ਗੁ: ਬਾਬਾ ਜੋਗਾ ਸਿੰਘ ਚਾਹਲ ਜਮਾਲਪੁਰ ਵਿਖੇ ਅੱਖਾਂ ਦਾ ਮੁਫਤ ਕੈਂਪ ਲਗਾਇਆ
ਸਠਿਆਲਾ, 22 ਅਕਤੂਬਰ (ਜਗੀਰ ਸਿਘ ਸਫਰੀ)-ਅੱਜ ਪਿੰਡ ਜਮਾਲਪੁਰ ਦੇ ਗੁਰਦੁਆਰਾ ਬਾਬਾ ਜੋਗਾ ਸਿੰਘ ਚਾਹਲ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿਚ ਡਾ.
ਸਠਿਆਲਾ, 22 ਅਕਤੂਬਰ (ਜਗੀਰ ਸਿਘ ਸਫਰੀ)-ਅੱਜ ਪਿੰਡ ਜਮਾਲਪੁਰ ਦੇ ਗੁਰਦੁਆਰਾ ਬਾਬਾ ਜੋਗਾ ਸਿੰਘ ਚਾਹਲ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿਚ ਡਾ. ਓਮ ਪ੍ਰਕਾਸ਼ ਆਈ ਹਸਪਤਾਲ ਅੰਮ੍ਰਿਤਸਰ ਦੀ ਟੀਮ ਵਲੋਂ 120 ਲੋਕਾਂ ਦੀਆਂ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ। ਜਿਸ ਵਿਚੋਂ ਲਗਭਗ 70 ਮਰੀਜ਼ਾਂ ਨੂੰ ਇਨਫੈਕਸ਼ਨ ਦਾ ਦਾਰੂ ਅਤੇ ਹੋਰ ਦਾਰੂ ਦਿੱਤਾ ਗਿਆ, 30 ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਗਈਆਂ ਅਤੇ 20 ਮਰੀਜ਼ਾਂ ਦੇ ਚਿੱਟਾ ਮੋਤੀਆ ਆਉਣ ਕਰਕੇ ਆਉਣ ਵਾਲੇ ਦਿਨਾਂ ਵਿਚ ਆਪਰੇਸ਼ਨ ਕਰਵਾਏ ਜਾਣਗੇ। ਇਸ ਮੌਕੇ ‘ਆਪ’ ਦੇ ਸੀਨੀ: ਆਗੂ ਰਜਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਸਰਪੰਚ ਪ੍ਰਭਜੀਤ ਸਿੰਘ, ਬਾਬਾ ਪਰਮਜੀਤ ਸਿੰਘ , ਸੁਖਵਿੰਦਰ ਸਿੰਘ ਮੱਤੇਵਾਲ ਪ੍ਰਧਾਨ ਸਮਾਜ ਸੇਵਕ ਸਭਾ ਰਈਆ, ਸੰਦੀਪ ਕੁਮਾਰ, ਚੰਦਰਭੂਸ਼ਣ ਪਟਵਾਰੀ, ਸ਼ਿੰਗਾਰਾ ਸਿੰਘ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ । 22 ਏਐਸਆਰ02