ਸੀ. ਪੀ. ਆਈ. ਵਲੋਂ ਕਾਮਰੇਡ ਸੋਹਣ ਸਿੰਘ ਜੋਸ਼ ਦੇ ਜਨਮਦਿਨ ਮੌਕੇ ਚੇਤਨਪੁਰਾ ਵਿਖੇ ਰਾਜਨੀਤਕ ਕਾਨਫਰੰਸ 12 ਨੂੰ
ਚੇਤਨਪੁਰਾ, 5 ਨਵੰਬਰ (ਮਹਾਂਬੀਰ ਸਿੰਘ ਗਿੱਲ)-ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ ਦਿਹਾਤੀ ਵਲੋਂ ਹਰ ਸਾਲ ਦੀ ਤਰ੍ਹਾਂ ਕਮਿਊਨਿਸਟ ਪਾਰਟੀ ਦੇ ਬਾਨੀ, ਉੱਘੇ ਦੇਸ਼ ਭਗਤ, ਮਹਾਨ ਅਜਾਦੀ ਘੁਲਾਟੀਏ ਅਤੇ ਪ੍ਰਸਿੱਧ ਪੱਤਰਕਾਰ ਕਾ: ਸੋਹਨ ਸਿੰਘ ਜੋਸ਼ ਦੇ ਜਨਮ ਦਿਨ ਮੌਕੇ 12 ਨਵੰਬਰ ਨੂੰ ਉਨ੍ਹਾਂ ਦੀ ਯਾਦਗਾਰ ਪਿੰਡ ਚੇਤਨਪੁਰਾ ਵਿਖੇ 12 ਨਵੰਬਰ ਨੂੰ ਵਿਸ਼ਾਲ ਰਾਜਨੀਤਿਕ ਕਾਨਫਰੰਸ ਕੀਤੀ ਜਾਵੇਗੀ, ਜਿਸ ਨੂੰ ਕਮਿਊਨਿਸਟ ਪਾਰਟੀ ਦੇ ਆਗੂ ਕਾ: ਹਰਦੇਵ ਸਿੰਘ ਅਰਸ਼ੀ ਸਾਬਕਾ ਐਮ. ਐਲ.
ਵ
ਵਾਰਿਸਪ੍ਰੀਤ ਸਿੰਘ
06-11-2026
ਚੇਤਨਪੁਰਾ, 5 ਨਵੰਬਰ (ਮਹਾਂਬੀਰ ਸਿੰਘ ਗਿੱਲ)-ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ ਦਿਹਾਤੀ ਵਲੋਂ ਹਰ ਸਾਲ ਦੀ ਤਰ੍ਹਾਂ ਕਮਿਊਨਿਸਟ ਪਾਰਟੀ ਦੇ ਬਾਨੀ, ਉੱਘੇ ਦੇਸ਼ ਭਗਤ, ਮਹਾਨ ਅਜਾਦੀ ਘੁਲਾਟੀਏ ਅਤੇ ਪ੍ਰਸਿੱਧ ਪੱਤਰਕਾਰ ਕਾ: ਸੋਹਨ ਸਿੰਘ ਜੋਸ਼ ਦੇ ਜਨਮ ਦਿਨ ਮੌਕੇ 12 ਨਵੰਬਰ ਨੂੰ ਉਨ੍ਹਾਂ ਦੀ ਯਾਦਗਾਰ ਪਿੰਡ ਚੇਤਨਪੁਰਾ ਵਿਖੇ 12 ਨਵੰਬਰ ਨੂੰ ਵਿਸ਼ਾਲ ਰਾਜਨੀਤਿਕ ਕਾਨਫਰੰਸ ਕੀਤੀ ਜਾਵੇਗੀ, ਜਿਸ ਨੂੰ ਕਮਿਊਨਿਸਟ ਪਾਰਟੀ ਦੇ ਆਗੂ ਕਾ: ਹਰਦੇਵ ਸਿੰਘ ਅਰਸ਼ੀ ਸਾਬਕਾ ਐਮ.ਐਲ.ਏ. ਸੰਬੋਧਨ ਕਰਨਗੇ। ਕਾਨਫਰੰਸ ਸਮੇਂ ਕਾਮਰੇਡ ਅਰਸ਼ੀ ਤੋਂ ਇਲਾਵਾ ਖੱਬੇ ਪੱਖੀ ਲਹਿਰ ਦੇ ਵੱਖ ਵੱਖ ਆਗੂ ਵੀ ਸੰਬੋਧਨ ਕਰਨਗੇ। ਜਾਣਕਾਰੀ ਦਿੰਦਿਆਂ ਸੀ. ਪੀ. ਆਈ. ਅੰਮ੍ਰਿਤਸਰ ਦਿਹਾਤੀ ਦੇ ਸਕੱਤਰ ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਦੱਸਿਆ ਕਿ ਇਸ ਸਮੇਂ ਮਜੀਠਾ, ਜੰਡਿਆਲਾ ਗੁਰੂ, ਤਰਸਿੱਕਾ, ਵੇਰਕਾ, ਅਟਾਰੀ ਅਤੇ ਅਜਨਾਲਾ ਇਕਾਈਆਂ ਤੋਂ ਵੱਡੀ ਗਿਣਤੀ ਵਿਚ ਸਾਥੀ ਪਹੁੰਚਣਗੇ।