03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 2 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਸਿਟੀ ਹੋਟਲ ਵਿਖੇ ਮੁਕਤਸਰ ਵਪਾਰ ਮੰਡਲ ਦੀ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਅਮਿਤ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਬਠਿੰਡਾ, ਮਲੋਟ ਤੇ ਜਲਾਲਾਬਾਦ ਤੋਂ ਪਹੁੰਚੇ ਵਪਾਰੀਆਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਪਿੰਡ ਦੋਦਾ ਵਿਖੇ ਸ਼ਮਿੰਦਰਪਾਲ ਸਿੰਘ ਸੰਧੂ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੇ ਹੋਰ। ਤਸਵੀਰ: ਰਵੀਪਾਲ 03-10-2026
ਸ੍ਰੀ ਮੁਕਤਸਰ ਸਾਹਿਬ, 2 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਸਿਟੀ ਹੋਟਲ ਵਿਖੇ ਮੁਕਤਸਰ ਵਪਾਰ ਮੰਡਲ ਦੀ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਅਮਿਤ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਬਠਿੰਡਾ, ਮਲੋਟ ਤੇ ਜਲਾਲਾਬਾਦ ਤੋਂ ਪਹੁੰਚੇ ਵਪਾਰੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਵੱਖ-ਵੱਖ ਵਪਾਰੀਆਂ ਨੇ ਕਾਰੋਬਾਰ ਨਾਲ ਸੰਬੰਧਿਤ ਆਪਣੀਆਂ ਸਮੱਸਿਆਵਾਂ ਤੇ ਮੁਸ਼ਕਿਲਾਂ ਮੰਡਲ ਦੇ ਅਹੁਦੇਦਾਰਾਂ ਦੇ ਸਾਹਮਣੇ ਰੱਖੀਆਂ। ਵਪਾਰੀਆਂ ਨੇ ਕਿਹਾ ਕਿ ਰੋਜ਼ਾਨਾ ਕਾਰੋਬਾਰ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਜੀ.ਐਸ.ਟੀ. ਦੀ ਪ੍ਰਕਿਰਿਆ ਨੂੰ ਹੋਰ ਸਰਲ ਬਣਾਉਣ, ਵਪਾਰੀਆਂ ਲਈ ਪੈਨਸ਼ਨ ਦੀ ਵਿਵਸਥਾ ਕਰਨ ਅਤੇ ਕੁਦਰਤੀ ਆਫ਼ਤਾਂ ਕਾਰਨ ਵਪਾਰਕ ਅਦਾਰਿਆਂ ਨੂੰ ਹੋਣ ਵਾਲੇ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਵਪਾਰੀਆਂ ਨਾਲ ਸੰਬੰਧਿਤ ਹੋਰ ਮਸਲਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਅਮਿਤ ਕਪੂਰ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਦਿਆਂ ਕਿਹਾ ਕਿ ਵਪਾਰੀਆਂ ਦੇ ਜਾਇਜ਼ ਮਸਲਿਆਂ ਨੂੰ ਸੰਬੰਧਿਤ ਵਿਭਾਗਾਂ ਤੇ ਸਰਕਾਰ ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਵਪਾਰੀਆਂ ਨੂੰ ਆਪਣੇ ਹੱਕਾਂ ਤੇ ਮੰਗਾਂ ਲਈ ਇਕਜੁੱਟ ਰਹਿਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਕਸ਼ਮੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ, ਜਦਕਿ ਪ੍ਰਧਾਨ ਇੰਦਰਜੀਤ ਬਾਂਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਅਸ਼ਵਨੀ ਗਿਰਧਰ ਨੇ ਕੀਤਾ। ਜਲਾਲਾਬਾਦ ਤੋਂ ਸਰਪ੍ਰਸਤ ਅਸ਼ੋਕ ਅਨੇਜਾ, ਸੁਰਿੰਦਰ ਪੰਛੀ ਤੇ ਜਤਿੰਦਰ ਨੇ ਸੰਬੋਧਨ ਕੀਤਾ। ਮਲੋਟ ਤੋਂ ਜ਼ਿਲ੍ਹਾ ਚੇਅਰਮੈਨ ਕੁਲਵਿੰਦਰ ਪੂਨੀਆ, ਰਾਜ ਰੱਸੇਵਟ ਅਤੇ ਪ੍ਰਦੀਪ ਢੀਂਗਰਾ ਨੇ ਵੀ ਵਪਾਰੀਆਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਤੇਜਿੰਦਰ ਬੱਬੂ ਬਾਂਸਲ, ਵਾਈਸ ਪ੍ਰਧਾਨ ਬਾਵਾ ਵਾਟਸ, ਵਾਈਸ ਪ੍ਰਧਾਨ ਸੰਜੀਵ ਖੇੜਾ, ਗਗਨ ਵਧਵਾ, ਜਨਰਲ ਸਕੱਤਰ ਦੇਸ ਰਾਜ ਤਨੇਜਾ, ਜ਼ਿਲ੍ਹਾ ਵਾਈਸ ਪ੍ਰਧਾਨ ਰਵੀ ਮਿੱਤਲ, ਸ਼ਗਨ ਲਾਲ ਜੈਨ, ਗੁਰਪ੍ਰੀਤ ਗਰੋਵਰ, ਅੰਮ੍ਰਿਤ ਲਾਲ ਖੁਰਾਣਾ, ਰਾਜੇਸ਼ ਕਟਾਰੀਆ, ਮਨੋਹਰ ਸਿੰਘ ਕੁੰਦਨ, ਰਿੰਪਲ, ਅਸ਼ੋਕ ਖਿੱਲਾ, ਸੁਰਿੰਦਰ ਬਾਂਸਲ, ਜਤਿੰਦਰ ਬਾਂਸਲ, ਬੰਟੀ ਖੇੜਾ, ਡੇਜੀ ਜੈਨ, ਵਿੱਕੀ ਖੁਰਾਣਾ, ਸੁਭਾਸ਼ ਮਦਾਨ ਅਤੇ ਸੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਪਾਰੀ ਹਾਜ਼ਰ ਸਨ। ਅੰਤ ਵਿਚ ਆਏ ਹੋਏ ਮਹਿਮਾਨਾਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਫ਼ਰੀਦਕੋਟ ’ਚ ਐਸ.ਆਈ.ਆਰ ਦਾ 100 ਪ੍ਰਤੀਸ਼ਤ ਕੰਮ ਮੁਕੰਮਲ : ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਗਾਂਧੀ ਜੈਅੰਤੀ ’ਤੇ ‘ਰਨ ਫਾਰ ਡੀ.ਏ.ਵੀ’ ਮੈਰਾਥਨ ਦੌੜ
Ad Position 24