06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੰਜਾਬ ਦੇ ਲੋਕਾਂ ਨੂੰ ‘ਉੜਤਾ ਪੰਜਾਬ’ ਨਹੀਂ ਹੁਣ ‘ਉੱਭਰਦਾ ਪੰਜਾਬ’ ਚਾਹੀਦਾ ਹੈ : ਜਸਬੀਰ ਸਿੰਘ ਡਿੰਪਾ

ਬਾਬਾ ਬਕਾਲਾ ਸਾਹਿਬ, 5 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ਪੰਜਾਬ ਵਿਚ ਇਸ ਵੇਲੇ ਨਸ਼ਿਆਂ ਦਾ ਬੋਲਬਾਲਾ ਹੈ, ਭ੍ਰਿਸ਼ਟਾਚਾਰ, ਗੁੰਡਾਗਰਦੀ ਅਤੇ ਕਤਲੋਗਾਰਤ ਨੇ ਪੰਜਾਬ ਵਿਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ ਨਹੀਂ ਰਹਿਣ ਦਿੱਤੀ, ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਹੁਣ ‘ਉੜਤਾ ਪੰਜਾਬ’ ਨਹੀਂ, ਸਗੋਂ ‘ਉੱਭਰਦਾ ਪੰਜਾਬ’ ਚਾਹੀਦਾ ਹੈ ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੈੰਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।

Ad Position 21
No active advertisement
ਅਜੀਤ ਡੈਸਕ 06-11-2026
ਬਾਬਾ ਬਕਾਲਾ ਸਾਹਿਬ, 5 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ਪੰਜਾਬ ਵਿਚ ਇਸ ਵੇਲੇ ਨਸ਼ਿਆਂ ਦਾ ਬੋਲਬਾਲਾ ਹੈ, ਭ੍ਰਿਸ਼ਟਾਚਾਰ, ਗੁੰਡਾਗਰਦੀ ਅਤੇ ਕਤਲੋਗਾਰਤ ਨੇ ਪੰਜਾਬ ਵਿਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ ਨਹੀਂ ਰਹਿਣ ਦਿੱਤੀ, ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਹੁਣ ‘ਉੜਤਾ ਪੰਜਾਬ’ ਨਹੀਂ, ਸਗੋਂ ‘ਉੱਭਰਦਾ ਪੰਜਾਬ’ ਚਾਹੀਦਾ ਹੈ ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੈੰਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ 4 ਨਵੰਬਰ ਦੀ ਸੰਗਰੂਰ ਰੈਲੀ ਵਿਚ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਹੁਣ 2027 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਦੇਖਣਾ ਚਾਹੁਮਦੇ ਹਨ । ਉਨ ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਸਰਪੰਚ ਰਵਿੰਦਰ ਸਿੰਘ ਰਵੀ ਚੀਮਾ, ਸਰਪੰਚ ਅਰਜਨਬੀਰ ਸਿੰਘ ਸਰਾਂ, ਯੁੱਧਵੀਰ ਸਿੰਘ ਸਰਲੀ, ਸਰਪੰਚ ਜਸਪੁਨੀਤ ਸਿੰਘ ਭਿੰਡਰ, ਗੁਰਵਿੰਦਰ ਸਿੰਘ ਚੀਮਾ, ਲਾਲੀ ਹਸਨਪੁਰ, ਸੁਰਜਨ ਸਿੰਘ ਸੋਨੂੰ ਭਲਾਈਪੁਰ, ਸਾਹਿਬ ਸਿੰਘ ਸਰਪੰਚ, ਸਰਪੰਚ ਹਰਜਿੰਦਰ ਸਿੰਘ ਰਾਮਪੁਰ, ਬਖਤਾਵਰ ਸਿੰਘ ਬਾਣੀਆਂ ਤੇ ਹੋਰ ਕਾਂਗਰਸੀ ਵਰਕਰ ।
Ad Position 22
No active advertisement
ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਅਵਾਣ ’ਚ ਛੇਵੀ ਜਮਾਤ ਦੇ ਦਾਖਲੇ ਦੀ ਪ੍ਰੀਖਿਆ 28 ਨੂੰ- ਪ੍ਰਿੰ: ਹੇਮਰਾਜ ਅਗਲੀ ਖ਼ਬਰ ਪਹਿਲਾਂ ਨੀਟ ਤੇ ਹੁਣ ਪੀਸੀਐੱਸ ਦੇ ਨਤੀਜੇ ’ਤੇ ਉੱਠੇ ਸਵਾਲ, ਨੌਜਵਾਨਾਂ ਦੇ ਭਵਿੱਖ ਨਾਲ ਹੋ ਰਿਹੈ ਖਿਲਵਾੜ - ਡੈਨੀ ਬੰਡਾਲਾ
Ad Position 24