ਸਾਦਿਕ, 20 ਸਤੰਬਰ (ਆਰ.ਐਸ.ਧੁੰਨਾ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਬਲਾਕ ਸਾਦਿਕ ਦੇ ਸਰਪ੍ਰਸਤ ਗੁਰਮੀਤ ਸਿੰਘ ਡੋਡ ਅਤੇ ਮੀਤ ਪ੍ਰਧਾਨ ਕੁਲਦੀਪ ਸਿੰਘ ਸਾਧੂਵਾਲਾ ਦੀ ਅਗਵਾਈ ਹੇਠ ਪਿੰਡ ਡੋਡ ਵਿਖੇ ਹੋਈ । ਇਸ ਮੌਕੇ ਪਿੰਡ ਇਕਾਈ ਡੋਡ ਦਾ ਗਠਨ ਕੀਤਾ ਗਿਆ ਜਿਸ ਵਿਚ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਨੂੰ ਇਕਾਈ ਪ੍ਰਧਾਨ, ਮੀਤ ਪ੍ਰਧਾਨ ਸੁਖਚੈਨ ਸਿੰਘ, ਜਰਨਲ ਸਕੱਤਰ ਬਲਟੇਕ ਸਿੰਘ, ਖਜ਼ਾਨਚੀ ਹਰਪ੍ਰੀਤ ਸਿੰਘ, ਪ੍ਰੈੱਸ ਸਕੱਤਰ ਸੁਖਸਾਂਤ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਦਵਿੰਦਰ ਸਿੰਘ, ਪ੍ਰਭਜਿੰਦਰ ਸਿੰਘ, ਧਰਮ ਸਿੰਘ, ਰਾਜਵਿੰਦਰ ਸਿੰਘ, ਮਨਧੀਰ ਸਿੰਘ ਸਾਰੇ ਮੈਂਬਰ ਨਿਯੁਕਤ ਕੀਤੇ ਗਏ। ਇਸ ਮੌਕੇ ਨਵਨਿਯੁਕਤ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਯੂਨੀਅਨ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਗੁਰਮੇਜ ਸਿੰਘ ਬੁੱਟਰ, ਦਲਬੀਰ ਸਿੰਘ ਬੁੱਟਰ, ਸਵਰਨ ਸਿੰਘ ਗੁੱਜਰ, ਹੈਪੀ ਚਾਵਲਾ ਪ੍ਰੈੱਸ ਸਕੱਤਰ ਬਲਾਕ ਸਾਦਿਕ, ਕੁਲਦੀਪ ਸਿੰਘ ਸਾਧੂਵਾਲਾ, ਜਲੋਰ ਸਿੰਘ, ਗੁਰਮੀਤ ਸਿੰਘ ਸਾਦਿਕ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ।