07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

4 ਕਿਲੋ 29 ਗਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ

ਫ਼ਰੀਦਕੋਟ, 7 ਸਤੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 4 ਕਿਲੋ 29 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਇਨ੍ਹਾਂ ਤੋਂ ਇਕ ਬਰੀਜਾ ਗੱਡੀ ਤੇ 3 ਐਪਲ ਦੇ ਮੋਬਾਈਲ ਫ਼ੋਨ ਵੀ ਮਿਲੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਫ਼ਰੀਦਕੋਟ, 7 ਸਤੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 4 ਕਿਲੋ 29 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਇਨ੍ਹਾਂ ਤੋਂ ਇਕ ਬਰੀਜਾ ਗੱਡੀ ਤੇ 3 ਐਪਲ ਦੇ ਮੋਬਾਈਲ ਫ਼ੋਨ ਵੀ ਮਿਲੇ ਹਨ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਉਰਫ਼ ਸੀਪਾ ਵਾਸੀ ਪਿੰਡ ਹਰੀਕੇ ਕਲਾਂ, ਥਾਣਾ ਬਰੀਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਮਨਵੀਰ ਸਿੰਘ ਉਰਫ਼ ਹਨੀ, ਪ੍ਰਵੇਸ਼ ਪੁੱਤਰ ਰੌਸ਼ਨ ਲਾਲ, ਵਾਸੂ ਬਿਰਲਾ ਪੁੱਤਰ ਵਿਨੋਦ ਕੁਮਾਰ ਵਾਸੀ ਮੋਗਾ ਰੋਡ ਨਾਨਕ ਨਗਰੀ, ਕੋਟਕਪੂਰਾ ਵਜੋਂ ਹੋਈ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਇਹ ਇਕ ਵੱਡੀ ਸਫ਼ਲਤਾ ਹੈ ਪੁਲਿਸ ਦੀ। ਜਿਸ ਨੂੰ ਯੋਜਨਾਬੱਧ, ਖ਼ੂਫ਼ੀਆਂ ਜਾਣਕਾਰੀ ਦੇ ਆਧਾਰ’ਤੇ ਕੀਤੀ ਗਈ ਕਾਰਵਾਈ ਦਾ ਨਤੀਜਾ ਹੈ। ਉ੍ਹਨਾਂ ਦੱਸਿਆ ਕਿ ਮੁੱਢਲੀ ਤਫ਼ਤੀਸ ’ਚ ਇਹ ਸਾਹਮਣੇ ਆਇਆ ਹੈ ਕਿ ਵਾਸੂ ਬਿਰਲਾ ’ਤੇ ਨਸ਼ਾ ਤਸਕਰੀ ਦਾ ਪਹਿਲਾਂ ਵੀ ਇਕ ਮੁਕੱਦਮਾ ਦਰਜ, ਸੰਦੀਪ ਸਿੰਘ ਉਰਫ਼ ਸੀਪਾ ਵਿਰੁੱਧ ਨਸ਼ਾ ਤਸਕਰੀ ਦੇ ਤਿੰਨ ਮੁਕੱਦਮੇ ਦਰਜ ਹਨ। ਇਹ ਕਾਰਵਾਈ 5 ਸਤੰਬਰ ਨੂੰ ਐਸ.ਆਈ ਹਾਕਮ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਵਲੋਂ ਥਾਣਾ ਸਦਰ ਕੋਟਕਪੂਰਾ ਦੇ ਇਲਾਕੇ ਵਿਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ/ਵਾਹਨਾਂ ਦੀ ਚੈਕਿੰਗ ਦੌਰਾਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਤੋਂ ਇਹ ਬਰਾਮਦਗੀ ਡੀ.ਐਸ.ਪੀ. ਜਗਤਾਰ ਸਿੰਘ ਦੀ ਹਾਜ਼ਰੀ ਵਿਚ ਕੀਤੀ ਗਈ। ਪੁਲਿਸ ਨੇ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਬਰਾਮਦ ਹੈਰੋਇਨ ਦੀ ਸਪਲਾਈ ਦੇ ਸਰੋਤ, ਪ੍ਰਾਪਤਕਰਤਾਵਾਂ ਅਤੇ ਨੈਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਅਹਿਮ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬੰਦ ਪਈ 22 ਨੰਬਰ ਵਾਰਡ ਦੀ ਨਿਕਾਸੀ ਨੂੰ ਚਾਲੂ ਕਰਵਾਇਆ ਅਗਲੀ ਖ਼ਬਰ ਐਡਵੋਕੇਟ ਮਾਨ ’ਤੇ ਦਰਜ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਵਕੀਲਾਂ ਵਲੋਂ ਹੜਤਾਲ
Ad Position 24