24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬ੍ਰੈੱਡ ਵਾਲੇ ਕੈਂਟਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, ਵੱਡੇ ਜਾਨੀ ਨੁਕਸਾਨ ਤੋਂ ਬਚਾਅ

ਬਠਿੰਡਾ, 23 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਬਠਿੰਡਾ ਦੇ ਬਰਨਾਲਾ ਬਾਈਪਾਸ ਰੋਡ ’ਤੇ ਗ੍ਰੀਨ ਸਿਟੀ ਚੌਂਕ ਉਪਰ ਅੱਜ ਬ੍ਰੈੱਡ ਨਾਲ ਭਰੇ ਕੈਂਟਰ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਹਾਲਾਂਕਿ ਹਾਦਸੇ ਵਿਚ ਵੱਡੇ ਨੁਕਸਾਨ ਤੋਂ ਬਚਾਅ ਰਹਿ ਗਿਆ, ਪਰ ਹਾਦਸੇ ਦੌਰਾਨ ਕੈਂਟਰ ਦੀ ਲਪੇਟ ਵਿਚ ਇਕ ਕਾਰ, ਸਕੂਟਰੀ, ਟੈਂਪੂ ਅਤੇ ਦੋ ਮੋਟਰਸਾਈਕਲ ਆ ਗਏ ਅਤੇ ਇਕ ਮੋਟਰਸਾਈਕਲ ਸ ਵਾਰ ਦੀ ਲੱਤ ਟੁੱਟ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫ਼ੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਯਾਦਵਿੰਦਰ ਕੰਗ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਨੂੰ ਚੁੱਕ ਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।

Ad Position 21
No active advertisement
ਬਠਿੰਡਾ ਦੇ ਗ੍ਰੀਨ ਸਿਟੀ ਚੌਂਕ ਵਿਚ ਕੈਂਟਰ ਦੀ ਟੱਕਰ ਨਾਲ ਨੁਕਸਾਨਿਆ ਟੈਂਪੂ ਤੇ ਮੋਟਰਸਾਈਕਲ। ਅਜੀਤ ਤਸਵੀਰ 24-08-2026
ਬਠਿੰਡਾ, 23 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਬਠਿੰਡਾ ਦੇ ਬਰਨਾਲਾ ਬਾਈਪਾਸ ਰੋਡ ’ਤੇ ਗ੍ਰੀਨ ਸਿਟੀ ਚੌਂਕ ਉਪਰ ਅੱਜ ਬ੍ਰੈੱਡ ਨਾਲ ਭਰੇ ਕੈਂਟਰ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਹਾਲਾਂਕਿ ਹਾਦਸੇ ਵਿਚ ਵੱਡੇ ਨੁਕਸਾਨ ਤੋਂ ਬਚਾਅ ਰਹਿ ਗਿਆ, ਪਰ ਹਾਦਸੇ ਦੌਰਾਨ ਕੈਂਟਰ ਦੀ ਲਪੇਟ ਵਿਚ ਇਕ ਕਾਰ, ਸਕੂਟਰੀ, ਟੈਂਪੂ ਅਤੇ ਦੋ ਮੋਟਰਸਾਈਕਲ ਆ ਗਏ ਅਤੇ ਇਕ ਮੋਟਰਸਾਈਕਲ ਸ ਵਾਰ ਦੀ ਲੱਤ ਟੁੱਟ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫ਼ੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਯਾਦਵਿੰਦਰ ਕੰਗ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਨੂੰ ਚੁੱਕ ਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਸੋਸਾਇਟੀ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਜ਼ਖ਼ਮੀ ਦੀ ਪਹਿਚਾਣ 20 ਸਾਲਾ ਲਵਪ੍ਰੀਤ ਸਿੰਘ ਵਾਸੀ ਆਦਰਸ਼ ਨਗਰ, ਬਠਿੰਡਾ ਵਜੋਂ ਹੋਈ ਹੈ, ਜਦਕਿ ਬਾਕੀ ਵਾਹਨ ਸਵਾਰ ਦਾ ਬਚਾਅ ਰਹਿ ਗਿਆ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਕੈਂਟਰ ਰੋਜ਼ ਗਾਰਡਨ ਵਾਲੇ ਪਾਸੀਓ ਆਇਆ ਤੇ ਟਰੈਫ਼ਿਕ ਲਾਈਟਾਂ ’ਤੇ ਰੁਕਣ ਦੀ ਬਜਾਇ ਵੱਖ-ਵੱਖ ਵਾਹਨਾਂ ਨਾਲ ਟਕਰਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਾਈਕ ਚਲਾਨਾਂ ਦੀ ਸੂਚੀ ’ਤੇ ਟੈਕਸੀ ਯੂਨੀਅਨ ਦੇ ਪ੍ਰਧਾਨ ਲਾਭ ਚੰਦ ਸ਼ਰਮਾ ਨੇ ਚੁੱਕੇ ਸਵਾਲ ਅਗਲੀ ਖ਼ਬਰ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮੌਜੂਦਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਵੱਲੋਂ ਥਾਣੇ ਅੱਗੇ ਧਰਨਾ
Ad Position 24