19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਦਾਣਾ ਮੰਡੀ ਪਾਖਰਪੁਰਾ ਵਿਖੇ ਨਹੀਂ ਹੋ ਰਹੀ ਝੋਨੇ ਦੀ ਖਰੀਦ –ਝਿਰਮਲ ਬੱਝੂਮਾਨ

ਜੈਂਤੀਪੁਰ, 19 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਝਿਰਮਲ ਸਿੰਘ ਬਝੂਮਾਨ ਵਲੋਂ ਗੱਲਬਾਤ ਦੌਰਾਨ ਕਿਹਾ ਕਿ, ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵਾਰ ਝੋਨੇ ਦੀ ਫਸਲ ਬਹੁਤ ਵਧੀਆ ਹੋਈ ਹੈ ਅਤੇ ਬਾਸਮਤੀ ਦੀਆਂ ਕਿਸਮਾਂ ਦੇ ਕਿਸਾਨਾਂ ਨੂੰ ਸਹੀ ਮੁੱਲ ਮਿਲੇ ਹਨ ਪਰ ਪਰਮਲ ਦੀ ਫ਼ਸਲ ਨਾਲ ਕਿਸਾਨਾਂ ਨੂੰ ਮਾਰ ਪੈ ਰਹੀ ਹੈ। ਇਸ ਵਾਰ ਝੋਨੇ ਦੀ ਕਿਸਮ ਪਰਮਲ ਦੀ ਬਿਜਾਈ ਵੀ ਜਿਆਦਾ ਹੋਈ ਹੈ ਅਤੇ ਝਾੜ ਵੀ ਪਿਛਲੇ ਸਾਲ ਨਾਲੋਂ ਕੋਈ 10-15% ਵਧਿਆ ਹੈ।

Ad Position 21
No active advertisement
ਅਜੀਤ ਡੈਸਕ 20-10-2026
ਜੈਂਤੀਪੁਰ, 19 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਝਿਰਮਲ ਸਿੰਘ ਬਝੂਮਾਨ ਵਲੋਂ ਗੱਲਬਾਤ ਦੌਰਾਨ ਕਿਹਾ ਕਿ, ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵਾਰ ਝੋਨੇ ਦੀ ਫਸਲ ਬਹੁਤ ਵਧੀਆ ਹੋਈ ਹੈ ਅਤੇ ਬਾਸਮਤੀ ਦੀਆਂ ਕਿਸਮਾਂ ਦੇ ਕਿਸਾਨਾਂ ਨੂੰ ਸਹੀ ਮੁੱਲ ਮਿਲੇ ਹਨ ਪਰ ਪਰਮਲ ਦੀ ਫ਼ਸਲ ਨਾਲ ਕਿਸਾਨਾਂ ਨੂੰ ਮਾਰ ਪੈ ਰਹੀ ਹੈ। ਇਸ ਵਾਰ ਝੋਨੇ ਦੀ ਕਿਸਮ ਪਰਮਲ ਦੀ ਬਿਜਾਈ ਵੀ ਜਿਆਦਾ ਹੋਈ ਹੈ ਅਤੇ ਝਾੜ ਵੀ ਪਿਛਲੇ ਸਾਲ ਨਾਲੋਂ ਕੋਈ 10-15% ਵਧਿਆ ਹੈ। ਸਰਕਾਰ ਵਲੋਂ ਖ਼ਰੀਦ ਇਹ ਕਹਿ ਕੇ ਰੋਕ ਦਿੱਤੀ ਗਈ ਹੈ ਕਿ ਸਾਡਾ ਟੀਚਾ ਪੂਰਾ ਹੋ ਗਿਆ ਹੈ। ਜਿਸ ਕਰਕੇ ਕਿਸਾਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਦਾਣਾ ਮੰਡੀ ਪਾਖਰਪੁਰ ਦੇ ਆਸ ਪਾਸ ਦੇ ਪਿੰਡਾਂ ਵਿਚ ਅਜੇ ਵੀ ਖੇਤਾਂ ਵਿਚ ਸੈਂਕੜੇ ਏਕੜ ਝੋਨਾ ਪਰਮਲ ਦੀ ਕਿਸਮ ਖੜੀ ਹੈ ਜੋ ਕਿ ਇਸ ਮੰਡੀਆ ਵਿਚ ਹੀ ਆਉਣੀ ਹੈ। ਇਸ ਮੌਕੇ ਉਹਨਾਂ ਨਾਲ ਜੋਗਾ ਸਿੰਘ ਢਡਿਆਲਾ ਨੱਤ ਜ਼ਿਲ੍ਹਾ ਜਨਰਲ ਸਕੱਤਰ, ਸੁਖਬੀਰ ਸਿੰਘ, ਨਿਸ਼ਾਨ ਸਿੰਘ, ਹਰਪਾਲ ਸਿੰਘ, ਬਲਰਾਜ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਸਹਿਜ ਪਾਠ ਸੰਪੂਰਨਤਾ’ ਦਿਵਸ ਮੌਕੇ ਅੰਬਰ ਪਬਲਿਕ ਸਕੂਲ ਨਵਾਂ ਤਨੇਲ ਦੇ ਵਿਦਿਆਰਥੀਆਂ ਦਾ ਭਾਈ ਗੁਰਇਕਬਾਲ ਸਿੰਘ ਵਲੋਂ ਸਨਮ... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਪਰਿਕਰਮਾ ਨੂੰ ਖੂਬਸੂਰਤ ਅਤੇ ਖੁੱਲ੍ਹਾ ਕਰਨ ਲਈ ਸੇਵਾਵਾਂ ਜਾਰੀ –...
Ad Position 24