21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਉਡਾਣ -24 ਏ . ਆਈ ਇੰਸਟੀਚਿਊਟ ਦਾ ਉਦਘਾਟਨ ਸਮਾਰੋਹ

ਕੋਟਕਪੂਰਾ, 20 ਅਕਤੂਬਰ, (ਰਿੰਕੂ ਮਲਹੋਤਰਾ, ਹਰਪ੍ਰੀਤ ਸਿੰਘ ਚਾਨਾ)-ਸ਼ਹਿਰ ਦੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਉਡਾਣ-24 ਏ. ਆਈ ਇੰਸਟੀਚਿਊਟ ਦਾ ਉਦਘਾਟਨ ਸਮਾਰੋਹ ਹੋਇਆ।

Ad Position 21
No active advertisement
ਕੋਟਕਪੂਰਾ ਵਿਖੇ ਉਡਾਨ-24 ਏ.ਆਈ ਇੰਸਟੀਚਿਊਟ ਦੇ ਉਦਘਾਟਨ ਸਮੇਂ ਹਾਜ਼ਰ ਸੰਗਤ। ਤਸਵੀਰ : ਰਿੰਕੂ ਮਲਹੋਤਰਾ 21-10-2026
ਕੋਟਕਪੂਰਾ, 20 ਅਕਤੂਬਰ, (ਰਿੰਕੂ ਮਲਹੋਤਰਾ, ਹਰਪ੍ਰੀਤ ਸਿੰਘ ਚਾਨਾ)-ਸ਼ਹਿਰ ਦੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਉਡਾਣ-24 ਏ.ਆਈ ਇੰਸਟੀਚਿਊਟ ਦਾ ਉਦਘਾਟਨ ਸਮਾਰੋਹ ਹੋਇਆ। ਇਹ ਇੰਸਟੀਚਿਊਟ ਨੌਰਥ ਇੰਡੀਆ ਦਾ ਪਹਿਲਾ ਇੰਸਟੀਚਿਊਟ ਹੈ, ਜਿਸ ਵਿਚ ਏ.ਆਈ ਨਾਲ ਸਬੰਧਿਤ, ਰੋਜ਼ਗਾਰ ਦੇਣ ਵਾਲੇ ਕੋਰਸ ਕਰਵਾਏ ਜਾਣਗੇ। ਇੰਸਟੀਚਿਊਟ ਦੇ ਡਾਇਰੈਕਟਰ ਮਨਦੀਪ ਸਿੰਘ ਸਰਾਂ ਨੇ ਦੱਸਿਆ ਕਿ ਅਜਿਹਾ ਨਿਵੇਕਲਾ ਇੰਸਟੀਚਿਊਟ ਹੈ, ਜਿਸ ਵਿਚ ਏ.ਆਈ ਨਾਲ ਸਬੰਧਿਤ ਐਡਵਾਂਸ ਕੋਰਸ ਕਰਵਾਏ ਜਾਣਗੇ, ਕੋਰਸ ਹਰ ਉਮਰ ਅਤੇ 10ਵੀਂ ਤੋਂ ਐਮ.ਏ ਵਾਲਾ ਹਰ ਵਿਅਕਤੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੀ 01 ਨਵੰਬਰ 2026 ਨੂੰ ਉਡਾਣ-24 ਏ.ਆਈ ਇੰਸਟੀਚਿਊਟ ਵਲੋਂ ਇਕ ਸਕਾਲਰਸ਼ਿਪ ਟੈਸਟ ਕਰਵਾਇਆ ਜਾ ਰਿਹਾ ਹੈ, ਇਸ ਸਕਾਲਰਸ਼ਿਪ ਟੈਸਟ ਵਿਚ ਬੈਠਣ ਵਾਲੇ ਬੱਚਿਆਂ ਨੂੰ 100% ਤੱਕ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ ਅਤੇ ਪਹਿਲੇ, ਦੂਜੇ ਅਤੇ ਤੀਜੇ ਦਰਜੇ ਦੇ ਵਿਦਿਅਰਥੀਆਂ ਨੂੰ ਇਨਾਮ ਅਤੇ ਕੈਸ਼ ਪ੍ਰਾਈਜ਼ ਵੀ ਦਿੱਤੇ ਜਾਣਗੇ। ਇੰਸਟੀਚਿਊਟ ਦੇ ਮੁਖੀ ਓ.ਪੀ ਗੋਇਲ ਨੇ ਦੱਸਿਆ ਕਿ ਇਹ ਇੰਸਟੀਚਿਊਟ ਕੋਟਕਪੂਰਾ ਸ਼ਹਿਰ ਅਤੇ 60 ਕਿਲੋਮੀਟਰ ਦੇ ਇਲਾਕੇ ਵਾਲਿਆਂ ਵਾਸਤੇ ਬਹੁਤ ਵੱਡੀ ਖੁਸ਼ਖ਼ਬਰੀ ਹੈ ਕਿਉਂਕਿ ਇਹ ਕੋਰਸ ਬਠਿੰਡਾ, ਲੁਧਿਆਣਾ, ਮੋਗਾ, ਫ਼ਿਰੋਜ਼ਪੁਰ, ਮੁਕਤਸਰ, ਮਲੋਟ, ਅਬੋਹਰ ਵਰਗੇ ਸ਼ਹਿਰਾਂ ਵਿਚ ਉਪਲੱਬਧ ਨਹੀਂ ਹੈ, ਇਹ ਸਿਰਫ ਚੰਡੀਗੜ ਵਰਗੇ ਸ਼ਹਿਰਾਂ ਵਿਚ ਹੀ ਕਰਵਾਇਆ ਜਾਂਦਾ ਹੈ ਅਤੇ ਸਾਡੇ ਇਸ ਕੋਰਸ ਦੀ ਫੀਸ ਚੰਡੀਗੜ੍ਹ ਦੇ ਮੁਕਾਬਲੇ ਚੌਥਾ ਹਿੱਸਾ ਹੀ ਹੈ। ਓ.ਪੀ ਗੋਇਲ ਨੇ ਕਿਹਾ ਕਿ ਕੰਪਨੀ ਦੇ 40 ਤੋਂ ਵੱਧ ਮਲਟੀ ਨੈਸ਼ਨਲ ਕੰਪਨੀਆਂ ਨਾਲ ਐਗਰੀਮੈਂਟ ਸਾਈਨ ਹੋਏ ਹਨ, ਜਿਸ ਵਿਚ ਉਡਾਣ-24 ਦੇ ਵਿਦਿਆਰਥੀ ਸਫਲਤਾਪੂਰਵਕ ਕੋਰਸ ਖਤਮ ਹੋਣ ਤੋਂ ਬਾਅਦ ਮਲਟੀਨੈਸ਼ਨਲ ਕੰਪਨੀਆਂ ਵਿਚ ਇੰਟਰਵਿਊ ਦੇਵੇਗਾ, ਇੰਟਰਵਿਊ ਸਫਲਤਾਪੂਰਵਕ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ਵਿਚ ਨੌਕਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਹ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਯੂ.ਐਸ.ਏ, ਕੈਨੇਡਾ, ਆਸਟ੍ਰੇਲੀਆ, ਯੂ.ਕੇ ਦੀਆਂ ਕੰਪਨੀਆਂ ਵਿਚ ਵੀ ਇੰਡੀਆ ਬੈਠੇ ਹੋਏ ਫਰੀਲਸਿੰਗ ਅਤੇ ਵਰਕ ਫਰਾਮ ਹੋਮ ਜੌਬ ਕਰ ਸਕਦੇ ਹਨ ਅਤੇ ਘਰ ਬੈਠ ਹੋਏ ਵੀ ਲੱਖਾਂ ਰੁਪਏ ਦੀ ਕਮਾਈ ਕਰ ਸਕਦੇ ਹਨ। ਉਡਾਣ-24 ਏ.ਆਈ ਇੰਸਟੀਚਿਊਟ ਸਕਾਲਰਸ਼ਿਪ ਦੇ ਨਾਲ ਨਾਲ ਗਰੀਬ ਅਤੇ ਐਸ.ਸੀ ਪਰਿਵਾਰਾਂ ਦੇ ਬੱਚਿਆਂ ਨੂੰ ਫੀਸ ਵਿਚ ਵੀ ਛੋਟ ਦੇ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਬੀ . ਸੀ . ਵਿੰਗ ਦੀ ਮੀਟਿੰਗ ਹੋਈ ਅਗਲੀ ਖ਼ਬਰ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਅਤੇ ਬਜ਼ੁਰਗਾਂ ਨਾਲ ਦੁਸਹਿਰਾ ਮਨਾਇਆ
Ad Position 24