ਭਾਰਤ ਵਿਕਾਸ ਪ੍ਰੀਸ਼ਦ ਦੀਆਂ ਸ਼ਾਖ਼ਾਵਾਂ ਨੇ ਤੁਲਸੀ ਵੰਡ ਸਮਾਰੋਹ ਕਰਵਾਇਆ
ਕੋਟਕਪੂਰਾ, 1 ਸਤੰਬਰ (ਮੋਹਰ ਸਿੰਘ ਗਿੱਲ)-ਭਾਰਤ ਵਿਕਾਸ ਪ੍ਰੀਸ਼ਦ ਦੀਆਂ ਦੋਵਾਂ ਸ਼ਾਖਾਵਾਂ ਵਲੋਂ ਸ੍ਰੀ ਦਾਦੂ ਦਿਆਲ ਸੇਵਕ ਸੰਘ ਦੇ ਸਹਿਯੋਗ ਨਾਲ ਸਥਾਨਕ ਡੇਰਾ ਬਾਬਾ ਨਿਹਾਲ ਦਾਸ ਵਿਖੇ ਤੁਲਸੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ 100 ਤੁਲਸੀ ਦੇ ਪੌਦੇ ਅਤੇ ਗਮਲੇ ਵੰਡੇ ਗਏ।
ਕੋਟਕਪੂਰਾ, 1 ਸਤੰਬਰ (ਮੋਹਰ ਸਿੰਘ ਗਿੱਲ)-ਭਾਰਤ ਵਿਕਾਸ ਪ੍ਰੀਸ਼ਦ ਦੀਆਂ ਦੋਵਾਂ ਸ਼ਾਖਾਵਾਂ ਵਲੋਂ ਸ੍ਰੀ ਦਾਦੂ ਦਿਆਲ ਸੇਵਕ ਸੰਘ ਦੇ ਸਹਿਯੋਗ ਨਾਲ ਸਥਾਨਕ ਡੇਰਾ ਬਾਬਾ ਨਿਹਾਲ ਦਾਸ ਵਿਖੇ ਤੁਲਸੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ 100 ਤੁਲਸੀ ਦੇ ਪੌਦੇ ਅਤੇ ਗਮਲੇ ਵੰਡੇ ਗਏ। ਡੇਰੇ ਦੇ ਮੁਖੀ ਸਵਾਮੀ ਸ੍ਰੀ ਨਿਵਾਸ ਮਹੰਤ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਰੋਹ ਦੌਰਾਨ ਪ੍ਰੀਸ਼ਦ ਦੇ ਸੀਨੀਅਰ ਆਗੂ ਡਾ. ਰਾਜੇਸ਼ ਪੁਰੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਰਾਕੇਸ਼ ਸੱਚਦੇਵਾ, ਨਰੇਸ਼ ਪਾਲ ਕਾਂਸਲ, ਸੁਭਾਸ਼ ਗੋਇਲ, ਰਾਜਿੰਦਰ ਸਿੰਘ ਸਰਾਂ, ਰਾਮ ਕੁਮਾਰ ਗਰਗ, ਯਸ਼ਪਾਲ ਅਗਰਵਾਲ, ਸਵਾਮੀ ਵਿਵੇਕਾਨੰਦ ਸ਼ਾਖਾ ਦੇ ਪ੍ਰਧਾਨ ਨਰੇਸ਼ ਗੋਇਲ, ਨਰੇਸ਼ ਅਗਲਵਾਲ, ਅਮਿਤ ਮਿੱਤਲ, ਕੁਲਭੂਸ਼ਨ ਕੌੜਾ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਸਵਾਮੀ ਸ੍ਰੀ ਨਿਵਾਸ ਮਹੰਤ ਨੇ ਤੁਲਸੀ ਦੇ ਪੌਦੇ ਦੀ ਵਿਗਿਆਨਿਕ, ਵਾਤਾਵਰਨ ਅਤੇ ਧਾਰਮਿਕ ਮਹੱਤਤਾ ’ਤੇ ਚਾਨਣਾ ਪਾਇਆ ਅਤੇ ਸਭਨਾਂ ਨੂੰ ਅਪੀਲ ਕੀਤੀ ਕਿ ਉਹ ਤੁਲਸੀ ਦਾ ਬੂਟਾ ਆਪਣੇ ਘਰ ਵਿਚ ਲਾਜ਼ਮੀ ਲਾਉਣ। ਇਹ ਬੂਟਾ ਵਾਤਾਵਰਨ ਨੂੰ ਸ਼ੁੱਧ ਰੱਖਦਾ ਹੈ। ਖੇਤੀ ਵਿਰਾਸਤ ਮਿਸ਼ਨ ਦੇ ਜਗਤਾਰ ਸਿੰਘ ਧਾਲੀਵਾਲ ਨੇ ਲੋਕਾਂ ਨੂੰ ਆਰਗੈਨਿਕ ਅਰਥਾਤ ਕੁਦਰਤੀ ਵਿਧੀ ਨਾਲ ਖੇਤੀ ਕਰਨ ਦੀ ਪ੍ਰੇਰਨਾ ਦਿੱਤੀ। ਇਸ ਦੌਰਾਨ ਪ੍ਰੀਸ਼ਦ ਵਲੋਂ ਅਤੇ ਸ੍ਰੀ ਦਾਦੂ ਦਿਆਲ ਸੰਘ ਵਲੋਂ ਸਵਾਸੀ ਸ੍ਰੀ ਨਿਵਾਸ ਮਹੰਤ ਜੀ ਨੂੰ ਗੱਦੀਨਸ਼ੀਨ ਹੋਣ ਦੇ 50 ਵਰੇ੍ਹ ਪੂਰੇ ਹੋਣ ’ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਦਾ ਸੰਚਾਲਨ ਲਲਿਤ ਬਜਾਜ ਨੇ ਕੀਤਾ। ਇਸ ਮੌਕੇ ਪੂਰਨ ਚੰਦ ਮਿੱਤਲ, ਡਾ. ਦੇਵਰਾਜ, ਪਵਨ ਗੋਇਲ, ਸੁਰਿੰਦਰ ਸਿੰਘ, ਰਾਜਿੰਦਰ ਗੋਇਲ, ਪੁਨੀਤ ਸ਼ਰਮਾ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।