ਜਵਾਹਰ ਨਵੋਦਿਆ ਵਿਦਿਆਲਿਆ ਅਵਾਣ ’ਚ ਛੇਵੀ ਜਮਾਤ ਦੇ ਦਾਖਲੇ ਦੀ ਪ੍ਰੀਖਿਆ 28 ਨੂੰ- ਪ੍ਰਿੰ: ਹੇਮਰਾਜ
ਗੱਗੋਮਾਹਲ, 5 ਨਵੰਬਰ (ਬਲਵਿੰਦਰ ਸਿੰਘ ਸੰਧੂ)-ਪੀ. ਐੱਮ.
ਗੱਗੋਮਾਹਲ, 5 ਨਵੰਬਰ (ਬਲਵਿੰਦਰ ਸਿੰਘ ਸੰਧੂ)-ਪੀ.ਐੱਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਅਵਾਣ ਨੇੜੇ ਰਾਮਦਾਸ (ਅੰਮ੍ਰਿਤਸਰ) ’ਚ ਛੇਵੀਂ ਜਮਾਤ ਦੀ ਅਕਾਦਮਿਕ ਸ਼ੈਸ਼ਨ 2027-28 ਦੇ ਦਾਖਲੇ ਲਈ ਚੋਣ ਪ੍ਰੀਖਿਆ 28 ਨਵੰਬਰ 2026 ਦਿਨ ਸ਼ਨੀਵਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਅਜਨਾਲਾ, ਮਜੀਠਾ, ਰਈਆ ਅਤੇ ਤਰਸਿੱਕਾ ਦੇ 9 ਪ੍ਰੀਖਿਆ ਕੇਂਦਰਾਂ ਵਿਚ ਹੋਵੇਗੀ। ਇਹ ਜਾਣਕਾਰੀ ਜਵਾਹਰ ਨਵੋਦਿਆ ਵਿਦਿਆਲਿਆ ਅਵਾਣ ਦੇ ਪ੍ਰਿੰਸੀਪਲ ਡਾ. ਹੇਮਰਾਜ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆ ਨੇ ਛੇਵੀਂ ਜਮਾਤ ’ਚ ਦਾਖਲੇ ਦੀ ਪ੍ਰੀਖਿਆ ਲਈ ਆਨਲਾਈਨ ਫਾਰਮ ਭਰੇ ਹਨ ਉਨ੍ਹਾਂ ਦੇ ਐਡਮਿਟ ਕਾਰਡ/ ਰੋਲ ਨੰਬਰ ਬੀ.ਪੀ.ਈ.ਓ. ਦਫਤਰਾਂ ਵਿਚ ਭੇਜੇ ਜਾ ਚੁੱਕੇ ਹਨ । ਵਿਦਿਆਰਥੀ ਆਪਣਾ ਐਡਮਿਟ ਕਾਰਡ/ਰੋਲ ਨੰਬਰ ਉੱਥੋਂ ਪ੍ਰਾਪਤ ਕਰ ਸਕਦੇ ਹਨ । ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀਆਂ ਨੂੰ ਅਜੇ ਤੱਕ ਰੋਲ ਨੰਬਰ ਪ੍ਰਾਪਤ ਨਹੀਂ ਹੋਇਆ ਉਹ ਜਵਾਹਰ ਨਵੋਦਿਆ ਵਿਦਿਆਲਿਆ ਅਵਾਣ (ਰਾਮਦਾਸ) ਦੇ ਦਫਤਰ ਨਾਲ ਵੀ ਸੰਪਰਕ ਕਰ ਸਕਦੇ ਹਨ ।