07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮਚਾਕੀ ਖ਼ੁਰਦ ਦਾ 36ਵਾਂ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ

ਸਾਦਿਕ, 6 ਸਤੰਬਰ (ਆਰ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਸਾਦਿਕ, 6 ਸਤੰਬਰ (ਆਰ.ਐਸ.ਧੁੰਨਾ)-ਪਿੰਡ ਮਚਾਕੀ ਖ਼ੁਰਦ ਵਿਖੇ ਸੰਤ ਬਾਬਾ ਖਜ਼ਾਨ ਸਿੰਘ ਦੀ ਯਾਦ ਨੂੰ ਸਮਰਪਿਤ ਮੇਲਾ ਕਮੇਟੀ ਵਲੋਂ ਗ੍ਰਾਮ ਪੰਚਾਇਤ, ਪਿੰਡ ਦੇ ਐਨ.ਆਰ.ਆਈ ਵੀਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ 36ਵਾਂ ਕਬੱਡੀ ਕੱਪ ਕਰਵਾਇਆ ਗਿਆ। ਮੇਲਾ ਕਮੇਟੀ ਪ੍ਰਧਾਨ ਤੇਜਿੰਦਰ ਸਿੰਘ ਸੇਖੋਂ, ਮੌਜੂਦਾ ਸਰਪੰਚ ਮਨਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਸਮੇਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਭਾਈ ਸੁਰਿੰਦਰ ਸਿੰਘ ਢੰਡਰੀਆਂ ਵਾਲੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਖੇਡ ਮੇਲੇ ਦਾ ਉਦਘਾਟਨ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਧਰਮਪਤਨੀ ਬੀਬੀ ਬੇਅੰਤ ਕੌਰ ਸੇਖੋਂ, ਉਨ੍ਹਾਂ ਦੇ ਸਪੁੱਤਰ ਅਨਮੋਲ ਸਿੰਘ ਸੇਖੋਂ, ਸੰਤ ਬਾਬਾ ਖਜ਼ਾਨ ਸਿੰਘ ਮੇਲਾ ਕਮੇਟੀ ਅਤੇ ਗ੍ਰਾਮ ਪੰਚਾਇਤ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਹੋਏ ਲੜਕੀਆਂ ਦੇ ਸ਼ੋਅ ਮੈਚਾਂ ’ਚ ਮਟਰੋਡਾ ਦੀ ਟੀਮ ਨੇ ਲੱਖੀ ਜੰਗਲ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਕਬੱਡੀ 55 ਕਿੱਲੋ ਭਾਰ ਵਰਗ ’ਚ 75 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਘੋਲੀਆ ਕਲਾਂ ਦੀ ਟੀਮ ਪਹਿਲੇ ਅਤੇ ਜਲਾਲਾਬਾਦ ਦੀ ਟੀਮ ਦੂਜੇ ਨੰਬਰ ’ਤੇ ਰਹੀ। ਕਬੱਡੀ 65 ਕਿਲੋ ਭਾਰ ਵਰਗ ’ਚ ਹੋਏ ਮੁਕਾਬਲਿਆਂ ਵਿਚ ਅਬਲੂਖਰਾਣਾ ਨੇ ਪਹਿਲਾ ਅਤੇ ਕਿਸ਼ਨਪੁਰਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨਿਰੋਲ ਉਪਨ ਵਿਚੋਂ ਡੱਗੋ ਰੋਮਾਣਾ ਦੀ ਟੀਮ ਨੇ ਸੇਖਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਨਿਰੋਲ ਉਪਨ ਦੇ ਫਾਈਨਲ ਮੁਕਾਬਲਿਆਂ ਵਿਚੋਂ ਨਿੱਕਾ ਡੱਗੋ ਰੋਮਾਣਾ ਨੂੰ ਬੈਸਟ ਰੇਡਰ ਅਤੇ ਗੀਤੂ ਡੱਗੋ ਰੋਮਾਣਾ ਨੂੰ ਬੈਸਟ ਜਾਫੀ ਐਲਾਨਿਆ ਗਿਆ। ਕਬੱਡੀ ਓਪਨ ’ਚ ਕੁੱਲ 28 ਟੀਮਾਂ ਐਂਟਰ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ ਸੂਰੇਵਾਲਾ ਦੀ ਟੀਮ ਅਤੇ ਸਾਧੂ ਵਾਲਾ ਦੀ ਟੀਮ ਵਿਚਕਾਰ ਹੋਏ ਫ਼ਸਵੇਂ ਫ਼ਾਈਨਲ ਮੁਕਾਬਲੇ ’ਚ ਸੂਰੇਵਾਲਾ ਦੀ ਟੀਮ ਨੇ ਸਾਧੂਵਾਲਾ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਆਪਣੇ ਨਾਂਅ ਕਰ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਮੀਨਾ ਡਰੋਲੀ ਭਾਈ ਨੂੰ ਬੈਸਟ ਰੇਡਰ ਅਤੇ ਲੱਖਾ ਮਾੜੀ ਨੂੰ ਬੈਸਟ ਜਾਫੀ ਐਲਾਨਿਆ ਗਿਆ। ਇਸ ਖੇਡ ਮੇਲੇ ’ਚ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਦੇ ਪੀ.ਏ. ਦਲੇਰ ਸਿੰਘ ਡੋਡ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਫ਼ਰੀਦਕੋਟ ਨੇ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ। ਮੇਲੇ ਵਿਚ ਰੈਫਰੀਆਂ ਦੀਆਂ ਸੇਵਾਵਾਂ ਜੀਤ ਫਿੱਡੇ ਅਤੇ ਰਣਜੀਤ ਫਿੱਡੇ ਨੇ ਆਪਣੇ ਸਾਥੀਆਂ ਨਾਲ ਬਾਖੂਬੀ ਨਿਭਾਈਆਂ। ਇਸ ਮੇਲੇ ਵਿਚ ਮੰਦਰ ਮਿਰਜ਼ੇ ਕੇ, ਬਿੰਦਰ ਮਿਸ਼ਰੀ ਵਾਲਾ, ਲੱਖਾ ਉਕੰਦਵਾਲਾ, ਕੁਲਦੀਪ ਅਰਾਈਆਂਵਾਲਾ ਨੇ ਆਪਣੀ ਕਮੈਂਟਰੀ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਮੇਲਾ ਕਮੇਟੀ ਦੇ ਪ੍ਰਧਾਨ ਤੇਜਿੰਦਰ ਸਿੰਘ ਸੇਖੋਂ, ਸਰਪੰਚ ਮਨਿੰਦਰ ਸਿੰਘ ਬਰਾੜ ਅਤੇ ਗ੍ਰਾਮ ਪੰਚਾਇਤ ਵਲੋਂ ਮੇਲੇ ’ਚ ਸਹਿਯੋਗ ਦੇਣ ਲਈ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਿਨਾਂ ਡਿੱਪਰਾਂ ਅਤੇ ਰਿਫ਼ਲੈਕਟਰਾਂ ਦੇ ਸੜਕ ਕਿਨਾਰੇ ਖੜ੍ਹੇ ਵਾਹਨ ਹਾਦਸਿਆਂ ਦਾ ਬਣ ਰਹੇ ਕਾਰਨ ਅਗਲੀ ਖ਼ਬਰ ਬਿਜਲੀ ਘੱਟ ਆਉਣ ਕਾਰਨ ਖੇਤਾਂ ’ਚ ਪੇਪੜੀਆਂ ਬਣਨੀਆਂ ਸ਼ੁਰੂ
Ad Position 24