07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸਰਕਾਰੀ ਕੰਨਿਆ ਸੈਕੰਡਰੀ ਸਕੂਲ ’ਚ ਪੋਸਕੋ ਐਕਟ ਤਹਿਤ ਗੈੱਸਟ ਲੈਕਚਰ ਕਰਵਾਇਆ

ਸਰਦੂਲਗੜ੍ਹ, 7 ਨਵੰਬਰ (ਜੀ. ਐਮ.

Ad Position 21
No active advertisement
ਅਜੀਤ ਡੈਸਕ 08-11-2026
ਸਰਦੂਲਗੜ੍ਹ, 7 ਨਵੰਬਰ (ਜੀ.ਐਮ.ਅਰੋੜਾ)- ਸਥਾਨਕ ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਖੇ ਪੋਕਸੋ ਐਕਟ ਸਬੰਧੀ ਗੈੱਸਟ ਲੈਕਚਰ ਕਰਵਾਇਆ ਗਿਆ। ਤਰੁਣ ਵਾਲੀਆ ਸਿਵਲ ਜੱਜ ਜੂਨੀਅਰ ਡਵੀਜ਼ਨ ਸਰਦੂਲਗੜ੍ਹ ਨੇ ਪੋਕਸੋ ਐਕਟ, ਬੱਚਿਆਂ ਦੇ ਕਾਨੂੰਨੀ ਅਧਿਕਾਰਾਂ ਤੇ ਸੁਰੱਖਿਆ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਕਸੋ ਐਕਟ 2012 ਦਾ ਮੁੱਖ ਉਦੇਸ਼ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਿਣਸੀ ਅਪਰਾਧਾਂ ਤੇ ਸ਼ੋਸ਼ਣ ਤੋਂ ਸੁਰੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ, ਨਿੱਜੀ ਸੁਰੱਖਿਆ, ਚੰਗੇ ਤੇ ਮਾੜੇ ਵਿਵਹਾਰ ਦੀ ਪਛਾਣ ਕਰਨ ਅਤੇ ਕਿਸੇ ਵੀ ਅਣਉੱਚਿਤ ਘਟਨਾ ਬਾਰੇ ਬਿਨਾਂ ਡਰ ਦੇ ਮਾਪਿਆਂ, ਅਧਿਆਪਕਾਂ ਜਾਂ ਸਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੀ ਸੁਰੱਖਿਅਤ ਵਰਤੋਂ, ਆਨਲਾਈਨ ਧੋਖਾਧੜੀ ਤੋਂ ਬਚਾਅ, ਨਿੱਜੀ ਜਾਣਕਾਰੀ ਅਤੇ ਫ਼ੋਟੋਆਂ ਸਾਂਝੀਆਂ ਕਰਨ ਸਮੇਂ ਸਾਵਧਾਨੀ ਵਰਤਣ ਅਤੇ ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ ਗਈ। ਮੰਚ ਸੰਚਾਲਨ ਗੁਰਤੇਜ ਸਿੰਘ ਨੇ ਕੀਤਾ। ਇਸ ਮੌਕੇ ਇੰਚਾਰਜ ਪ੍ਰਿੰਸੀਪਲ ਰੇਖਾ ਰਾਣੀ, ਐਡਵੋਕੇਟ ਭੁਪਿੰਦਰ ਸਿੰਘ, ਰਾਜਪਾਲ ਸਿੰਘ, ਰਮਨਦੀਪ ਕੌਰ, ਅੰਜੂ ਖੇੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੌਇਲ ਕਾਲਜ ਬੋੜਵਾਲ ਵਿਖੇ ਦੀਵਾਲੀ ਮੌਕੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੱਤਾ ਅਗਲੀ ਖ਼ਬਰ ਸਰਕਾਰੀ ਸਕੂਲ ਕੋਟੜਾ ਕਲਾਂ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ
Ad Position 24