ਅਵਤਾਰ ਸਿੰਘ ਬਰਾੜ ਵੈਲਫ਼ੇਅਰ ਸੁਸਾਇਟੀ ਨੇ ਦੂਜੇ ਦਿਨ ਵੀ ਬੂਟੇ ਵੰਡੇ
ਸ਼ਹਿਰ ਦੇ ਜੋਗਰ ਪਾਰਕ ਦੀ ਟੈਂਕੀ ’ਚ ਨੌਜਵਾਨ ਦੀ ਲਾਸ਼ ਮਿਲੀ
ਬਠਿੰਡਾ , 20 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਜੋਗਰ ਪਾਰਕ ਦੀ ਪਾਣੀ ਵਾਲੀ ਟੈਂਕੀ ’ ਚ ਇਕ ਲਾਸ਼ ਤੈਰ ਰਹੀ ਹੈ , ਘਟਨਾ ਦੀ ਸੂਚਨਾ ਮਿਲਣ ‘ ਤੇ ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਰਾਜਿੰਦਰ ਕੁਮਾਰ , ਸੰਦੀਪ ਗਿੱਲ ਐਂਬੂਲੈਂਸ ਸਮੇਤ ਜੋਗਰ ਪਾਰਕ ਪਹੁੰਚੇ , ਜਿੱਥੇ ਉਨ੍ਹਾਂ ਵੇਖਿਆ ਕਿ ਪਾਣੀ ਦੀ ਟੈਂਕੀ ’ ਚ ਇਕ ਲਾਸ਼ ਤੈਰ ਰਹੀ ਸੀ । ਥਰਮਲ ਥਾਣੇ ਦੀ ਪੁਲਿਸ ਟੀਮ ਨੇ ਮੌਕੇ ‘ ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ।
ਬਠਿੰਡਾ , 20 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਜੋਗਰ ਪਾਰਕ ਦੀ ਪਾਣੀ ਵਾਲੀ ਟੈਂਕੀ ’ ਚ ਇਕ ਲਾਸ਼ ਤੈਰ ਰਹੀ ਹੈ , ਘਟਨਾ ਦੀ ਸੂਚਨਾ ਮਿਲਣ ‘ ਤੇ ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਰਾਜਿੰਦਰ ਕੁਮਾਰ , ਸੰਦੀਪ ਗਿੱਲ ਐਂਬੂਲੈਂਸ ਸਮੇਤ ਜੋਗਰ ਪਾਰਕ ਪਹੁੰਚੇ , ਜਿੱਥੇ ਉਨ੍ਹਾਂ ਵੇਖਿਆ ਕਿ ਪਾਣੀ ਦੀ ਟੈਂਕੀ ’ ਚ ਇਕ ਲਾਸ਼ ਤੈਰ ਰਹੀ ਸੀ । ਥਰਮਲ ਥਾਣੇ ਦੀ ਪੁਲਿਸ ਟੀਮ ਨੇ ਮੌਕੇ ‘ ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ । ਸਹਾਰਾ ਟੀਮ ਨੇ ਥਰਮਲ ਥਾਣੇ ਦੀ ਹਾਜ਼ਰੀ ਵਿਚ ਲਾਸ਼ ਨੂੰ ਬਾਹਰ ਕੱਢਿਆ । ਮ੍ਰਿਤਕ ਨੌਜਵਾਨ ਕੋਲੋਂ ਅਜਿਹਾ ਕੋਈ ਦਸਤਾਵੇਜ਼ ਨਹੀਂ ਮਿਲਿਆ , ਜੋ ਮ੍ਰਿਤਕ ਨੌਜਵਾਨ ਦੀ ਪਹਿਚਾਣ ਕਰਨ ਵਿਚ ਮਦਦ ਹੋ ਸਕਦੀ । ਸਹਾਰਾ ਟੀਮ ਵਲੋਂ ਐਂਬੂਲੈਂਸ ਰਾਹੀਂ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ ।