ਅਕਾਲੀ ਦਲ ਵਾਰਿਸ ਪੰਜਾਬ ਵਲੋਂ ਹਰਭਜਨ ਸਿੰਘ ਈ.ਟੀ.ਓ. ਦੀ ਰਿਹਾਇਸ਼ ਦੇ ਸਾਹਮਣੇ ਰੋਸ ਪ੍ਰਦਰਸ਼ਨ
ਜੰਡਿਆਲਾ ਗੁਰੂ, 19 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ.
ਜੰਡਿਆਲਾ ਗੁਰੂ, 19 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਰਿਹਾਇਸ਼ ਦੇ ਸਾਹਮਣੇ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੀਆਂ ਨਾਕਾਮੀਆਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪਰਵਿੰਦਰ ਸਿੰ ਘ ਝੋਟਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਗੁਰੂ ਨੇ ਕਿਹਾ ਕਿ ਝੋਟਾ ਮਰਿਆ ਨਹੀਂ, ਸਗੋਂ ਅਮਰ ਹੋ ਗਿਆ ਹੈ। ਰੋਸ ਪ੍ਰਦਰਸ਼ਨ ਦੌਰਾਨ ਬੀਬੀ ਬਲਰਾਜ ਕੌਰ ਖੁਜਾਲਾ, ਬਲਵਿੰਦਰ ਸਿੰਘ ਡੇਅਰੀਵਾਲ, ਬਲਵਿੰਦਰ ਸਿੰਘ ਰੁਮਾਣਾ ਚੱਕ, ਬਾਬੂ ਸਿੰਘ ਜੰਡਿਆਲਾ ਗੁਰੂ, ਜਰਮਨਜੀਤ ਸਿੰਘ ਤਰਸਿੱਕਾ, ਬਚਿੱਤਰ ਸਿੰਘ ਤਰਸਿੱਕਾ, ਅੰਮ੍ਰਿਤਪਾਲ ਸਿੰਘ ਜੱਬੋਵਾਲ, ਦਲਜੀਤ ਸਿੰਘ ਵਿਰਕ, ਬਲਵਿੰਦਰ ਸਿੰਘ ਵਿਰਕ, ਸੁਖਚੈਨ ਸਿੰਘ ਨੰਗਲ ਗੁਰੂ, ਭੁਪਿੰਦਰ ਸਿੰਘ ਮਾਹਲਾ, ਨੰਬਰਦਾਰ ਤਰਸੇਮ ਸਿੰਘ, ਬਲਕਾਰ ਸਿੰਘ ਜੰਡਿਆਲਾ, ਪਾਲ ਸਿੰਘ ਮਾਹਲਾ, ਲਾਡੀ ਨੰਗਲ ਗੁਰੂ, ਗੁਰਨਾਮ ਸਿੰਘ ਬੰਡਾਲਾ, ਸੁੱਚਾ ਸਿੰਘ ਬੰਡਾਲਾ, ਰਾਣਾ ਠੱਠੀਆਂ, ਅੰਮ੍ਰਿਤਪਾਲ ਸਿੰਘ ਠੱਠੀਆਂ, ਪਹਿਲਵਾਨ ਜਵਾਹਰ ਸਿੰਘ ਦਸਮੇਸ਼ ਨਗਰ, ਕਸ਼ਮੀਰ ਸਿੰਘ ਠੇਕੇਦਾਰ ਅਤੇ ਸਤਪਾਲ ਸਿੰਘ ਮਾਹਲਾ ਸਮੇਤ ਹੋਰ ਸ਼ਖ਼ ਸੀਅਤਾਂ ਹਾਜ਼ਰ ਸਨ।