ਮਾਤਾ ਮਿਰੋਆ ਜੀ ਖੇਡ ਸਟੇਡੀਅਮ ਰਮਦਾਸ ਵਿਖੇ ਇਕ ਰੋਜ਼ਾ ਪੇਂਡੂ ਕ੍ਰਿਕਟ ਟੂਰਨਾਮੈਂਟ ਕਰਵਾਇਆ
ਗੱਗੋਮਾਹਲ, 26 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸ਼ਹੀਦ ਨਾਇਕ ਪ੍ਰਗਟ ਸਿੰਘ ਰਮਦਾਸ ਦੀ ਯਾਦ ਵਿਚ ਕ੍ਰਿਕਟ ਕਲੱਬ ਰਮਦਾਸ ਵਲੋਂ ਮਾਤਾ ਮਿਰੋਆ ਜੀ ਖੇਡ ਸਟੇਡੀਅਮ ਰਮਦਾਸ ਵਿਖੇ ਇਕ ਰੋਜਾ ਪੇਂਡੂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਐਡਵੋਕੇਟ ਜਰਨਲ ਰਜੀਵ ਮਦਾਨ ਤੇ ਕਬੱਡੀ ਕੋਚ ਕਿਸ਼ਨ ਲਾਲ ਮੰਦਰਾਂਵਾਲਾ ਵਲੋਂ ਕੀਤਾ ਗਿਆ। ਟੂਰਨਾਮੈਂਟ ਵਿਚ 18 ਕ੍ਰਿਕਟ ਟੀਮਾਂ ਨੇ ਭਾਗ ਲਿਆ ਤੇ ਫਾਈਨਲ ਮੁਕਾਬਲਾ ਮਜੀਠਾ ਤੇ ਰਮਦਾਸ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਹੋਇਆ।
ਗੱਗੋਮਾਹਲ, 26 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸ਼ਹੀਦ ਨਾਇਕ ਪ੍ਰਗਟ ਸਿੰਘ ਰਮਦਾਸ ਦੀ ਯਾਦ ਵਿਚ ਕ੍ਰਿਕਟ ਕਲੱਬ ਰਮਦਾਸ ਵਲੋਂ ਮਾਤਾ ਮਿਰੋਆ ਜੀ ਖੇਡ ਸਟੇਡੀਅਮ ਰਮਦਾਸ ਵਿਖੇ ਇਕ ਰੋਜਾ ਪੇਂਡੂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਐਡਵੋਕੇਟ ਜਰਨਲ ਰਜੀਵ ਮਦਾਨ ਤੇ ਕਬੱਡੀ ਕੋਚ ਕਿਸ਼ਨ ਲਾਲ ਮੰਦਰਾਂਵਾਲਾ ਵਲੋਂ ਕੀਤਾ ਗਿਆ। ਟੂਰਨਾਮੈਂਟ ਵਿਚ 18 ਕ੍ਰਿਕਟ ਟੀਮਾਂ ਨੇ ਭਾਗ ਲਿਆ ਤੇ ਫਾਈਨਲ ਮੁਕਾਬਲਾ ਮਜੀਠਾ ਤੇ ਰਮਦਾਸ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਹੋਇਆ। ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਬਲਾਕ ਅਬਜਰਵਰ ਹਰਬੀਰ ਸਿੰਘ ਬੱਬਲੂ ਸਿੰਧੀ ਤੇ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ, ਜਿਸ ਵਿਚ ਮਜੀਠਾ ਦੀ ਟੀਮ ਜੇਤੂ ਰਹੀ, ਜਿਸ ਨੂੰ 21 ਹਜਾਰ ਰੁਪਏ ਦਾ ਨਕਦ ਇਨਾਮ ਹਰਬੀਰ ਸਿੰਘ ਬੱਬਲੂ ਸਿੰਧੀ ਤੇ ਦੂਜੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 11 ਹਜਾਰ ਰੁਪਏ ਦੀ ਨਕਦ ਰਾਸ਼ੀ ਦਾ ਇਨਾਮ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ ਵਲੋਂ ਦਿੱਤਾ ਗਿਆ । ਮੈਨ ਆਫ ਦਾ ਸੀਰੀਜ ਨੂੰ ਐੱਲ.ਸੀ.ਡੀ ਦਾ ਇਨਾਮ ਅੰਮ੍ਰਿਤ ਭਿੰਡਰ, ਜਰਨੈਲ ਭਿੰਡਰ, ਹਰਭਜਨ, ਤਰਸੇਮ ਵਲੋਂ ਦਿੱਤਾ ਗਿਆ । ਬੈਸਟ ਬੈਟਸਮੈਨ ਨੂੰ ਗੀਜਰ ਸੁੱਖ ਟੈਲੀਕਾਮ ਵਲੋਂ ਦਿੱਤਾ ਗਿਆ ਤੇ ਬੈਸਟ ਬਾਲਰ ਨੂੰ ਜਸ਼ਨ ਫੌਜੀ ਵਲੋਂ ਗੀਜਰ ਦਿੱਤਾ ਗਿਆ । ਇਸ ਮੌਕੇ ਜਤਿੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ, ਰਜੇਸ਼, ਸੋਨੂੰ, ਮੰਨੂ, ਜਸ਼ਨ, ਹੁਸਨ, ਅਨਿਲ, ਜਗਰੂਪ ਸਿੰਘ ਤੋਂ ਇਲਾਵਾ ਕਈ ਆਗੂ ਹਾਜ਼ਰ ਸਨ ।