ਕਣਕ ਦੇ ਮੁੱਲ ’ਚ 25 ਰੁਪਏ ਵਾਧਾ ਖ਼ਰਚ ਦੇ ਮੁਕਾਬਲੇ ਘੱਟ : ਹਰਦੇਵ ਸਿੰਘ ਬਰਾੜ
ਫ਼ਰੀਦਕੋਟ, 2 ਅਕਤੂਬਰ (ਜਸਵੰਤ ਸਿੰਘ ਪੁਰਬਾ)-ਕੇਂਦਰ ਸਰਕਾਰ ਵਲੋਂ 6 ਫ਼ਸਲਾਂ ਦੇ ਰੇਟ ਵਿਚ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧਾ ਕੀਤਾ ਗਿਆ ਹੈ ਜੋ ਕਿ ਕਿਸਾਨਾਂ ਨਾਲ ਕੋਝਾਂ ਮਜ਼ਾਕ ਕੀਤਾ ਗਿਆ। ਹਰਦੇਵ ਸਿੰਘ ਬਰਾੜ ਘਣੀਏ ਵਾਲਾ ਜਰਨਲ ਸਕੱਤਰ ਕਿਸਾਨ ਵਿੰਗ ਪੰਜਾਬ ਮਿਸਲ ਸਤਲੁਜ ਨੇ ਕਿਹਾ ਕਿ ਕਣਕ ਦੇ ਮੁੱਲ ਵਿਚ ਸਿਰਫ 25 ਰੁਪਏ ਵਾਧਾ ਕਰ ਕੇ ਕਿਸਾਨਾਂ ਦੇ ਫ਼ਸਲ ਤੇ ਖਰਚੇ ਦੇ ਵਾਧੇ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ।
ਹ
ਹਰਦੇਵ ਸਿੰਘ ਬਰਾੜ ਘਣੀਏ ਵਾਲਾ।
03-10-2026
ਫ਼ਰੀਦਕੋਟ, 2 ਅਕਤੂਬਰ (ਜਸਵੰਤ ਸਿੰਘ ਪੁਰਬਾ)-ਕੇਂਦਰ ਸਰਕਾਰ ਵਲੋਂ 6 ਫ਼ਸਲਾਂ ਦੇ ਰੇਟ ਵਿਚ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧਾ ਕੀਤਾ ਗਿਆ ਹੈ ਜੋ ਕਿ ਕਿਸਾਨਾਂ ਨਾਲ ਕੋਝਾਂ ਮਜ਼ਾਕ ਕੀਤਾ ਗਿਆ। ਹਰਦੇਵ ਸਿੰਘ ਬਰਾੜ ਘਣੀਏ ਵਾਲਾ ਜਰਨਲ ਸਕੱਤਰ ਕਿਸਾਨ ਵਿੰਗ ਪੰਜਾਬ ਮਿਸਲ ਸਤਲੁਜ ਨੇ ਕਿਹਾ ਕਿ ਕਣਕ ਦੇ ਮੁੱਲ ਵਿਚ ਸਿਰਫ 25 ਰੁਪਏ ਵਾਧਾ ਕਰ ਕੇ ਕਿਸਾਨਾਂ ਦੇ ਫ਼ਸਲ ਤੇ ਖਰਚੇ ਦੇ ਵਾਧੇ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ। ਕਿਸਾਨਾਂ ਦੇ ਫ਼ਸਲ ਦੇ ਖਰਚੇ ਬੀਜ ਖਾਦ ਸਪਰੇ ਅਤੇ ਫ਼ਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਡੀਜ਼ਲ ਸੰਦਾਂ ਸਮੇਤ ਟਰੈਕਟਰ ਸਭ ਕੁਝ ਮਹਿੰਗਾ ਹੋਣ ਕਾਰਨ ਅਤੇ ਲੇਬਰ ਵੀ ਮਹਿੰਗੀ ਹੋਣ ਕਾਰਨ ਕਿਸਾਨ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। ਵਿਆਜ ਦੇ ਬੋਝ ਨਾਲ ਛੋਟੇ ਕਿਸਾਨ ਬੇ ਜ਼ਮੀਨੇ ਹੋ ਰਹੇ ਹਨ, ਜਿਸ ਨਾਲ ਕਿਸਾਨੀ ਵਰਗ ਵਿਚ ਰੋਸ ਤੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਤਿਆਰੀ ਦਾ ਮੁੱਢ ਬੰਨਿ੍ਹਆ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਦਿੱਤਾ ਜਾਵੇ ਅਤੇ ਦੁਜੀਆਂ ਜਿਵੇ ਸਰੋਂ ਦੇ ਵਿਚ ਘੱਟੋ-ਘੱਟ ਸਮਰਥਨ ਵਿਚ ਵਾਧਾ ਕੀਤਾ ਜਾਵੇ ਅਤੇ ਤੁਰੰਤ ਕਣਕ ਦੇ ਮੁੱਲ ਵਿਚ 250 ਅਤੇ ਸਰੋਂ ਦੇ ਮੁੱਲ ਵਿਚ 1000 ਰੁਪਏ ਵਾਧਾ ਕੀਤਾ ਜਾਵੇ। ਪੰਜਾਬ ਸਰਕਾਰ ਤੋਂ ਵੀ ਮੰਗ ਹੈ ਕਿ ਕਿਸਾਨਾਂ ਨੂੰ ਕਣਕ ਤੇ 100 ਰੁਪਏ ਕੁਵਿੰਟਲ ਬੋਨਸ ਦਿੱਤਾ ਜਾਵੇ।