ਕੋਟਕਪੂਰਾ ਜਨਤਕ ਥਾਵਾਂ ’ਤੇ ਬਣੇ ਕੂੜੇ ਦੇ ਢੇਰ ਦੇ ਰਹੇ ਹਨ ਬਿਮਾਰੀਆਂ ਦਾ ਸੱਦਾ
ਟੀਚਰਜ਼ ਡੇਅ ਨਾਲ ਸੰਬੰਧਤਿ ਇੰਸਪੀਰੀਆ-2026 ਪ੍ਰੋਗਰਾਮ ਕਰਵਾਇਆ
ਕੋਟਕਪੂਰਾ, 6 ਸਤੰਬਰ (ਰਿੰਕੂ ਮਲਹੋਤਰਾ)- ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਰਾਧੇ ਕ੍ਰਿਸ਼ਨ ਧਾਮ ਨੇੜੇ ਮੌੜ ਫਾਰਮਰਜ਼ ਵਿਖੇ ਟੀਚਰਜ਼ ਡੇਅ ਨਾਲ ਸੰਬੰਧਿਤ ਇੰਸਪੀਰੀਆ 2026 ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ । ਇਸ ਮੌਕੇ ਉਨ੍ਹਾਂ ਸਮੂਹ ਟੀਚਰ ਸਹਿਬਾਨ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਕੋਟਕਪੂਰਾ, 6 ਸਤੰਬਰ (ਰਿੰਕੂ ਮਲਹੋਤਰਾ)- ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਰਾਧੇ ਕ੍ਰਿਸ਼ਨ ਧਾਮ ਨੇੜੇ ਮੌੜ ਫਾਰਮਰਜ਼ ਵਿਖੇ ਟੀਚਰਜ਼ ਡੇਅ ਨਾਲ ਸੰਬੰਧਿਤ ਇੰਸਪੀਰੀਆ 2026 ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ । ਇਸ ਮੌਕੇ ਉਨ੍ਹਾਂ ਸਮੂਹ ਟੀਚਰ ਸਹਿਬਾਨ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਪੀਕਰ ਸੰਧਵਾਂ ਨੇ ਟੀਚਰ ਡੇਅ ਨਾਲ ਸਬੰਧਿਤ ਇੰਸਪੀਰੀਆ 2026 ਪ੍ਰੋਗਰਾਮ ਉਲੀਕਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਧਿਆਪਕ ਦਾ ਦਰਜਾ ਸਾਡੇ ਜੀਵਨ ਵਿਚ ਇਕ ਪਰਮੇਸ਼ਵਰ ਦਾ ਦਰਜਾ ਹੈ, ਜੋ ਸਾਨੂੰ ਸਿੱਖਿਅਤ ਕਰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਨਾ ਸਿਰਫ਼ ਪਾਠਕ੍ਰਮ ਦਾ ਗਿਆਨ ਦਿੰਦੇ ਹਨ, ਸਗੋਂ ਵਿਦਿਆਰਥੀਆਂ ਦੇ ਸ਼ਖਸੀਅਤ ਵਿਕਾਸ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਨੀਂਹ ਵੀ ਰੱਖਦੇ ਹਨ।