03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਡਿਪਟੀ ਡੀ.ਐਮ.ਓ. ਨੇ ਅਨਾਜ ਮੰਡੀ ਕੋਟਕਪੂਰਾ ’ਚ ਸਫ਼ਾਈ ਪ੍ਰਬੰਧ ਤੇਜ਼ ਕਰਵਾਏ

ਕੋਟਕਪੂਰਾ, 2 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਅਨਾਜ ਮੰਡੀ ਵਿਚ ਕਾਫ਼ੀ ਦਿਨਾਂ ਤੋਂ ਸਫ਼ਾਈ ਦੇ ਪ੍ਰਬੰਧਾਂ ਨੂੰ ਲੈ ਕੇ ਵਧੇਰੇ ਚਰਚਾ ਹੋ ਰਹੀ ਸੀ, ਥਾਂ ਥਾਂ ਲੱਗੇ ਕੂੜੇ ਦੇ ਢੇਰ, ਆਵਾਰਾ ਪਸ਼ੂਆਂ ਦਾ ਝੁੰਡ ਕਿਸਾਨਾਂ ਨੂੰ ਫ਼ਸਲਾਂ ਵੇਚਣ ਸਮੇਂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅੱਜ ਅਨਾਜ ਮੰਡੀ ਦੀ ਹਦੂਦ ਵਿਚ ਡਿਪਟੀ ਡੀ.

Ad Position 21
No active advertisement
ਅਜੀਤ ਡੈਸਕ 03-10-2026
ਕੋਟਕਪੂਰਾ, 2 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਅਨਾਜ ਮੰਡੀ ਵਿਚ ਕਾਫ਼ੀ ਦਿਨਾਂ ਤੋਂ ਸਫ਼ਾਈ ਦੇ ਪ੍ਰਬੰਧਾਂ ਨੂੰ ਲੈ ਕੇ ਵਧੇਰੇ ਚਰਚਾ ਹੋ ਰਹੀ ਸੀ, ਥਾਂ ਥਾਂ ਲੱਗੇ ਕੂੜੇ ਦੇ ਢੇਰ, ਆਵਾਰਾ ਪਸ਼ੂਆਂ ਦਾ ਝੁੰਡ ਕਿਸਾਨਾਂ ਨੂੰ ਫ਼ਸਲਾਂ ਵੇਚਣ ਸਮੇਂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅੱਜ ਅਨਾਜ ਮੰਡੀ ਦੀ ਹਦੂਦ ਵਿਚ ਡਿਪਟੀ ਡੀ.ਐਮ.ਓ ਹਰਪ੍ਰੀਤ ਸਿੰਘ ਦੀ ਅਗਵਾਈ ’ਚ ਸਫ਼ਾਈ ਪ੍ਰਬੰਧਾਂ ਨੂੰ ਤੇਜ਼ ਕੀਤਾ ਗਿਆ ਅਤੇ ਥਾਂ ਥਾਂ ’ਤੇ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾ ਕੇ ਉਨ੍ਹਾਂ ਨੂੰ ਨਸ਼ਟ ਕੀਤਾ ਗਿਆ। ਡਿਪਟੀ ਡੀ.ਐਮ.ਓ ਹਰਪ੍ਰੀਤ ਸਿੰਘ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਨੇ ਦੱਸਿਆ ਮੰਡੀ ਵਿਚ ਥਾਂ ਥਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਸਨ, ਰਾਤ ਸਮੇਂ ਬਾਹਰੋਂ ਆ ਕੇ ਸ਼ਰਾਰਤੀ ਅਨਸਰ ਮੰਡੀ ਵਿਚ ਚੋਰੀਆਂ ਅਤੇ ਕੂੜਾ ਸੁੱਟ ਜਾਂਦੇ ਸਨ ਜਿਨਾਂ ’ਤੇ ਹੁਣ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਮੰਡੀ ਵਿਚ ਕਿਸਾਨਾਂ ਨੂੰ ਸੀਜ਼ਨ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ ਅਤੇ ਸਾਰੇ ਗੇਟਾਂ ਦੀ ਮੁਰੰਮਤ ਵੀ ਜਲਦ ਕਰਵਾਈ ਜਾ ਰਹੀ ਹੈ। ਪਰਵਾਸੀ ਮਜ਼ਦੂਰਾਂ ਨੂੰ ਅਨਾਜ ਮੰਡੀ ਵਿਚੋਂ ਕੱਢਿਆ ਜਾ ਰਿਹਾ ਹੈ ਤਾਂ ਜੋ ਰਾਤ ਸਮੇਂ ਕਿਸਾਨਾਂ, ਮਜ਼ਦੂਰਾਂ, ਲੇਬਰ ਕਰਨ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਮੰਡੀ ਅਫ਼ਸਰ ਸਿਮਰਨਜੀਤ ਸਿੰਘ ਮੱਕੜ, ਗੁਰਿੰਦਰ ਸਿੰਘ ਇੰਸਪੈਕਟਰ, ਅਮੀਤੋਜ ਸ਼ਰਮਾ ਸਬਜ਼ੀ ਮੰਡੀ ਸੁਪਰਵਾਈਜ਼ਰ, ਸੁਰਿੰਦਰ ਪਾਲ ਸਿੰਘ, ਕਰਤਾਰ ਸਿੰਘ, ਰਮੇਸ਼ ਕੁਮਾਰ ਗਾਬਾ, ਬ੍ਰਹਮ ਪ੍ਰਕਾਸ਼ ਮਨੀਮ ਯੂਨੀਅਨ ਵੈਲਫੇਅਰ ਪ੍ਰਧਾਨ, ਰਵਿੰਦਰ ਸਿਡਾਨਾ ਸਮੇਤ ਕਮੇਟੀ ਕਰਮਚਾਰੀ ਤੇ ਆੜ੍ਹਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਾਂਧੀ ਜੈਅੰਤੀ ’ਤੇ ‘ਰਨ ਫਾਰ ਡੀ.ਏ.ਵੀ’ ਮੈਰਾਥਨ ਦੌੜ ਅਗਲੀ ਖ਼ਬਰ ਵਾੜਾਦਰਾਕਾ ਸਰਕਲ ਦੇ ਬੇਅੰਤ ਸਿੰਘ ਸਿੱਧੂ ਕੋਰ ਕਮੇਟੀ ਮੈਂਬਰ ਨਿਯੁਕਤ
Ad Position 24