ਮਾਤਾ ਸੁਰਿੰਦਰ ਕੌਰ ਸਠਿਆਲਾ ਨਮਿੱਤ ਪਾਠ ਦਾ ਭੋਗ 9 ਨੂੰ
ਸਠਿਆਲਾ, 5 ਨਵੰਬਰ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਗ੍ਰਾਮ ਪੰਚਾਇਤ ਸਠਿਆਲਾ ਦੇ ਸਰਪੰਚ ਦਲਬੀਰ ਸਿੰਘ ਬੱਲ ਅਤੇ ਲਖਬੀਰ ਸਿੰਘ ਇੰਗਲੈਂਡ ਦੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਪਤਨੀ (ਸਵ: ਇੰਸ: ਸੋਹਣ ਸਿੰਘ ਬੱਲ) ਵਾਸੀ ਸਠਿਆਲਾ ਜੋ ਕਿ 31 ਅਕਤੂਬਰ ਨੂੰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ 7 ਨਵੰਬਰ ਦਿਨ ਸ਼ਨਿਚਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਰਖਾਏ ਜਾਣਗੇ ਤੇ 9 ਨਵੰਬਰ ਦਿਨ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਸਠਿਆਲਾ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਗੁ: ਸੋਂਹਆਣਾ ਸਾਹਿਬ ਸਠਿਆਲਾ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ।
ਸਠਿਆਲਾ, 5 ਨਵੰਬਰ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਗ੍ਰਾਮ ਪੰਚਾਇਤ ਸਠਿਆਲਾ ਦੇ ਸਰਪੰਚ ਦਲਬੀਰ ਸਿੰਘ ਬੱਲ ਅਤੇ ਲਖਬੀਰ ਸਿੰਘ ਇੰਗਲੈਂਡ ਦੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਪਤਨੀ (ਸਵ: ਇੰਸ: ਸੋਹਣ ਸਿੰਘ ਬੱਲ) ਵਾਸੀ ਸਠਿਆਲਾ ਜੋ ਕਿ 31 ਅਕਤੂਬਰ ਨੂੰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ 7 ਨਵੰਬਰ ਦਿਨ ਸ਼ਨਿਚਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਰਖਾਏ ਜਾਣਗੇ ਤੇ 9 ਨਵੰਬਰ ਦਿਨ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਸਠਿਆਲਾ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਗੁ: ਸੋਂਹਆਣਾ ਸਾਹਿਬ ਸਠਿਆਲਾ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ। ਇਸ ਮੌਕੇ ਸਰਪੰਚ ਦਲਬੀਰ ਸਿੰਘ ਬੱਲ ਅਤੇ ਲਖਬੀਰ ਸਿੰਘ ਇੰਗਲੈਂਡ, ਬਾਬਾ ਨਰਿੰਦਰ ਸਿੰਘ ਬੱਲ ਤੇ ਮਨਵੀਰ ਸਿੰਘ ਕੈਨੇਡਾ ਨਾਲ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਆਪ ਆਗੂ ਸਤਿੰਦਰਜੀਤ ਸਿੰਘ ਛੱਜਲਵੱਢੀ, ਪ੍ਰਧਾਨ ਸਰਵਣ ਸਿੰਘ ਬਲਸਰਾਂ, ਬਾਬਾ ਪਲਵਿੰਦਰ ਸਿੰਘ , ਕਾਂਗਰਸੀ ਆਗੂ ਸੁਰਜਨ ਸਿੰਘ ਭਲਾਈਪੁਰ, ਸਾਬਕਾ ਸਰਪੰਚ ਗੁਰਪ੍ਰਤਾਪ ਸਿੰਘ ਭਿੱਲਾ, ਮਸਾਟਰ ਸੁਖਦੇਵ ਸਿੰਘ, ਪ੍ਰਧਾਨ ਕੋਮਲ ਬੱਲ, ਸਰਦੂਲ ਸਿੰਘ ਮੱਲ੍ਹੀ, ਗਿਆਨੀ ਝਿਲਮਣ ਸਿੰਘ, ਦਲਜੀਤ ਸਿੰਘ ਭੁੱਲਰ, ਸਾ: ਸਰਪੰਚ ਮਹਿੰਗਾ ਸਿੰਘ, ਜੋਗਾ ਸਿੰਘ ਆੜ੍ਹਤੀ, ਰਾਜਪਾਲ ਸਿੰਘ ਰਾਜੂ, ਤਰਸੇਮ ਸਿੰਘ ਰੁਮਾਣਾ ਆਦਿ ਵਲੋਂ ਮਾਤਾ ਸੁਰਿੰਦਰ ਕੌਰ ਦੇ ਦਿਹਾਂਤ ਹੋਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ।