02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ੍ਰੀ ਮੁਕਤਸਰ ਸਾਹਿਬ ਵਿਚ ਰਾਮਲੀਲ੍ਹਾ ਦਾ ਮੰਚਨ 11 ਤੋਂ

ਸ੍ਰੀ ਮੁਕਤਸਰ ਸਾਹਿਬ , 2 ਅਕਤੂਬਰ ( ਰਣਜੀਤ ਸਿੰਘ ਢਿੱਲੋਂ )- ਸ੍ਰੀ ਰਾਮ ਸੇਵਾ ਸੰਮਤੀ ਵਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੈੱਡ ਕਰਾਸ ਭਵਨ ਵਿਖੇ ਸ੍ਰੀ ਰਾਮਲੀਲਾ ਦਾ ਮੰਚਨ ਕਰਵਾਇਆ ਜਾ ਰਿਹਾ ਹੈ । 11 ਅਕਤੂਬਰ ਤੋਂ ਜਲੰਧਰ ਦੇ ਕਲਾਕਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਮਲੀਲਾ ਦਾ ਮੰਚਨ ਸ਼ੁਰੂ ਕਰਨਗੇ , ਜਦਕਿ 20 ਅਕਤੂਬਰ ਨੂੰ ਵਿਜੈਦਸ਼ਮੀ ਦਾ ਤਿਉਹਾਰ ਵੀ ਸ਼ਰਧਾ ਨਾਲ ਮਨਾਇਆ ਜਾਵੇਗਾ ।

Ad Position 21
No active advertisement
ਅਜੀਤ ਡੈਸਕ 03-10-2026
ਸ੍ਰੀ ਮੁਕਤਸਰ ਸਾਹਿਬ , 2 ਅਕਤੂਬਰ ( ਰਣਜੀਤ ਸਿੰਘ ਢਿੱਲੋਂ )- ਸ੍ਰੀ ਰਾਮ ਸੇਵਾ ਸੰਮਤੀ ਵਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੈੱਡ ਕਰਾਸ ਭਵਨ ਵਿਖੇ ਸ੍ਰੀ ਰਾਮਲੀਲਾ ਦਾ ਮੰਚਨ ਕਰਵਾਇਆ ਜਾ ਰਿਹਾ ਹੈ । 11 ਅਕਤੂਬਰ ਤੋਂ ਜਲੰਧਰ ਦੇ ਕਲਾਕਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਮਲੀਲਾ ਦਾ ਮੰਚਨ ਸ਼ੁਰੂ ਕਰਨਗੇ , ਜਦਕਿ 20 ਅਕਤੂਬਰ ਨੂੰ ਵਿਜੈਦਸ਼ਮੀ ਦਾ ਤਿਉਹਾਰ ਵੀ ਸ਼ਰਧਾ ਨਾਲ ਮਨਾਇਆ ਜਾਵੇਗਾ । ਇਸ ਸੰਬੰਧੀ ਕਮੇਟੀ ਵਲੋਂ ਕੋਟਕਪੂਰਾ ਰੋਡ ਵਿਖੇ ਪ੍ਰੈਸ ਕਾਨਫ਼ਰੰਸ ਕੀਤੀ ਗਈ । ਇਸ ਮੌਕੇ ਕਮੇਟੀ ਦੇ ਅਹੁਦੇਦਾਰਾਂ ਨੇ ਸ੍ਰੀ ਰਾਮਲੀਲਾ ਅਤੇ ਵਿਜੈ ਦਸ਼ਮੀ ਸਮਾਗਮ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਸੰਬੰਧੀ ਸੱਦਾ ਪੱਤਰ ਵੀ ਜਾਰੀ ਕੀਤਾ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਰਾਮ ਲੀਲਾ ਦੇ ਮੰਚਨ ਤੇ ਵਿਜੈਦਸ਼ਮੀ ਸਮਾਗਮ ਵਿਚ ਵਧ - ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ । ਕਮੇਟੀ ਪ੍ਰਧਾਨ ਰਮਨ ਗਿਰਧਰ ਅਤੇ ਚੇਅਰਮੈਨ ਰਾਹੁਲ ਚੁੱਘ ਨੇ ਦੱਸਿਆ ਕਿ ਕਈ ਸਾਲਾਂ ਤੋਂ ਸ਼ਹਿਰ ਵਿਚ ਰਾਮਲੀਲਾ ਦਾ ਮੰਚਨ ਬੰਦ ਹੋ ਗਿਆ ਸੀ । ਪਿਛਲੇ ਸਾਲ ਕਮੇਟੀ ਵਲੋਂ ਮੁੜ ਰਾਮਲੀਲਾ ਕਰਵਾਉਣ ਦਾ ਉਪਰਾਲਾ ਕੀਤਾ ਗਿਆ , ਜਿਸ ਨੂੰ ਸ਼ਹਿਰ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ । ਉਨ੍ਹਾਂ ਕਿਹਾ ਕਿ ਇਸ ਵਾਰ ਵੀ ਰਾਮਲੀਲਾ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ । ਇਸ ਮੌਕੇ ਸੰਜੀਵ ਖੇੜਾ , ਸੰਜੀਵ ਗਾਵੜੀ , ਐਡਵੋਕੇਟ ਸੰਜੀਵ ਗੁਪਤਾ , ਅੰਮ੍ਰਿਤ ਲਾਲ ਖੁਰਾਣਾ , ਸੁਰਿੰਦਰ ਧਵਨ , ਰਾਕੇਸ਼ ਬਾਵਾ ਵਾਟਸ , ਮਿੰਕਲ ਬਜਾਜ , ਮਨੋਹਰ ਸਿੰਘ ਕੁੰਦਨ , ਤਰਸੇਮ ਬੱਤਰਾ ਲਾਡੀ ਅਤੇ ਪ੍ਰੋਜੈਕਟ ਇੰਚਾਰਜ ਅਸ਼ਵਨੀ ਆਰਿਆ ਸਮੇਤ ਕਮੇਟੀ ਦੇ ਹੋਰ ਅਹੁਦੇਦਾਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਦੀ ਮੀਟਿੰਗ ਹੋਈ ਅਗਲੀ ਖ਼ਬਰ ਥਾਣਾ ਸਿਟੀ ਪੁਲਿਸ ਵਲੋਂ 32 ਬੋਰ ਦੇ ਦੇਸੀ ਪਿਸਤੌਲ ਸਮੇਤ ਤਿੰਨ ਕਾਬੂ
Ad Position 24