱਖੜਾ, ਸੁਖਵਿੰਦਰ ਸਿੰਘ ਚਾਹਲ, ਰਣਜੀਤ ਸਿੰਘ ਸੰਧੂ, ਬਾਬਾ ਸੁਖਵੰਤ ਸਿੰਘ ਚੰਨਣਕੇ, ਗੁਰਮੁੱਖ ਸਿੰਘ ਪੱਡਾ, ਨਿਰਮਲ ਸਿੰਘ ਸੰਘਾ, ਸੁਰਜੀਤ ਸਿੰਘ ਬੁਤਾਲਾ, ਡਾ: ਸਰਬਜੀਤ ਸਿੰਘ ਬਿੱਲਾ, ਅਮਰਜੀਤ ਸਿੰਘ ਬੁੱਟਰ, ਸਕੱਤਰ ਸਿੰਘ ਪੁਰੇਵਾਲ, ਜਸਪਾਲ ਸਿੰਘ ਗੱਗੜਭਾਣਾ, ਕਰਮਜੀਤ ਸਿੰਘ ਖਿਲਚੀਆਂ, ਰੋਹਿਤ ਸ਼ਰਮਾ, ਵਿਸ਼ਵਜੀਤ ਸਿੰਘ ਖਿਲਚੀਆਂ, ਬਲਜਿੰਦਰ ਸਿੰਘ ਚਾਹਲ, ਸਤਨਾਮ ਸਿੰਘ ਨੌਰੰਗਪੁਰੀ, ਵਰਿੰਦਰ ਕੁਮਾਰ ਬਾਊ, ਰਾਜਦੀਪ ਸਿੰਘ, ਹਰਪ੍ਰੀਤ ਸਿੰਘ ਬੁਤਾਲਾ ਅਤੇ ਹੋਰ ਪੱਤਰਕਾਰ ਹਾਜ਼ਰ ਸਨ ।