ਰਣਦੀਪ ਸਿੰਘ ਮਾਰਕੀਟ ਕਮੇਟੀ ਨਥਾਣਾ ਦੇ ਚੇਅਰਮੈਨ ਨਿਯੁਕਤ
ਨਥਾਣਾ, 23 ਅਗਸਤ (ਗੁਰਦਰਸ਼ਨ ਲੁੱਧੜ): ਪੰਜਾਬ ਸਰਕਾਰ ਵਲੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਰਣਦੀਪ ਸਿੰਘ ਕਲਿਆਣ ਨੂੰ ਮਾਰਕੀਟ ਕਮੇਟੀ ਨਥਾਣਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤਕਰੀਬਨ ਡੇਢ ਸਾਲ ਪਹਿਲਾਂ ਨਗਰ ਪੰਚਾਇਤ ਨਥਾਣਾ ਦੇ ਚੁਣੇ ਹੋਏ ਤਤਕਾਲੀਨ ਕੌਂਸਲਰ ਜਗਜੀਤ ਸਿੰਘ ਨੂੰ ਮਾਰਕੀਟ ਕਮੇਟੀ ਨਥਾਣਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਵਿਚ ਅਜੇ ਕੁਝ ਮਹੀਨੇ ਬਾਕੀ ਰਹਿੰਦੇ ਸਨ, ਪਰ ਹੁਕਮਰਾਨ ਪਾਰਟੀ ਵਲੋਂ ਚੋਣਾਂ ਵਾਲਾ ਸਾਲ ਹੋਣ ਦੇ ਮੱਦੇਨਜ਼ਰ ਇਹ ਨਿਯੁਕਤੀ ਕੀਤੀ ਗਈ ਹੈ।
ਨਥਾਣਾ, 23 ਅਗਸਤ (ਗੁਰਦਰਸ਼ਨ ਲੁੱਧੜ): ਪੰਜਾਬ ਸਰਕਾਰ ਵਲੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਰਣਦੀਪ ਸਿੰਘ ਕਲਿਆਣ ਨੂੰ ਮਾਰਕੀਟ ਕਮੇਟੀ ਨਥਾਣਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤਕਰੀਬਨ ਡੇਢ ਸਾਲ ਪਹਿਲਾਂ ਨਗਰ ਪੰਚਾਇਤ ਨਥਾਣਾ ਦੇ ਚੁਣੇ ਹੋਏ ਤਤਕਾਲੀਨ ਕੌਂਸਲਰ ਜਗਜੀਤ ਸਿੰਘ ਨੂੰ ਮਾਰਕੀਟ ਕਮੇਟੀ ਨਥਾਣਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਵਿਚ ਅਜੇ ਕੁਝ ਮਹੀਨੇ ਬਾਕੀ ਰਹਿੰਦੇ ਸਨ, ਪਰ ਹੁਕਮਰਾਨ ਪਾਰਟੀ ਵਲੋਂ ਚੋਣਾਂ ਵਾਲਾ ਸਾਲ ਹੋਣ ਦੇ ਮੱਦੇਨਜ਼ਰ ਇਹ ਨਿਯੁਕਤੀ ਕੀਤੀ ਗਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਹੋਈਆਂ ਬਲਾਕ ਪੰਚਾਇਤ ਸੰਮਤੀ ਨਥਾਣਾ ਅਤੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਦੌਰਾਨ ਬਲਾਕ ਨਥਾਣਾ ਦੇ ਖੇਤਰ ਵਿਚੋਂ ਹੁਕਮਰਾਨ ਪਾਰਟੀ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਪ੍ਰਸ਼ਾਸਨਿਕ ਪੱਧਰ ਦੀਆਂ ਕੀਤੀਆਂ ਜਾ ਰਹੀਆਂ ਨਵੀਆਂ ਨਿਯੁਕਤੀਆਂ ਪਾਰਟੀ ਦੇ ਡਿੱਗ ਰਹੇ ਗਰਾਫ਼ ਨੂੰ ਠੱਲ੍ਹ ਪਾਉਣ ਲਈ ਕਿੰਨਾ ਕੁ ਕਾਰਗਰ ਹੋ ਸਕਣਗੀਆਂ?