07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਕੋਟਕਪੂਰਾ, 6 ਸਤੰਬਰ (ਮੋਹਰ ਸਿੰਘ ਗਿੱਲ)- ਡੀ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਕੋਟਕਪੂਰਾ, 6 ਸਤੰਬਰ (ਮੋਹਰ ਸਿੰਘ ਗਿੱਲ)- ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਕਿੰਡਰਗਾਰਟਨ ਦੇ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵਲੋਂ ਸਕੂਲ ਦੇ ਵਿਹੜੇ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਰਾਜਬੀਰ ਸਿੰਘ ਕੰਗ ਨੇ ਆਏ ਹੋਏ ਮਹਿਮਾਨਾਂ ਵਾਈਸ ਚੇਅਰਮੈਨ ਰਾਜ ਕੁਮਾਰ ਅਗਰਵਾਲ, ਸਤੀਸ਼ ਬਾਂਸਲ, (ਐਲ.ਐਮ.ਸੀ) ਸੰਦੀਪ ਕਟਾਰੀਆ (ਐਲ.ਐਮ.ਸੀ) ਉੁਮੇਸ਼ ਗਰਗ (ਐਲ.ਐਮ.ਸੀ), ਮਹੇਸ਼ ਕਟਾਰੀਆ (ਪ੍ਰਧਾਨ ਗਊਸ਼ਾਲਾ), ਕ੍ਰਿਸ਼ਨ ਗੋਇਲ ਸੈਕਟਰੀ ਗਊਸ਼ਾਲਾ, ਨਿਰਮਲ ਬਾਂਸਲ ਮੈਂਬਰ ਗਊਸ਼ਾਲਾ), ਸੁਭਾਸ਼ ਕਟਾਰੀਆ ਜੁਆਇੰਟ ਸੈਕਟਰੀ ਗਉੂਸ਼ਾਲਾ, ਐਡਵੋਕੇਟ ਪ੍ਰਵੀਨ ਸਿੰਗਲਾ, ਐਡਵੋਕੇਟ ਨੀਰਜ ਸਿੰਗਲਾ, ਕਪਿਲ ਕੁਮਾਰ ਗੋਇਲ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਸੁਭਾਸ਼ ਗੋਇਲ ਸੀਨੀਅਰ ਸਟੇਟ ਮੈਂਬਰ ਭਾਰਤ ਵਿਕਾਸ ਪ੍ਰੀਸ਼ਦ ਅਤੇ ਬ੍ਰਹਮਾ ਕੁਮਾਰੀ ਆਸ਼ਰਮ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ । ਪ੍ਰੋਗਰਾਮ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ ’ਤੇ ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ ਵਲੋਂ ਦੀਪ ਜੋਤੀ ਕਰਕੇ ਕੀਤੀ ਗਈ । ਸਕੂਲ ਦੀਆਂ ਵਿਦਿਆਰਥਣਾਂ ਵਲੋਂ ਭਜਨ ਸੌਂਗ ਪੇਸ਼ ਕੀਤਾ ਗਿਆ । ਸਕੂਲ ਦੇ ਗਰਾਊਂਡ ਨੂੰ ਅਧਿਆਪਕਾਂ ਵਲੋਂ ਬੜੇ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ । ਨਰਸਰੀ ਦੇ ਨੰਨੇ-ਮੁੰਨੇ ਵਿਦਿਆਰਥੀਆਂ ਵਲੋਂ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਪ੍ਰੋਗਰਾਮ ਵਿਚ ਯੂ.ਕੇ.ਜੀ ਅਤੇ ਪਹਿਲੀ ਜਮਾਤ ਦੇ ਬੱਚਿਆਂ ਨੇ ਸ੍ਰੀ ਕ੍ਰਿਸ਼ਨ ਦੇ ਗੀਤਾਂ ’ਤੇ ਡਾਂਸ ਕੀਤਾ ਅਤੇ ਦੂਜੀ ਜਮਾਤ ਵਲੋਂ ਸਕਿੱਟ ਦੀ ਪੇਸ਼ਕਾਰੀ ਕੀਤੀ। ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਵੀ ਕੀਤਾ । ਉਨ੍ਹਾਂ ਕਿੰਡਰਗਾਰਟਨ ਦੇ ਕੋਆਰਡੀਨੇਟਰ ਹਰਿੰਦਰ ਕੌਰ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ’ਤੇ ਵਧਾਈ ਦਿੱਤੀ । ਸਟੇਜ ਸਕੱਤਰ ਦੀ ਭੂਮਿਕਾ ਸ਼ੀਨਮ ਗੋਇਲ, ਅੰਬਿਕਾ ਸ਼ਰਮਾ, ਵਿਦਿਆਰਥਣ ਮਨਜੋਤ ਕੌਰ ਅਤੇ ਕੈਮੀ ਵਲੋਂ ਸਾਂਝੇ ਤੌਰ ’ਤੇ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਸਪੀਕਰ ਸੰਧਵਾਂ ਨੇ ਵਰਿੰਦਾਵਨ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ
Ad Position 24