ਕੋਟਲਾ ਭਰਾਵਾਂ ਵਲੋਂ ਮਲਕਪੁਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ ’ਚ ਮੀਟਿੰਗ
ਨਵਾਂ ਪਿੰਡ, 18 ਅਕਤੂਬਰ (ਜਸਪਾਲ ਸਿੰਘ )-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਗਵਾਂਢੀ ਪਿੰਡ ਮਲਕਪੁਰ ਵਿਖੇ ਸਤਨਾਮ ਸਿੰਘ ਦੇ ਗ੍ਰਹਿ ’ਚ ਕੋਟਲਾ ਭਰਾ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ, ਪ੍ਰਿੰ.
ਨਵਾਂ ਪਿੰਡ, 18 ਅਕਤੂਬਰ (ਜਸਪਾਲ ਸਿੰਘ )-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਗਵਾਂਢੀ ਪਿੰਡ ਮਲਕਪੁਰ ਵਿਖੇ ਸਤਨਾਮ ਸਿੰਘ ਦੇ ਗ੍ਰਹਿ ’ਚ ਕੋਟਲਾ ਭਰਾ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ, ਪ੍ਰਿੰ. ਸ਼ਮੀਰ ਸਿੰਘ ਤੇ ਬਿਕਰਮਜੀਤ ਸਿੰਘ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ ’ਚ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਰ ਕੋਟਲਾ ਭਰਾਵਾਂ ਨੇ ਪੰਜਾਬ ’ਤੇ ਰਾਜ ਕਰਦੀਆਂ ਰਵਾਇਤੀ ਸਿਆਸੀ ਪਾਰਟੀਆਂ ਅਕਾਲੀ -ਭਾਜਪਾ ਗੱਠਜੋੜ (ਉਦੋਂ ), ਕਾਂਗਰਸ ਤੇ ਮੌਜੂਦਾ ਆਪ ਸਰਕਾਰ ’ਤੇ ਤੰਜ ਕੱਸਦਿਆਂ ਕਿਹਾ ਇੰਨ੍ਹਾਂ ਪਾਰਟੀਆਂ ਵਲੋਂ ਪੰਜਾਬ ਨੂੰ ਰੱਜ ਕੇ ਲੁੱਟਣ ਤੇ ਜਨਤਾ ਨੂੰ ਕੁੱਟਣ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ । ਇਸ ਮੌਕੇ ਉਨ੍ਹਾਂ ਪਾਰਟੀ ਦੇ ਪ੍ਰਚਾਰ -ਪਸਾਰ ਲਈ ਵਰਕਰਾਂ ਨੂੰ ਲਾਮਬੰਧ ਕੀਤਾ ਗਿਆ। ਇਸ ਮੌਕੇ ਗੁਰਲਾਭ ਸਿੰਘ, ਲਵਪ੍ਰੀਤ ਸਿੰਘ, ਪਲਵਿੰਦਰ ਸਿੰਘ, ਜਸਬੀਰ ਸਿੰਘ, ਪਵਿੱਤਰ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਗੁਰਭੇਜ ਸਿੰਘ, ਬਲਕਾਰ ਸਿੰਘ, ਸਤਪਾਲ ਸਿੰਘ, ਜਗਮੀਤ ਸਿੰਘ, ਗੁਰਦੇਵ ਸਿੰਘ, ਧਿਆਨ ਸਿੰਘ ਛੀਨਾ, ਲਖਵਿੰਦਰ ਸਿੰਘ ਵਡਾਲਾ ਜੌਹਲ, ਕੇਵਲ ਸਿੰਘ ਬੰਮਾ, ਸੁਖਦੇਵ ਸਿੰਘ ਧੀਰੇਕਟ, ਰਾਜਪਾਲ ਸਿੰਘ ਵੱਲ੍ਹਾ ਤੇ ਸੁਖਵਿੰਦਰ ਸਿੰਘ ਬੰਡਾਲਾ ਆਦਿ ਹਾਜ਼ਰ ਸਨ। 18 ਏਐਸਆਰ35