ਗੁ: ਸ਼ਹੀਦ ਗੰਜ ਸਾਹਿਬ ਵਿਖੇ ਸਰਫ ਨਾਲ ਧੁਆਈ ਦੀ ਸੇਵਾ 4 ਨੂੰ
ਅੰਮ੍ਰਿਤਸਰ, 1 ਨਵੰਬਰ (ਹਰਮਿੰਦਰ ਸਿੰਘ)- ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜੋ ਕਿ ਸ਼੍ਰੋਮਣੀ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 15 ਨਵੰਬਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਫ ਨਾਲ ਧੁਆਈ ਦੀ ਸੇਵਾ 4 ਨਵੰਬਰ ਦਿਨ ਬੁੱਧਵਾਰ ਨੂੰ ਸਮਾਪਤੀ ਉਪਰੰਤ ਰਾਤ ਨੂੰ 8:30 ਹੋਵੇਗੀ।
ਅੰਮ੍ਰਿਤਸਰ, 1 ਨਵੰਬਰ (ਹਰਮਿੰਦਰ ਸਿੰਘ)- ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜੋ ਕਿ ਸ਼੍ਰੋਮਣੀ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 15 ਨਵੰਬਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਫ ਨਾਲ ਧੁਆਈ ਦੀ ਸੇਵਾ 4 ਨਵੰਬਰ ਦਿਨ ਬੁੱਧਵਾਰ ਨੂੰ ਸਮਾਪਤੀ ਉਪਰੰਤ ਰਾਤ ਨੂੰ 8:30 ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਜਤਿੰਦਰ ਪਾਲ ਸਿੰਘ ਵਲੋਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਸਰਫ ਨਾਲ ਧੁਆਈ ਸਮੇਂ ਸੰਗਤਾਂ ਵਲੋਂ ਵਧੀਆ ਕੰਪਨੀ ਦੀ ਹੀ ਸਰਫ ਲਿਆਂਦੀ ਜਾਵੇ ਅਤੇ ਧੁਆਈ ਦੀ ਸੇਵਾ ਸਮੇਂ ਸਮੂਹ ਸਭਾ ਸੁਸਾਇਟੀਆਂ ਤੇ ਗੁਰੂ ਘਰ ਦੇ ਪ੍ਰੇਮੀ ਪ੍ਰਬੰਧੰਕਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਇਸ ਮੌਕੇ ਇੰਚਾਰਜ ਬਲਦੇਵ ਸਿੰਘ ਧੁੰਨ, ਭਾਈ ਦਿਲਰਾਜ ਸਿੰਘ ਫਰਾਂਸ, ਪਰਮਜੀਤ ਸਿੰਘ ਬਾਠ, ਗੁਰਮੁਖ ਸਿੰਘ, ਹਰਪ੍ਰੀਤ ਸਿੰਘ ਮੰਡ , ਰਣਜੀਤ ਸਿੰਘ, ਸਤਨਾਮ ਸਿੰਘ ,ਪਾਲ ਸਿੰਘ, ਸਾਹਿਬ ਸਿੰਘ , ਸੁਰਿੰਦਰ ਸਿੰਘ, ਸਤਨਾਮ ਸਿੰਘ ਕਾਹਲੋਂ, ਮੇਜਰ ਸਿੰਘ ,ਗੁਰਪ੍ਰੀਤ ਸਿੰਘ ਸਮੂਹ ਮੁਲਾਜ਼ਮ ਤੇ ਸੇਵਾਦਾਰ ਆਦਿ ਹਾਜ਼ਰ ਸਨ।