ਐੱਸ.ਬੀ.ਆਈ. ਵਲੋਂ ਸਰਕਾਰੀ ਸਕੂਲ ਤਿੰਮੋਵਾਲ ਨੂੰ ਸਵਾ ਤਿੰਨ ਲੱਖ ਰੁਪਏ ਦਾ ਸਾਮਾਨ ਭੇਟ
ਟਾਂਗਰਾ, 15 ਅਕਤੂਬਰ (ਹਰਜਿੰਦਰ ਸਿੰਘ ਕਲੇਰ)—ਭਾਰਤੀ ਸਟੇਟ ਬੈਂਕ ਐੱਸ. ਬੀ.
ਟਾਂਗਰਾ, 15 ਅਕਤੂਬਰ (ਹਰਜਿੰਦਰ ਸਿੰਘ ਕਲੇਰ)—ਭਾਰਤੀ ਸਟੇਟ ਬੈਂਕ ਐੱਸ.ਬੀ.ਆਈ. ਟਾਂਗਰਾ ਵਲੋਂ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਉਲੰਪੀਅਨ ਹਰਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਿੰਮੋਵਾਲ ਨੂੰ ਕਰੀਬ ਸਵਾ ਤਿੰਨ ਲੱਖ ਰੁਪਏ ਦਾ ਵਰਤੋਂਯੋਗ ਸਾਮਾਨ ਭੇਟ ਕੀਤਾ ਗਿਆ। ਸਕੂਲ ਇੰਚਾਰਜ ਮੈਡਮ ਇਕਬਾਲ ਕੌਰ ਦੇ ਯਤਨਾਂ ਅਤੇ ਐੱਸ.ਬੀ.ਆਈ. ਦੇ ਬੈਂਕ ਮੈਨੇਜਰ ਜਤਿਨ ਕੁਮਾਰ ਦੇ ਉੱਦਮ ਸਦਕਾ ਸਕੂਲ ਨੂੰ ਇਹ ਸਹੂਲਤਾਂ ਪ੍ਰਾਪਤ ਹੋਈਆਂ। ਬੈਂਕ ਵਲੋਂ ਸਕੂਲ ਨੂੰ ਸਾਢੇ ਛੇ ਕਿਲੋਵਾਟ ਦਾ ਸੋਲਰ ਗਰਿੱਡ, ਦਫ਼ਤਰੀ ਟੇਬਲ, ਕੰਪਿਊਟਰ ਟੇਬਲ, ਦਫ਼ਤਰੀ ਕੁਰਸੀਆਂ ਅਤੇ ਸਕੂਲ ਦੇ ਮੈਦਾਨ ਦੀ ਸਾਂਭ-ਸੰਭਾਲ ਲਈ ਲਾਅਨ ਮੋਵਰ ਦਿੱਤਾ ਗਿਆ। ਇਸ ਸਾਮਾਨ ਨਾਲ ਸਕੂਲ ਦੇ ਦਫ਼ਤਰੀ ਕੰਮਕਾਜ, ਬਿਜਲੀ ਦੀਆਂ ਲੋੜਾਂ ਅਤੇ ਮੈਦਾਨ ਦੀ ਸਾਂਭ-ਸੰਭਾਲ ਵਿਚ ਸਹਾਇਤਾ ਮਿਲੇਗੀ। ਇਸ ਮੌਕੇ ਸਕੂਲ ਇੰਚਾਰਜ ਮੈਡਮ ਇਕਬਾਲ ਕੌਰ ਨੇ ਬੈਂਕ ਮੈਨੇਜਰ ਜਤਿਨ ਕੁਮਾਰ ਅਤੇ ਉਨ੍ਹਾਂ ਦੇ ਨਾਲ ਆਏ ਬੈਂਕ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਦੀ ਬਿਹਤਰੀ ਲਈ ਅਜਿਹੇ ਉਪਰਾਲੇ ਬਹੁਤ ਮਹੱਤਵ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਨੂੰ ਮਿਲਿਆ ਇਹ ਸਹਿਯੋਗ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਬੈਂਕ ਪ੍ਰਬੰਧਕਾਂ ਵਲੋਂ ਵਿਦਿਆ ਦੇ ਖੇਤਰ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।