17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਕੂੜਾ ਚੁਕਣ ਵਾਲੀ ਕੰਪਨੀ ਟ੍ਰਿਪਲ ਆਰ ਨੂੰ ਨਿਗਮ ਨੇ ਕੱਢਿਆ ਚੇਤਾਵਨੀ ਨੋਟਿਸ

ਅੰਮ੍ਰਿਤਸਰ, 17 ਨਵੰਬਰ (ਹਰਮਿੰਦਰ ਸਿੰਘ)-ਸ਼ਹਿਰ ਦੀਆਂ 85 ਵਾਰਡਾਂ ਵਿਚੋਂ ਘਰ-ਘਰ ਤੋਂ ਲੈ ਕੇ ਗਲੀਆਂ ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਕੂੜਾ ਚੁਕਣ ਅਤੇ ਉਸ ਨੂੰ ਡੰਪ ਤੱਕ ਪਹੁੰਚਾਉਣ ’ਚ ਲੱਗੀ ਟ੍ਰਿਪਲ ਆਰ ਕੰਪਨੀ ਦਾ ਕੰਮ ਤਸੱਲੀ ਜਨਕ ਨਾ ਹੋਣ ਕਰਕੇ ਨਗਰ ਨਿਗਮ ਵਲੋਂ ਕੰਪਨੀ ਨੂੰ ਉਸ ਦੀਆਂ ਸੇਵਾਵਾਂ ਖਤਮ ਕਰਨ ਲਈ ਚੇਤਾਵਨੀ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ 30 ਦਿਨਾਂ ’ਚ ਆਪਣੀਆਂ ਸਾਰੀਆਂ ਕਮੀਆਂ ਨੂੰ ਦੂਰ ਕਰਨ ਲਈ ਸੰਬੰਧੀ ਸਮਾਂਬੰਧ ਮਿਤੀਆਂ ਦੇ ਨਾਲ ਐਕਸ਼ਨ ਪਲਾਨ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਨਗਰ ਨਿਗਮ ਵਲੋਂ ਇਸ ਤੋਂ ਪਹਿਲਾਂ ਵੀ ਖਾਮੀਆਂ ਨੂੰ ਲੈ ਕੇ 14 ਨੋਟਿਸ ਜਾਰੀ ਕੀਤੇ ਜਾ ਚੁਕੇ ਹਨ ਜੋ 13 ਜੁਲਾਈ 2026 ਤੋਂ 12 ਅਕਤੂਬਰ ਤੱਕ ਜਾਰੀ ਹੋਏ ਹਨ।

Ad Position 21
No active advertisement
ਅਜੀਤ ਡੈਸਕ 18-11-2026
ਅੰਮ੍ਰਿਤਸਰ, 17 ਨਵੰਬਰ (ਹਰਮਿੰਦਰ ਸਿੰਘ)-ਸ਼ਹਿਰ ਦੀਆਂ 85 ਵਾਰਡਾਂ ਵਿਚੋਂ ਘਰ-ਘਰ ਤੋਂ ਲੈ ਕੇ ਗਲੀਆਂ ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਕੂੜਾ ਚੁਕਣ ਅਤੇ ਉਸ ਨੂੰ ਡੰਪ ਤੱਕ ਪਹੁੰਚਾਉਣ ’ਚ ਲੱਗੀ ਟ੍ਰਿਪਲ ਆਰ ਕੰਪਨੀ ਦਾ ਕੰਮ ਤਸੱਲੀ ਜਨਕ ਨਾ ਹੋਣ ਕਰਕੇ ਨਗਰ ਨਿਗਮ ਵਲੋਂ ਕੰਪਨੀ ਨੂੰ ਉਸ ਦੀਆਂ ਸੇਵਾਵਾਂ ਖਤਮ ਕਰਨ ਲਈ ਚੇਤਾਵਨੀ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ 30 ਦਿਨਾਂ ’ਚ ਆਪਣੀਆਂ ਸਾਰੀਆਂ ਕਮੀਆਂ ਨੂੰ ਦੂਰ ਕਰਨ ਲਈ ਸੰਬੰਧੀ ਸਮਾਂਬੰਧ ਮਿਤੀਆਂ ਦੇ ਨਾਲ ਐਕਸ਼ਨ ਪਲਾਨ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਨਗਰ ਨਿਗਮ ਵਲੋਂ ਇਸ ਤੋਂ ਪਹਿਲਾਂ ਵੀ ਖਾਮੀਆਂ ਨੂੰ ਲੈ ਕੇ 14 ਨੋਟਿਸ ਜਾਰੀ ਕੀਤੇ ਜਾ ਚੁਕੇ ਹਨ ਜੋ 13 ਜੁਲਾਈ 2026 ਤੋਂ 12 ਅਕਤੂਬਰ ਤੱਕ ਜਾਰੀ ਹੋਏ ਹਨ। ਇਥੇ ਇਹ ਦੱਸਣਾ ਬਣਦਾ ਹੈ ਕਿ ਨਗਰ ਨਿਗਮ ਵਲੋਂ ਕੰਪਨੀ ਦੇ 18 ਦਸੰਬਰ 2025 ਨੂੰ ਦੋ ਵੱਖ-ਵੱਖ ਇਕਰਾਰਨਾਮਿਆਂ ’ਤੇ ਦਸਤਖ਼ਤ ਕੀਤੇ ਹਨ। ਇਨ੍ਹਾਂ ਵਿਚੋਂ ਇਕ ਇਕਰਾਰਨਾਮਾ 41 ਵਾਰਡਾਂ ਅਤੇ ਦੂਸਰਾ 44 ਵਾਰਡਾਂ ’ਚ ਕੂੜੇ ਦੀ ਚੁਕਾਈ ਦਾ ਕੰਮ ਕਰਨ ਸੰਬੰਧੀ ਸੀ ਪਰ ਕੰਪਨੀ ਦੀ ਕਾਰਜਪ੍ਰਣਾਲੀ ਨਿਗਮ ਦੀਆਂ ਉਮੀਦਾਂ ਅਨੁਸਾਰ ਨਹੀਂ ਹੋ ਰਹੀ । ਇਥੋਂ ਤੱਕ ਕੰਪਨੀ ਵਲੋਂ ਇਕਰਾਰਨਾਮੇ ਅਨੁਸਾਰ ਗੱਡੀਆਂ ਵੀ ਪੂਰੀ ਤਰ੍ਹਾਂ ਨਾਲ ਉਪਲਬੱਧ ਨਹੀਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਕੂੜਾ ਸ਼ਿਫਟਿੰਗ ਪੁਆਇੰਟਾਂ ਨੂੰ ਵੀ ਕੰਪਨੀ ਵਲੋਂ ਕੂੜਾ ਡੰਪਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ 93ਵੀਂ ਬੱਸ ਨੂੰ ਕੈਬਨਿਟ ਮੰਤਰੀ ਈ.ਟੀ.ਓ. ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਅਗਲੀ ਖ਼ਬਰ ਅਧਿਆਪਕ ਹੀ ਅਸਲੀ ਦੇਸ਼ ਦੇ ਨਿਰਮਾਤਾ ਹਨ-ਕੱਥੂਨੰਗਲ, ਸੱਚਰ
Ad Position 24