ਜੀਵਨ ਨਗਰ ਦੀਆਂ ਸੜਕਾਂ ’ਚ ਪਏ ਖੱਡੇ ਦੇ ਰਹੇ ਹਨ ਸੜਕੀ ਹਾਦਸਿਆਂ ਨੂੰ ਸੱਦਾ
ਕੋਟਕਪੂਰਾ, 1 ਸਤੰਬਰ (ਰਿੰਕੂ ਮਲਹੋਤਰਾ)-ਭਾਵੇਂ ਸੂਬਾ ਸਰਕਾਰ ਪੰਜਾਬ ਵਿਚ ਕਰੋੜਾਂ ਰੁਪਏ ਵਿਕਾਸ ਦੇ ਨਾਮ ’ਤੇ ਲਗਾਉਣ ਦੇ ਦਾਅਵੇ ਕਰ ਰਹੀ ਹੈ। ਉਸੇ ਤਰ੍ਹਾਂ ਕੋਟਕਪੂਰਾ ਦੀਆਂ ਸੜਕਾਂ ’ਤੇ ਵੀ ਕਰੋੜਾਂ ਰੁਪਏ ਵਿਕਾਸ ਦੇ ਨਾਂਅ ’ਤੇ ਲਗਾਏ ਜਾ ਰਹੇ ਹਨ, ਪਰ ਸ਼ਹਿਰ ਦੀਆਂ ਕਈ ਸੜਕਾਂ ਵਿਚ ਡੂੰਘੇ ਖੱਡੇ ਪੈ ਗਏ ਹਨ ਜੋ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।
ਕ
ਕੋਟਕਪੂਰਾ ਦੇ ਜੀਵਨ ਨਗਰ ਦੀਆਂ ਸੜਕਾਂ ਵਿਚ ਪਏ ਡੂੰਘੇ ਖੱਡੇ। ਤਸਵੀਰ : ਰਿੰਕੂ ਮਲਹੋਤਰਾ
02-09-2026
ਕੋਟਕਪੂਰਾ, 1 ਸਤੰਬਰ (ਰਿੰਕੂ ਮਲਹੋਤਰਾ)-ਭਾਵੇਂ ਸੂਬਾ ਸਰਕਾਰ ਪੰਜਾਬ ਵਿਚ ਕਰੋੜਾਂ ਰੁਪਏ ਵਿਕਾਸ ਦੇ ਨਾਮ ’ਤੇ ਲਗਾਉਣ ਦੇ ਦਾਅਵੇ ਕਰ ਰਹੀ ਹੈ। ਉਸੇ ਤਰ੍ਹਾਂ ਕੋਟਕਪੂਰਾ ਦੀਆਂ ਸੜਕਾਂ ’ਤੇ ਵੀ ਕਰੋੜਾਂ ਰੁਪਏ ਵਿਕਾਸ ਦੇ ਨਾਂਅ ’ਤੇ ਲਗਾਏ ਜਾ ਰਹੇ ਹਨ, ਪਰ ਸ਼ਹਿਰ ਦੀਆਂ ਕਈ ਸੜਕਾਂ ਵਿਚ ਡੂੰਘੇ ਖੱਡੇ ਪੈ ਗਏ ਹਨ ਜੋ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਬਾਬਾ ਜੀਵਨ ਸਿੰਘ ਨਗਰ ਨੂੰ ਜਾਂਦੀ ਸੜਕ ਵਿਚ ਕਈ ਥਾਵਾਂ ’ਤੇ ਸੜਕ ਵਿਚਕਾਰ ਖੱਡੇ ਪਏ ਹੋਏ ਹਨ ਅਤੇ ਟਾਈਲਾਂ ਜ਼ਮੀਨ ਵਿਚ ਧਸ ਗਈਆਂ ਹਨ। ਕੁਝ ਖੱਡੇ ਸਰਕਾਰੀ ਸਕੂਲ ਦੇ ਨਜ਼ਦੀਕ ਮੇਨ ਸੜਕ ਵਿਚ ਬਣੇ ਹੋਏ ਹਨ, ਜਿਸ ਜਗ੍ਹਾ ’ਤੇ ਹਮੇਸ਼ਾ ਆਵਾਜਾਈ ਰਹਿੰਦੀ ਹੈ। ਰਾਹਗੀਰਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਖੱਡੇ ਇਸੇ ਤਰ੍ਹਾਂ ਸੜਕ ਵਿਚ ਬਣੇ ਹੋਏ ਹਨ, ਸਬੰਧਿਤ ਵਿਭਾਗ ਨੇ ਇਨ੍ਹਾਂ ਨੂੰ ਬੰਦ ਕਰਨ ਵਿਚ ਕੋਈ ਵੀ ਤੇਜ਼ੀ ਨਹੀਂ ਵਿਖਾਈ। ਜਿਸ ਨਾਲ ਲੋਕਾਂ ਨੂੰ ਇਸ ਸੜਕ ਤੋਂ ਲੰਘਣਾ ਔਖਾ ਹੋ ਰਿਹਾ ਹੈ।