ਝੋਨੇ ਦੀ ਨੁਕਸਾਨੀ ਫ਼ਸਲ ਦਾ ਪੰਜਾਬ ਸਰਕਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ: ਐਡਵੋਕੇਟ ਸੰਧੂ
ਸਾਦਿਕ, 17 ਅਕਤੂਬਰ (ਆਰ. ਐਸ.
ਸਾਦਿਕ, 17 ਅਕਤੂਬਰ (ਆਰ.ਐਸ.ਧੁੰਨਾ)-ਬੇਮੌਸਮੀ ਬਾਰਿਸ਼ ਅਤੇ ਹੋਈ ਗੜ੍ਹੇਮਾਰੀ ਨਾਲ ਨੁਕਸਾਨੀ ਗਈ ਝੋਨੇ ਦੀ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਪੰਜਾਬ ਸਰਕਾਰ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ। ਮੰਡੀਆਂ ਵਿਚ ਵਿਕਣ ਲਈ ਆਇਆ ਝੋਨਾ ਮੀਂਹ ਕਾਰਨ ਗਿੱਲਾ ਹੋ ਗਿਆ ਹੈ ਦੀ ਸਰਕਾਰੀ ਖਰੀਦ ਨੂੰ ਧਿਆਨ ’ਚ ਰੱਖਦਿਆਂ ਝੋਨੇ ਦੀ ਨਮੀਂ 17 ਪ੍ਰਤੀਸ਼ਤ ਤੋਂ ਘਟਾ ਕੇ 20 ਪ੍ਰਤੀਸ਼ਤ ਕਰੇ ਤਾਂ ਜੋ ਕਿਸਾਨਾਂ ਅਤੇ ਆੜ੍ਹਤੀਆਂ ਦਾ ਆਰਥਿਕ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਗੁਰਜੋਤ ਸਿੰਘ ਸੰਧੂ ਰੁੱਪਈਆਂਵਾਲਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਖ਼ਰੀਦ ਏਜੰਸੀਆਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿਚ ਪਈ ਝੋਨੇ ਦੀ ਫ਼ਸਲ ਨੂੰ ਜਲਦ ਤੋਂ ਜਲਦ ਖਰੀਦ ਕਰਕੇ ਉਸ ਦੀ ਮੰਡੀਆਂ ਵਿਚੋਂ ਚੁਕਾਈ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨ ਆਪਣੀ ਹਾੜੀ ਦੀ ਫ਼ਸਲ ਦੀ ਬਿਜਾਈ ਸਮੇਂ ਸਿਰ ਕਰ ਸਕਣ। 17 ਐਫ.ਡੀ.ਕੇ 04 ਐਡਵੋਕੇਟ ਗੁਰਜੋਤ ਸਿੰਘ ਸੰਧੂ