27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਰੇਲਵੇ ਸਟੇਸ਼ਨ ਮਾਸਟਰ ਕੱਥੂਨੰਗਲ ਮਨਜੀਤ ਕੌਰ ਨੂੰ ਵਧੀਆ ਡਿਊਟੀ ਨਿਭਾਉਣ ਬਦਲੇ ਕੀਤਾ ਸਨਮਾਨਿਤ

ਚਵਿੰਡਾ ਦੇਵੀ, 27 ਅਕਤੂਬਰ (ਸਤਪਾਲ ਸਿੰਘ ਢੱਡੇ)-ਆਪਣੀ ਡਿਊਟੀ ਦੌਰਾਨ ਅਤੇ ਸਾਵਧਾਨੀ ਦਿਖਾਉਣ ਵਾਲੀ ਰੇਲਵੇ ਸਟੇਸ਼ਨ ਮਾਸਟਰ ਕੱਥੂਨੰਗਲ ਮੰਡਲ ਦੇ 11 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਖਾਸ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਡੀ.

Ad Position 21
No active advertisement
ਰੇਲਵੇ ਸਟੇਸ਼ਨ ਮਾਸਟਰ ਕੱਥੂਨੰਗਲ ਮਨਜੀਤ ਕੌਰ ਨੂੰ ਵਧੀਆ ਡਿਊਟੀ ਨਿਭਾਉਣ ਬਦਲੇ ਸਨਮਾਨਿਤ ਕਰਦੇ ਹੋਏ। ਤਸਵੀਰ : ਸਤਪਾਲ ਸਿੰਘ ਢੱਡੇ 28-10-2026
ਚਵਿੰਡਾ ਦੇਵੀ, 27 ਅਕਤੂਬਰ (ਸਤਪਾਲ ਸਿੰਘ ਢੱਡੇ)-ਆਪਣੀ ਡਿਊਟੀ ਦੌਰਾਨ ਅਤੇ ਸਾਵਧਾਨੀ ਦਿਖਾਉਣ ਵਾਲੀ ਰੇਲਵੇ ਸਟੇਸ਼ਨ ਮਾਸਟਰ ਕੱਥੂਨੰਗਲ ਮੰਡਲ ਦੇ 11 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਖਾਸ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਡੀ. ਆਰ. ਐੱਮ. ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੀ ਕੱਥੂਨੰਗਲ ਰੇਲਵੇ ਸਟੇਸ਼ਨ ਮਾਸਟਰ ਮਨਜੀਤ ਕੌਰ ਵਲੋਂ ਪਿਛਲੇ ਦਿਨੀ ਰੇਲਵੇ ਸਟੇਸ਼ਨ ਕੱਥੂਨੰਗਲ ਤੇ ਅੰਮ੍ਰਿਤਸਰ ਤੋਂ ਆ ਰਹੀ ਰੇਲ ਗੱਡੀ ਜੰਮੂ ਤਵੀ ਐਕਸਪ੍ਰੈਸ ਵਿਚ ਤਕਨੀਕੀ ਫਾਲਟ ਆਉਣ ਕਰਕੇ ਉਸਦੀਆਂ ਡਿਸਕ ਬਰੇਕਾਂ ਜਾਮ ਹੋ ਗਈਆਂ, ਜਿਸ ਕਾਰਨ ਰੇਲ ਗੱਡੀ ਵਿਚ ਅੱਗ ਲੱਗ ਗਈ ਅਤੇ ਇਸ ਹਾਦਸੇ ਨੂੰ ਵੇਖਦਿਆਂ ਰੇਲਵੇ ਸਟੇਸ਼ਨ ਮਾਸਟਰ ਮਨਜੀਤ ਕੌਰ ਵਲੋਂ ਐਕਸ਼ਨ ਲੈਂਦੇ ਹੋਏ ਰੇਲਗੱਡੀ ਨੂੰ ਰੇਲਵੇ ਸਟੇਸ਼ਨ ਕੱਥੂਨੰਗਲ ’ਤੇ ਹੀ ਰੋਕ ਲਿਆ ਅਤੇ ਸਾਵਧਾਨੀ ਦਿਖਾਉਂਦੇ ਹੋਏ ਜਾਨ-ਮਾਲ ਦੇ ਨੁਕਸਾਨ ਤੋਂ ਬਚਾਓ ਲਈ ਅਹਿਮ ਰੋਲ ਅਦਾ ਕੀਤਾ। ਇਸੇ ਲੜੀ ’ਚ ਸੋਮਵਾਰ ਟਰੇਨ ਮੈਨੇਜਰ ਨਾਲ ਗੇਟਮੈਨ ਵਿਕਾਸ ਯਾਦਵ, ਪੁਆਇੰਟਮੈਨ ਮੁਕੇਸ਼ ਪ੍ਰਜਾਪਤ, ਟੈਕਨੀਸ਼ੀਅਨ 1 ਰਕੇਸ਼ ਕੁਮਾਰ ਮੀਨਾ, ਸਟੇਸ਼ਨ ਇੰਚਾਰਜ ਮਨਜੀਤ ਕੌਰ, ਲੇਕੇ ਪਾਇਲਟ ਦੀਪਕ ਕੁਮਾਰ, ਸੀਨੀਅਰ ਸਹਾਇਕ ਸੀਤਾ ਰਾਮ ਮੀਨਾ, ਕੀ-ਮੈਨ ਨਵੀਨ ਕੁਮਾਰ, ਟਰੈਕ ਮੇਨ ਬਿਮਨ ਲਾਲ ਮੀਨਾ, ਟੈਕਨੀਸ਼ੀਅਨ-1 ਅਮਿਤ ਕੁਮਾਰ ਅਤੇ ਟੈਕਨੀਸ਼ੀਅਨ-2 ਸੁਖਵਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਮੰਡਲ ਦੇ ਏ. ਡੀ. ਆਰ. ਐੱਮ. ਨਿਤਿਨ ਗਰਗ ਅਤੇ ਹੋਰ ਅਧਿਕਾਰੀ ਰੋਹਿਤ ਵਰਮਾ, ਸੁਮਿਤ ਖੁੱਲਰ, ਭੁਪਿੰਦਰ, ਗੁਰਸ਼ਰਨ ਪਾਠਕ, ਨਵਲਪ੍ਰੀਤ ਕੌਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਫਤਿਹ ਵਰਲਡ ਸਕੂਲ ਰਈਆ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਵਿਰੋਧ
Ad Position 24