ਯੂ.ਕੇ. ’ਚ ਪੰਜਾਬਣ ਦੇ ਕਾਤਲ ਖਿਲਾਫ਼ ਮੁਕੱਦਮੇ ਦੀ ਤਰੀਕ ਤੈਅ
ਲੰਡਨ, 19 ਅਕਤੂਬਰ (ਏਜੰਸੀ)-ਪੱਛਮੀ ਲੰਡਨ ’ਚ ਆਪਣੇ ਘਰ ਸੁੱਤੀ ਪਈ ਕਿਰਨਦੀਪ ਕੌਰ (24) ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ੀ 44 ਸਾਲਾ ਵਿਅਕਤੀ ’ਤੇ ਅਗਲੇ ਸਾਲ ਅਪ੍ਰੈਲ ’ਚ ਮੁਕੱਦਮਾ ਚਲਾਇਆ ਜਾਵੇਗਾ। ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਆਇਲਵਰਥ ਕਰਾਊਨ ਕੋਰਟ ਨੂੰ ਦੱਸਿਆ ਗਿਆ ਕਿ ਡੈਨੀਅਲ ਸੀਨ ਜੇਮਜ਼ ਨੇ ਕਥਿਤ ਤੌਰ ’ਤੇ 12 ਜੁਲਾਈ ਨੂੰ ਤੜਕੇ ਹੇਜ਼ ’ਚ ਅਕਸਬ੍ਰਿਜ ਰੋਡ ’ਤੇ ਸਥਿਤ ਘਰ ਵਿਚ ਕਿਰਨਦੀਪ ’ਤੇ ਹਮਲਾ ਕੀਤਾ ਸੀ।
ਲੰਡਨ, 19 ਅਕਤੂਬਰ (ਏਜੰਸੀ)-ਪੱਛਮੀ ਲੰਡਨ ’ਚ ਆਪਣੇ ਘਰ ਸੁੱਤੀ ਪਈ ਕਿਰਨਦੀਪ ਕੌਰ (24) ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ੀ 44 ਸਾਲਾ ਵਿਅਕਤੀ ’ਤੇ ਅਗਲੇ ਸਾਲ ਅਪ੍ਰੈਲ ’ਚ ਮੁਕੱਦਮਾ ਚਲਾਇਆ ਜਾਵੇਗਾ। ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਆਇਲਵਰਥ ਕਰਾਊਨ ਕੋਰਟ ਨੂੰ ਦੱਸਿਆ ਗਿਆ ਕਿ ਡੈਨੀਅਲ ਸੀਨ ਜੇਮਜ਼ ਨੇ ਕਥਿਤ ਤੌਰ ’ਤੇ 12 ਜੁਲਾਈ ਨੂੰ ਤੜਕੇ ਹੇਜ਼ ’ਚ ਅਕਸਬ੍ਰਿਜ ਰੋਡ ’ਤੇ ਸਥਿਤ ਘਰ ਵਿਚ ਕਿਰਨਦੀਪ ’ਤੇ ਹਮਲਾ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਉਸ ਨੇ ਕਿਰਨਦੀਪ ਜੋ ਦੋ ਸਾਲ ਪਹਿਲਾਂ ਹੀ ਪੰਜਾਬ ਤੋਂ ਯੂ.ਕੇ. ਆਈ ਸੀ, ਨੂੰ ਉਸ ਸਮੇਂ ਚਾਕੂ ਮਾਰਿਆ, ਜਦੋਂ ਉਹ ਆਪਣੇ ਪਤੀ ਤੇ ਤਿੰਨ ਮਹੀਨੇ ਦੇ ਬੱਚੇ ਨਾਲ ਸੁੱਤੀ ਪਈ ਸੀ। ਇਸ ਮਾਮਲੇ ਦੀ ਸੁਣਵਾਈ 12 ਅਪ੍ਰੈਲ, 2027 ਨੂੰ ਸ਼ੁਰੂ ਹੋਣ ਲਈ ਤੈਅ ਕੀਤੀ ਗਈ ਹੈ, ਜਿਸ ਦੌਰਾਨ ਜਿਊਰੀ ਸਬੂਤਾਂ ਦੀ ਸੁਣਵਾਈ ਕਰੇਗੀ।